ਪੈਟਰੋਲ, ਡੀਜ਼ਲ ਹੋਵੇਗਾ ਸਸਤਾ, ਗੱਡੀ ਦੀ ਟੈਂਕੀ ਫੁਲ ਕਰਾਉਣ ਲਈ ਰਹੋ ਤਿਆਰ!

Tuesday, Jul 13, 2021 - 12:22 PM (IST)

ਨਵੀਂ ਦਿੱਲੀ- ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜੁਲਾਈ 2021 ਦੇ ਅੰਤ ਤੱਕ ਰਿਕਾਰਡ ਪੱਧਰ ਤੋਂ ਹੇਠਾਂ ਆ ਸਕਦੀਆਂ ਹਨ। ਹਾਲਾਂਕਿ, ਗਾਹਕਾਂ ਦੀ ਜੇਬ ਦੇ ਹਿਸਾਬ ਨਾਲ ਫਿਰ ਵੀ ਅਸਹਿਜ ਬਣੀਆਂ ਰਹਿਣਗੀਆਂ। ਕੀਮਤਾਂ ਵਿਚ ਕਮੀ ਦੀ ਵਜ੍ਹਾ ਬ੍ਰੈਂਟ ਕੱਚੇ ਤੇਲ ਦੀ ਕੀਮਤ 75 ਡਾਲਰ ਪ੍ਰਤੀ ਬੈਰਲ 'ਤੇ ਸਥਿਰ ਹੋਣਾ ਹੈ, ਜੋ ਇਸ ਮਹੀਨੇ ਦੀ ਸ਼ੁਰੂਆਤ ਵਿਚ 77 ਡਾਲਰ ਪ੍ਰਤੀ ਬੈਰਲ ਦੇ ਉੱਚ ਪੱਧਰ 'ਤੇ ਸੀ।

ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਦੀ ਵਜ੍ਹਾ ਨਾਲ ਪੈਟਰੋਲ, ਡੀਜ਼ਲ, ਐੱਲ. ਪੀ. ਜੀ. ਮਹਿੰਗੇ ਹੋਏ ਅਤੇ ਇਨ੍ਹਾਂ ਦੀਆਂ ਕੀਮਤਾਂ ਇਸ ਸਮੇਂ ਰਿਕਾਰਡ ਉੱਚ ਪੱਧਰ 'ਤੇ ਹਨ।

ਇਹ ਵੀ ਪੜ੍ਹੋ- IRCTC : ਟਿਕਟ ਬੁੱਕ ਕਰਨ ਲਈ ਹੁਣ ਹੋਵੇਗੀ ਆਧਾਰ, ਪੈਨ ਦੀ ਜ਼ਰੂਰਤ!

ਹਾਲਾਂਕਿ, ਕੋਵਿਡ ਦੇ ਵਧਦੇ ਡਰ ਕਾਰਨ ਕੀਮਤਾਂ ਵਿਚ ਤੇਜ਼ੀ 'ਤੇ ਲਗਾਮ ਲੱਗਦਾ ਦਿਸ ਰਿਹਾ ਹੈ। ਕੀਮਤਾਂ ਵਿਚ ਕਮੀ ਦੀ ਇਕ ਵਜ੍ਹਾ ਇਹ ਵੀ ਹੈ ਕਿ ਕੱਚੇ ਤੇਲ ਦੇ ਉਤਪਾਦਨ ਦੀ ਸੀਮਾ ਨੂੰ ਲੈ ਕੇ ਪੈਟਰੋਲੀਅਮ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਸੰਗਠਨ ਓਪੇਕ ਅਤੇ ਉਨ੍ਹਾਂ ਦੇ ਸਹਿਯੋਗੀ ਦੇਸ਼ਾਂ ਵਿਚਕਾਰ ਸਹਿਮਤੀ ਨਹੀਂ ਬਣ ਸਕੀ। ਭਾਰਤ ਵਿਚ ਤੇਲ ਮਾਰਕੀਟਿੰਗ ਕੰਪਨੀਆਂ ਪੈਟਰੋਲ ਤੇ ਡੀਜ਼ਲ ਦੀ ਕੀਮਤ 15 ਦਿਨ ਪਹਿਲਾਂ ਦੀਆਂ ਕੌਮਾਂਤਰੀ ਕੀਮਤਾਂ ਮੁਤਾਬਕ ਤੈਅ ਕਰਦੀਆਂ ਹਨ, ਅਜਿਹੇ ਵਿਚ ਜੇਕਰ ਕੌਮਾਂਤਰੀ ਕੀਮਤਾਂ ਵਿਚ ਅੱਜ ਗਿਰਾਵਟ ਆਉਂਦੀ ਹੈ ਤਾਂ ਪੈਟਰੋਲ, ਡੀਜ਼ਲ ਕੀਮਤਾਂ ਵਿਚ ਇਕ ਪੰਦਰਵਾੜੇ ਮਗਰੋਂ ਗਿਰਾਵਟ ਆਉਂਦੀ ਹੈ। ਗੌਰਤਲਬ ਹੈ ਕਿ ਭਾਰਤੀ ਬਾਸਕਿਟ ਵਿਚ ਕੱਚ ਤੇਲ ਦੀ ਜਨਵਰੀ ਵਿਚ ਔਸਤ ਕੀਮਤ 54.41 ਡਾਲਰ, ਫਰਵਰੀ ਵਿਚ 60.12 ਡਾਲਰ, ਮਾਰਚ ਵਿਚ 64.87 ਡਾਲਰ, ਅਪ੍ਰੈਲ ਵਿਚ 63.18 ਡਾਲਰ, ਮਈ ਵਿਚ 66.76 ਡਾਲਰ ਅਤੇ ਜੂਨ ਵਿਚ 71.63 ਡਾਲਰ ਪ੍ਰਤੀ ਬੈਰਲ ਰਹੀ ਹੈ।

ਇਹ ਵੀ ਪੜ੍ਹੋ- IPO ਬਾਜ਼ਾਰ 'ਚ ਦਮਦਾਰ ਦਸਤਕ ਦੀ ਤਿਆਰੀ ਵਿਚ ਸਿੰਘ ਦਾ Mobikwik


Sanjeev

Content Editor

Related News