ਪੰਜਾਬ 'ਚ ਪੈਟਰੋਲ ਜਲਦ ਲਾਵੇਗਾ ਸੈਂਕੜਾ, ਕੀਮਤਾਂ 'ਚ 7 ਰੁ: ਤੋਂ ਵੱਧ ਦਾ ਉਛਾਲ

Tuesday, Feb 23, 2021 - 10:36 AM (IST)

ਪੰਜਾਬ 'ਚ ਪੈਟਰੋਲ ਜਲਦ ਲਾਵੇਗਾ ਸੈਂਕੜਾ, ਕੀਮਤਾਂ 'ਚ 7 ਰੁ: ਤੋਂ ਵੱਧ ਦਾ ਉਛਾਲ

ਨਵੀਂ ਦਿੱਲੀ- ਪੈਟਰੋਲ-ਡੀਜ਼ਲ ਕੀਮਤਾਂ ਦਿਨੋਂ-ਦਿਨ ਨਵੇਂ ਰਿਕਾਰਡ 'ਤੇ ਪਹੁੰਚਣ ਕਾਰਨ ਲੋਕਾਂ ਨੂੰ ਸਫ਼ਰ ਕਰਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵਿਚ ਮਹਿੰਗਾਈ ਦੀ ਤਕੜੀ ਮਾਰ ਝੱਲਣੀ ਪੈ ਰਹੀ ਹੈ। ਪਿਛਲੇ ਦੋ ਦਿਨਾਂ ਦੌਰਾਨ ਕੀਮਤਾਂ ਨਾ ਬਦਲਣ ਪਿੱਛੋਂ ਮੰਗਲਵਾਰ ਨੂੰ ਪੈਟਰੋਲ ਦੀ ਕੀਮਤ 38 ਪੈਸੇ ਤੱਕ ਅਤੇ ਡੀਜ਼ਲ ਦੀ 35 ਪੈਸੇ ਤੱਕ ਵਧਾ ਦਿੱਤੀ ਗਈ ਹੈ। ਇਸ ਸਾਲ 24 ਦਿਨਾਂ ਵਿਚ ਪੈਟਰੋਲ 7.12 ਰੁਪਏ ਤੇ ਡੀਜ਼ਲ 7.45 ਰੁਪਏ ਵੱਧ ਚੁੱਕਾ ਹੈ। ਇਸੇ ਮਹੀਨੇ 13 ਵਾਰ ਵਿਚ ਪੈਟਰੋਲ 3.63 ਰੁਪਏ, ਡੀਜ਼ਲ 3.84 ਰੁਪਏ ਮਹਿੰਗਾ ਹੋਇਆ ਹੈ।

ਸਾਰੇ ਵੱਡੇ ਸ਼ਹਿਰਾਂ ਵਿਚ ਪੈਟਰੋਲ 90 ਰੁਪਏ ਪ੍ਰਤੀ ਲਿਟਰ ਤੋਂ ਉਪਰ ਹੈ। ਦਿੱਲੀ ਵਿਚ ਇਸ ਦੀ ਕੀਮਤ 90.93 ਰੁਪਏ, ਡੀਜ਼ਲ ਦੀ 81.32 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

ਇਹ ਵੀ ਪੜ੍ਹੋ- WhatsApp ਦੀ ਨਵੀਂ ਪਾਲਿਸੀ, ਯੂਜ਼ਰਜ਼ ਨੂੰ ਲੱਗਣ ਵਾਲਾ ਹੈ ਇਹ ਝਟਕਾ

ਰਾਜਸਥਾਨ, ਮੇਘਾਲਿਆ, ਪੱਛਮੀ ਬੰਗਾਲ ਤੇ ਅਸਾਮ ਨੇ ਪੈਟਰੋਲ-ਡੀਜ਼ਲ 'ਤੇ ਟੈਕਸ ਘਟਾਏ ਹਨ। ਸਭ ਤੋਂ ਵੱਡੀ ਰਾਹਤ ਮੇਘਾਲਿਆ ਨੇ ਦਿੱਤੀ ਹੈ, ਜਿਸ ਨੇ ਡੀਜ਼ਲ ਵਿਚ 7.10 ਰੁਪਏ, ਪੈਟਰੋਲ ਵਿਚ 7.40 ਰੁਪਏ ਦੀ ਕਟੌਤੀ ਕੀਤੀ ਹੈ। ਅਸਾਮ ਨੇ 5 ਰੁਪਏ ਕਟੌਤੀ ਕੀਤੀ ਹੈ। ਪੱਛਮੀ ਬੰਗਾਲ ਨੇ 1 ਰੁਪਏ ਦੀ ਕਟੌਤੀ ਕੀਤੀ ਹੈ। ਰਾਜਸਥਾਨ ਨੇ ਜਨਵਰੀ ਵਿਚ 2 ਫ਼ੀਸਦੀ ਵੈਟ ਘਟਾ ਦਿੱਤਾ ਸੀ। ਹਾਲਾਂਕਿ, ਸ੍ਰੀਗੰਗਾਨਗਰ ਵਿਚ ਪੈਟਰੋਲ ਦੀ ਕੀਮਤ 101.59 ਰੁਪਏ ਅਤੇ ਡੀਜ਼ਲ ਦੀ 93.61 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

ਪੰਜਾਬ-
ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 91 ਰੁਪਏ 90 ਪੈਸੇ ਅਤੇ ਡੀਜ਼ਲ ਦੀ 83 ਰੁਪਏ 05 ਪੈਸੇ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ। ਪਟਿਆਲਾ ਸ਼ਹਿਰ 'ਚ ਪੈਟਰੋਲ ਦੀ ਕੀਮਤ 92 ਰੁਪਏ 34 ਪੈਸੇ ਤੇ ਡੀਜ਼ਲ ਦੀ 83 ਰੁਪਏ 44 ਪੈਸੇ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ। ਲੁਧਿਆਣਾ ਸ਼ਹਿਰ 'ਚ ਪੈਟਰੋਲ ਦੀ ਕੀਮਤ 92 ਰੁਪਏ 46 ਪੈਸੇ ਤੇ ਡੀਜ਼ਲ ਦੀ 83 ਰੁਪਏ 55 ਪੈਸੇ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋਬ੍ਰੈਂਟ ਨੇ ਵਧਾਈ ਚਿੰਤਾ, ਪੰਜਾਬ 'ਚ ਵੀ 100 ਰੁ: 'ਤੇ ਪਹੁੰਚ ਸਕਦਾ ਹੈ ਪੈਟਰੋਲ!

ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 92 ਰੁਪਏ 52 ਪੈਸੇ ਅਤੇ ਡੀਜ਼ਲ ਦੀ 83 ਰੁਪਏ 62 ਪੈਸੇ ਹੋ ਗਈ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 92 ਰੁਪਏ 81 ਪੈਸੇ ਅਤੇ ਡੀਜ਼ਲ ਦੀ 83 ਰੁਪਏ 88 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 87 ਰੁਪਏ 50 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ 81 ਰੁਪਏ 02 ਪੈਸੇ ਪ੍ਰਤੀ ਲਿਟਰ ਰਹੀ।

ਇਹ ਵੀ ਪੜ੍ਹੋ- ਟਾਟਾ ਮੋਟਰਜ਼ ਨੇ ਬਾਜ਼ਾਰ 'ਚ ਉਤਾਰੀ ਨਵੀਂ ਸਫਾਰੀ, ਇੰਨੇ ਤੋਂ ਸ਼ੁਰੂ ਕੀਮਤ

ਪੈਟਰੋਲ-ਡੀਜ਼ਲ ਨਾਲ ਵੱਧ ਰਹੀ ਮਹਿੰਗਾਈ 'ਤੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News