ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਅੱਜ ਫਿਰ ਮਿਲੀ ਰਾਹਤ, ਜਾਣੋ ਅੱਜ ਦੇ ਭਾਅ

02/03/2020 1:35:35 PM

ਨਵੀਂ ਦਿੱਲੀ — ਪੈਟਰੋਲ ਅਤੇ ਡੀਜ਼ਲ ਦੇ ਭਾਅ 'ਚ ਗਿਰਾਵਟ ਦਾ ਦੌਰ ਅੱਜ ਸੋਮਵਾਰ ਨੂੰ ਵੀ ਜਾਰੀ ਰਿਹਾ। ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਦਿੱਲੀ 'ਚ ਪੈਟਰੋਲ 6 ਪੈਸੇ ਸਸਤਾ ਹੋ ਕੇ 73.04 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ ਅਤੇ ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵੀ 8 ਪੈਸੇ ਘੱਟ ਹੋ ਕੇ 66.09 ਰੁਪਏ ਪ੍ਰਤੀ  ਲੀਟਰ ਰਹਿ ਗਈ ਹੈ। ਦੂਜੇ ਪਾਸੇ ਜੰਮੂ-ਕਸ਼ਮੀਰ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। 

ਸ਼ਹਿਰ                   ਪੈਟਰੋਲ                                   ਡੀਜ਼ਲ
                   ਪ੍ਰਤੀ ਲੀਟਰ ਰੁਪਿਆ 'ਚ            ਪ੍ਰਤੀ ਲੀਟਰ ਰੁਪਿਆ 'ਚ

ਦਿੱਲੀ                  73.04                                     66.09
ਮੁੰਬਈ                  78.69                                     69.27
ਕੋਲਕਾਤਾ               75.71                                    68.46
ਚੇਨਈ                   75.89                                    69.81
ਗੁਜਰਾਤ                70.36                                    69.06
ਹਰਿਆਣਾ               73.03                                   65.44
ਹਿਮਾਚਲ ਪ੍ਰਦੇਸ਼     73.66                                   65.76
JK                      74.97                                    67.19

ਇਹ ਪਿਛਲੇ ਸਾਲ ਦਸੰਬਰ ਅੱਧ ਦੇ ਬਾਅਦ ਦਾ ਹੇਠਲਾ ਪੱਧਰ ਹੈ। ਦਰਅਸਲ ਸਾਰੀਆਂ ਤੇਲ ਕੰਪਨੀਆਂ  IOC, BPCL ਅਤੇ HPCL ਦੇ ਪੈਟਰੋਲ-ਡੀਜ਼ਲ ਦੇ ਭਾਅ ਹਰ ਰੋਜ਼ ਬਦਲਦੇ ਰਹਿੰਦੇ ਹਨ। ਪੈਟਰੋਲ ਡੀਜ਼ਲ ਦਾ ਨਵਾਂ ਭਾਅ ਸਵੇਰੇ ਛੇ ਵਜੇ ਤੋਂ ਲਾਗੂ ਹੋ ਜਾਂਦਾ ਹੈ। ਇਨ੍ਹਾਂ ਦੀ ਕੀਮਤ 'ਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਸਭ ਕੁਝ ਜੋੜਣ ਦੇ ਬਾਅਦ ਇਨ੍ਹਾਂ ਦੀ ਕੀਮਤ ਦੁੱਗਣੀ ਹੋ ਜਾਂਦੀ ਹੈ। 

ਮੰਨਿਆ ਜਾ ਰਿਹਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਅਪ੍ਰੈਲ ਤੋਂ ਪੰਜਾਹ ਪੈਸੇ ਤੋਂ ਲੈ ਕੇ ਇਕ ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ। ਇਸ ਦਾ ਕਾਰਨ ਦੇਸ਼ 'ਚ ਬੀ.ਐਸ.-ਛੇ ਨਿਕਾਸੀ ਮਿਆਰਾਂ ਵਾਲੇ ਈਂਧਣ ਦੀ ਵਰਤੋਂ ਸ਼ੁਰੂ ਹੋਣਾ ਹੈ। ਫਿਲਹਾਲ ਦੇਸ਼ ਵਿਚ ਬੀ.ਐਸ. - ਚਾਰ ਮਿਆਰ ਵਾਲਾ ਈਂਧਣ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਹ ਯੂਰੋ-ਮਿਆਰਾਂ ਦੇ ਅਨੁਸਾਰ ਹੈ। ਸਰਕਾਰ ਨੇ ਵਾਹਨਾਂ ਤੋਂ ਹੋਣ ਵਾਲੀ ਕਾਰਬਨ ਨਿਕਾਸੀ 'ਚ ਕਮੀ ਲਿਆਉਣ ਲਈ ਇਕ ਅਪ੍ਰੈਲ ਤੋਂ ਬੀ.ਐਸ.-ਛੇ ਮਿਆਰ ਵਾਲੇ ਈਂਧਣ ਦੀ ਵਰਤੋਂ ਦਾ ਐਲਾਨ ਕੀਤਾ ਹੈ।


Related News