ਅੱਜ ਫਿਰ ਸਸਤਾ ਹੋਇਆ ਪੈਟਰੋਲ,ਜਾਣੋ ਡੀਜ਼ਲ ਦੇ ਵੀ ਭਾਅ
Friday, Jul 26, 2019 - 09:34 AM (IST)

ਨਵੀਂ ਦਿੱਲੀ—ਵੀਰਵਾਰ ਨੂੰ ਪੈਟਰੋਲ ਦੀਆਂ ਕੀਮਤਾਂ 'ਚ ਆਈ ਕਮੀ ਅੱਜ ਵੀ ਜਾਰੀ ਹੈ। ਸ਼ੁੱਕਰਵਾਰ ਨੂੰ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਆਮ ਆਦਮੀ ਨੂੰ ਰਾਹਤ ਮਿਲੀ ਹੈ। ਜਿਥੇ ਪੈਟਰੋਲ ਦੀ ਕੀਮਤ ਫਿਰ ਘਟ ਹੋਈ ਹੈ ਉੱਧਰ ਡੀਜ਼ਲ ਦੀ ਕੀਮਤ ਵੀਰਵਾਰ ਦੇ ਪੱਧਰ 'ਤੇ ਬਣੀ ਹੋਈ ਹੈ। ਅੱਜ ਪੈਟਰੋਲ ਦੀ ਕੀਮਤ ਲਗਾਤਾਰ ਦੁਜੇ ਦਿਨ 6 ਪੈਸੇ ਘਟ ਹੋਈ ਹੈ।
ਇਸ ਦੇ ਬਾਅਦ ਰਾਜਧਾਨੀ ਦਿੱਲੀ 'ਚ ਪੈਟਰੋਲ 73.29 ਰੁਪਏ ਲੀਟਰ ਮਿਲ ਰਿਹਾ ਹੈ ਉੱਧਰ ਡੀਜ਼ਲ 66.18 ਰੁਪਏ ਲੀਟਰ ਮਿਲ ਰਿਹਾ ਹੈ। ਇੰਦੌਰ ਦੀ ਗੱਲ ਕਰੀਏ ਤਾਂ ਇਥੇ ਪੈਟਰੋਲ 78.57 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਉੱਧਰ ਡੀਜ਼ਲ ਦੀ ਕੀਮਤ 69.65 ਰੁਪਏ ਲੀਟਰ ਹੈ। ਇਸ ਤਰ੍ਹਾਂ ਰਾਏਪੁਰ 'ਚ ਪੈਟਰੋਲ 71.77 ਰੁਪਏ ਲੀਟਰ ਹੈ ਜਦੋਂਕਿ ਡੀਜ਼ਲ ਦੀ ਕੀਮਤ 69.52 ਰੁਪਏ ਲੀਟਰ ਹੈ।
ਮੁੰਬਈ 'ਚ ਪੈਟਰੋਲ 78.90 ਰੁਪਏ ਲੀਟਰ ਮਿਲ ਰਿਹਾ ਹੈ ਉੱਧਰ ਡੀਜ਼ਲ 69.36 ਰੁਪਏ ਲੀਟਰ ਮਿਲ ਰਿਹਾ ਹੈ। ਚੇਨਈ 'ਚ ਪੈਟਰੋਲ 76.11 ਰੁਪਏ ਲੀਟਲ ਮਿਲ ਰਿਹਾ ਹੈ ਜਦੋਂਕਿ ਡੀਜ਼ਲ 69.90 ਰੁਪਏ ਲੀਟਰ ਮਿਲ ਰਿਹਾ ਹੈ। ਕੋਲਕਾਤਾ 'ਚ ਪੈਟਰੋਲ 75.83 ਰੁਪਏ ਲੀਟਰ ਮਿਲ ਰਿਹਾ ਹੈ ਜਦੋਂਕਿ ਡੀਜ਼ਲ 68.29 ਰੁਪਏ ਲੀਟਰ ਵਿਕ ਰਿਹਾ ਹੈ।