ਪੈਟਰੋਲ-ਡੀਜ਼ਲ ਦੀਆਂ ਕੀਮਤਾਂ ''ਚ ਆ ਸਕਦੀ ਹੈ ਵੱਡੀ ਗਿਰਾਵਟ, ਭਾਰਤ ਸਰਕਾਰ ਨੇ ਲਿਆ ਇਹ ਵੱਡਾ ਫੈਸਲਾ

Tuesday, Nov 23, 2021 - 08:41 PM (IST)

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ''ਚ ਆ ਸਕਦੀ ਹੈ ਵੱਡੀ ਗਿਰਾਵਟ, ਭਾਰਤ ਸਰਕਾਰ ਨੇ ਲਿਆ ਇਹ ਵੱਡਾ ਫੈਸਲਾ

ਨਵੀਂ ਦਿੱਲੀ - ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਰ ਕਮੀ ਆ ਸਕਦੀ ਹੈ। ਭਾਰਤ ਕੱਚੇ ਤੇਲ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਆਪਣੇ ਰਣਨੀਤਕ ਤੇਲ ਭੰਡਾਰਾਂ ਤੋਂ 5 ਮਿਲੀਅਨ ਬੈਰਲ ਕੱਚਾ ਤੇਲ ਕੱਢਣ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ ਲਈ ਅਮਰੀਕਾ, ਚੀਨ, ਜਾਪਾਨ ਨਾਲ ਗੱਲਬਾਤ ਕਰਨੀ ਪਵੇਗੀ। ਇਹ ਪ੍ਰਕਿਰਿਆ ਇੱਕ ਹਫ਼ਤੇ ਤੋਂ ਦਸ ਦਿਨਾਂ ਵਿੱਚ ਸ਼ੁਰੂ ਹੋ ਜਾਵੇਗੀ।

ਭਾਰਤ ਦੇ ਰਣਨੀਤਕ ਭੰਡਾਰਾਂ ਤੋਂ ਕੱਢੇ ਗਏ ਕੱਚੇ ਤੇਲ ਨੂੰ ਮੈਂਗਲੋਰ ਰਿਫਾਇਨਰੀ ਅਤੇ ਪੈਟਰੋਕੈਮੀਕਲਜ਼ ਲਿਮਟਿਡ (MRPL) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (HPCL) ਨੂੰ ਵੇਚਿਆ ਜਾਵੇਗਾ। ਇਹ ਦੋਨਾਂ ਸਰਕਾਰੀ ਤੇਲ ਸੋਧ ਯੁਨਿਟ ਪਾਈਪਲਾਈਨਾਂ ਰਾਹੀਂ ਰਣਨੀਤਕ ਤੇਲ ਭੰਡਾਰਾਂ ਨਾਲ ਜੁੜੇ ਹੋਏ ਹਨ। ਇਕ ਅਧਿਕਾਰੀ ਨੇ ਕਿਹਾ ਕਿ ਇਸ ਬਾਰੇ ਰਸਮੀ ਐਲਾਨ ਛੇਤੀ ਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਰੂਰਤ ਪੈਣ 'ਤੇ ਭਾਰਤ ਆਪਣੇ ਰਣਨੀਤੀਕ ਭੰਡਾਰ ਤੋਂ ਹੋਰ ਕੱਚੇ ਤੇਲ ਦੀ ਨਿਕਾਸੀ ਦਾ ਵੀ ਫੈਸਲਾ ਲੈ ਸਕਦਾ ਹੈ। 

ਇਹ ਵੀ ਪੜ੍ਹੋ - ਸਿੱਖਾਂ 'ਤੇ ਵਿਵਾਦਿਤ ਬਿਆਨ ਦੇਣ ਦੇ ਮਾਮਲੇ 'ਚ ਕੰਗਨਾ ਰਣੌਤ ਖ਼ਿਲਾਫ਼ FIR ਦਰਜ

ਭਾਰਤ ਨੇ ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਜਾਰੀ ਤੇਜ਼ੀ ਵਿਚਾਲੇ ਹੋਰ ਵੱਡੀ ਅਰਥਵਿਵਸਥਾਵਾਂ ਨਾਲ ਮਿਲਕੇ ਆਪਣੇ ਸੰਕਟਕਾਲੀਨ ਤੇਲ ਭੰਡਾਰਾਂ ਤੋਂ ਨਿਕਾਸੀ ਦਾ ਮਨ ਬਣਾਇਆ ਹੈ। ਇਸ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਆਉਣ ਦਾ ਆਧਾਰ ਤਿਆਰ ਹੋਵੇਗਾ। ਭਾਰਤ ਨੇ ਆਪਣੇ ਪੱਛਮੀ ਅਤੇ ਪੂਰਬੀ ਦੋਨਾਂ ਤੱਟਾਂ 'ਤੇ ਰਣਨੀਤੀਕ ਤੇਲ ਭੰਡਾਰ ਬਣਾਏ ਹੋਏ ਹਨ। ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਅਤੇ ਕਰਨਾਟਕ ਦੇ ਮੰਗਲੁਰੂ ਅਤੇ ਪਦੁਰ ਵਿੱਚ ਇਹ ਭੂਮੀਗਤ ਤੇਲ ਭੰਡਾਰ ਬਣਾਏ ਗਏ ਹਨ। ਇਨ੍ਹਾਂ ਦੀ ਸੰਯੁਕਤ ਸਟੋਰੇਜ ਸਮਰੱਥਾ ਕਰੀਬ 3.8 ਕਰੋੜ ਬੈਰਲ ਹੈ। ਭਾਰਤ ਨੇ ਇਹ ਕਦਮ ਤੇਲ ਉਤਪਾਦਕ ਦੇਸ਼ਾਂ ਵੱਲੋਂ ਕੀਮਤਾਂ ਵਿੱਚ ਕਮੀ ਲਿਆਉਣ ਲਈ ਉਤਪਾਦਨ ਵਧਾਉਣ ਤੋਂ ਇਨਕਾਰ ਕਰਨ ਤੋਂ ਬਾਅਦ ਚੁੱਕਣ ਦਾ ਮਨ ਬਣਾਇਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News