ਪੈਟਰੋਲ, ਡੀਜ਼ਲ ਕੀਮਤਾਂ 'ਚ ਹੋਈ ਕਟੌਤੀ, ਜਾਣੋ ਪੰਜਾਬ ਦੇ ਸ਼ਹਿਰਾਂ 'ਚ ਮੁੱਲ

4/15/2021 10:08:00 AM

ਨਵੀਂ ਦਿੱਲੀ- ਪੈਟਰੋਲ ਅਤੇ ਡੀਜ਼ਲ ਕੀਮਤਾਂ ਵਿਚ ਵੀਰਵਾਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਕਟੌਤੀ ਕੀਤੀ ਹੈ। ਇਸ ਤੋਂ ਪਹਿਲਾਂ ਲਗਾਤਾਰ 15 ਦਿਨ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਹੋਈ ਸੀ। ਪੈਟਰੋਲ ਵਿਚ ਅੱਜ 16 ਪੈਸੇ ਤੇ ਡੀਜ਼ਲ ਵਿਚ 15 ਪੈਸੇ ਦੀ ਕਮੀ ਕੀਤੀ ਗਈ ਹੈ। ਇਸ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 90.56 ਰੁਪਏ ਤੋਂ ਘੱਟ ਕੇ 90.40 ਰੁਪਏ ਪ੍ਰਤੀ ਲਿਟਰ, ਜਦੋਂ ਕਿ ਡੀਜ਼ਲ ਦੀ 80.87 ਰੁਪਏ ਤੋਂ 80.73 ਰੁਪਏ ਪ੍ਰਤੀ ਲਿਟਰ 'ਤੇ ਆ ਗਈ ਹੈ। ਸਾਲ 2021 ਵਿਚ ਪੈਟਰੋਲ-ਡੀਜ਼ਲ ਕੀਮਤਾਂ ਵਿਚ ਇਹ ਚੌਥੀ ਕਟੌਤੀ ਹੈ।

ਪੰਜਾਬ ਦੇ ਪ੍ਰਮੁੱਖ ਸ਼ਹਿਰਾਂ 'ਚ ਮੁੱਲ-
ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 91 ਰੁਪਏ 71 ਪੈਸੇ ਅਤੇ ਡੀਜ਼ਲ ਦੀ 82 ਰੁਪਏ 75 ਪੈਸੇ ਪ੍ਰਤੀ ਲਿਟਰ 'ਤੇ ਆ ਗਈ ਹੈ। ਉੱਥੇ ਹੀ, ਪਟਿਆਲਾ 'ਚ ਪੈਟਰੋਲ 92 ਰੁਪਏ 14 ਪੈਸੇ ਅਤੇ ਡੀਜ਼ਲ ਦੀ ਕੀਮਤ 83 ਰੁਪਏ 14 ਪੈਸੇ ਪ੍ਰਤੀ ਲਿਟਰ ਹੋ ਗਈ ਹੈ।

ਇਹ ਵੀ ਪੜ੍ਹੋ- ਸੋਨੇ ਲਈ BIS ਮਾਰਕ ਲਾਜ਼ਮੀ, ਜੂਨ ਤੋਂ ਵਿਕਣਗੇ ਸਿਰਫ਼ ਇਸ ਕੈਰੇਟ ਦੇ ਗਹਿਣੇ

ਲੁਧਿਆਣਾ ਸ਼ਹਿਰ 'ਚ ਪੈਟਰੋਲ ਦੀ ਕੀਮਤ 92 ਰੁਪਏ 26 ਪੈਸੇ ਤੇ ਡੀਜ਼ਲ ਦੀ 83 ਰੁਪਏ 25 ਪੈਸੇ ਪ੍ਰਤੀ ਲਿਟਰ 'ਤੇ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 92 ਰੁਪਏ 32 ਪੈਸੇ ਅਤੇ ਡੀਜ਼ਲ ਦੀ 83 ਰੁਪਏ 32 ਪੈਸੇ ਹੋ ਗਈ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 92 ਰੁਪਏ 62 ਪੈਸੇ ਅਤੇ ਡੀਜ਼ਲ ਦੀ 83 ਰੁਪਏ 58 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ।

ਇਹ ਵੀ ਪੜ੍ਹੋ- ਬੈਂਕਾਂ ਵੱਲੋਂ ਵਿਸ਼ੇਸ਼ FD ਦਾ ਤੋਹਫ਼ਾ, ਮਾਂ-ਪਿਓ ਨੂੰ ਕਰਾ ਸਕਦੇ ਹੋ ਇੰਨਾ ਫਾਇਦਾ

►ਪੈਟਰੋਲ-ਡੀਜ਼ਲ ਕੀਮਤਾਂ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


Sanjeev

Content Editor Sanjeev