ਪੈਟਰੋਲ-ਡੀਜ਼ਲ ਕੀਮਤਾਂ ''ਚ ਹੁਣ ਤੱਕ ਵੱਡਾ ਵਾਧਾ, ਪੰਜਾਬ ''ਚ ਇੰਨੇ ਤੋਂ ਹੋਏ ਪਾਰ

12/03/2020 9:36:34 PM

ਨਵੀਂ ਦਿੱਲੀ— ਗਲੋਬਲ ਬਾਜ਼ਾਰ 'ਚ ਕੱਚਾ ਤੇਲ ਮਹਿੰਗਾ ਹੋਣ ਵਿਚਕਾਰ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਵੀਰਵਾਰ ਨੂੰ ਪੈਟਰੋਲ ਦੀ ਕੀਮਤ 17 ਪੈਸੇ ਅਤੇ ਡੀਜ਼ਲ ਦੀ 19 ਪੈਸੇ ਵਧਾਈ ਗਈ ਹੈ। ਹਾਲਾਂਕਿ, ਪਿਛਲੇ ਸਿਰਫ 14 ਦਿਨਾਂ 'ਚੋਂ 11 ਦਿਨਾਂ ਦੌਰਾਨ ਕੀਮਤਾਂ 'ਚ ਵਾਧਾ ਹੋਣ ਨਾਲ ਪੈਟਰੋਲ 1.60 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 2.38 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ 82.66 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ 72.84 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ।

ਵਪਾਰਕ ਨਗਰੀ ਮੁੰਬਈ 'ਚ ਪੈਟਰੋਲ 89.33 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 79.42 ਰੁਪਏ ਪ੍ਰਤੀ ਲਿਟਰ ਹੋ ਗਿਆ। ਪੈਟਰੋਲ-ਡੀਜ਼ਲ ਕੀਮਤਾਂ ਦੇਸ਼ ਭਰ 'ਚ ਵਧੀਆਂ ਹਨ ਪਰ ਹਰ ਸੂਬੇ 'ਚ ਟੈਕਸਾਂ ਦੇ ਢਾਂਚੇ ਦੇ ਆਧਾਰ 'ਤੇ ਕੀਮਤਾਂ ਵੱਖ-ਵੱਖ ਹਨ।

ਇਹ ਵੀ ਪੜ੍ਹੋ- HDFC ਬੈਂਕ ਖ਼ਾਤਾਧਾਰਕਾਂ ਲਈ ਵੱਡੀ ਖ਼ਬਰ, RBI ਨੇ ਲਾਈ ਇਹ ਰੋਕ

ਪੰਜਾਬ 'ਚ ਕਈ ਜਗ੍ਹਾ ਪੈਟਰੋਲ ਦੀ ਕੀਮਤ 84 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ 75 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋ ਗਈ ਹੈ, ਟਰਾਂਸਪੋਰਟ ਖਰਚ ਦੇ ਹਿਸਾਬ ਨਾਲ ਹਰ ਸ਼ਹਿਰ 'ਚ ਕੀਮਤਾਂ ਵੱਖੋ-ਵੱਖ ਹਨ। ਪੈਟਰੋਲ-ਡੀਜ਼ਲ ਕੀਮਤਾਂ 'ਚ ਵਾਧਾ ਮੁੱਖ ਤੌਰ 'ਤੇ ਕੋਰੋਨਾ ਵਾਇਰਸ ਟੀਕੇ ਦੀ ਸਫਲਤਾ ਦੀਆਂ ਖ਼ਬਰਾਂ ਪਿੱਛੋਂ ਕੱਚਾ ਤੇਲ ਮਹਿੰਗਾ ਹੋਣ ਕਾਰਨ ਹੋਇਆ ਹੈ। ਬ੍ਰੈਂਟ ਕੱਚਾ ਤੇਲ 48 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਿਆ ਹੈ। ਇਹ ਨਵੰਬਰ ਦੇ ਜ਼ਿਆਦਾਤਰ ਦਿਨਾਂ 'ਚ 44 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਰਿਹਾ ਸੀ।

ਪੰਜਾਬ 'ਚ ਕੀਮਤਾਂ-
ਜਲੰਧਰ 'ਚ ਪੈਟਰੋਲ ਦੀ ਕੀਮਤ ਅੱਜ 83 ਰੁਪਏ 79 ਪੈਸੇ ਅਤੇ ਡੀਜ਼ਲ ਦੀ 74 ਰੁਪਏ 50 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ 'ਚ ਪੈਟਰੋਲ ਦੀ ਕੀਮਤ 84 ਰੁਪਏ 46 ਪੈਸੇ ਅਤੇ ਡੀਜ਼ਲ ਦੀ 75 ਰੁਪਏ 11 ਪੈਸੇ ਹੈ। ਲੁਧਿਆਣਾ ਸ਼ਹਿਰ 'ਚ ਪੈਟਰੋਲ ਦੀ ਕੀਮਤ 84 ਰੁਪਏ 40 ਪੈਸੇ ਦਰਜ ਕੀਤੀ ਗਈ ਅਤੇ ਡੀਜ਼ਲ ਦੀ ਕੀਮਤ 75 ਰੁਪਏ 5 ਪੈਸੇ ਪ੍ਰਤੀ ਲਿਟਰ ਹੋ ਗਈ ਹੈ।
PunjabKesari

ਇਹ ਵੀ ਪੜ੍ਹੋ- ਕਿਸਾਨਾਂ ਦੇ ਸਮਰਥਨ 'ਚ ਟਰਾਂਸਪੋਰਟਰਾਂ ਦੀ 8 ਨੂੰ ਸਪਲਾਈ ਰੋਕਣ ਦੀ ਧਮਕੀ

ਪਟਿਆਲਾ 'ਚ ਪੈਟਰੋਲ ਦੀ ਕੀਮਤ 84 ਰੁਪਏ 26 ਪੈਸੇ ਅਤੇ ਡੀਜ਼ਲ ਦੀ ਕੀਮਤ 74 ਰੁਪਏ 92 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਮੋਹਾਲੀ 'ਚ ਪੈਟਰੋਲ ਦੀ ਕੀਮਤ 84 ਰੁਪਏ 78 ਪੈਸੇ ਅਤੇ ਡੀਜ਼ਲ ਦੀ 75 ਰੁਪਏ 40 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 79 ਰੁਪਏ 58 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 72 ਰੁਪਏ 59 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ।

►ਪੈਟਰੋਲ-ਡੀਜ਼ਲ ਕੀਮਤਾਂ 'ਚ ਵਾਧੇ ਨੂੰ ਲੈ ਕੇ ਤੁਹਾਡਾ ਕੀ ਹੈ ਮੰਨਣਾ, ਕੁਮੈਂਟ ਬਾਕਸ 'ਚ ਦੱਸੋ


Sanjeev

Content Editor

Related News