ਦਿੱਲੀ 'ਚ ਪੈਟੋਰਲ 82 ਰੁਪਏ ਤੋਂ ਪਾਰ, ਇੱਧਰ ਪੰਜਾਬ 'ਚ ਇੰਨੀ ਹੋਈ ਕੀਮਤ

09/01/2020 2:59:22 PM

ਨਵੀਂ ਦਿੱਲੀ— ਪੈਟਰੋਲ ਕੀਮਤਾਂ 'ਚ ਵਾਧਾ ਜਾਰੀ ਹੈ। ਸਤੰਬਰ ਮਹੀਨੇ ਦੀ ਸ਼ੁਰੂਆਤ ਵੀ ਕੀਮਤਾਂ 'ਚ ਵਾਧੇ ਨਾਲ ਹੋਈ ਹੈ। ਅਗਸਤ ਮਹੀਨੇ 'ਚ 12 ਵਾਰ ਪੈਟਰੋਲ ਦੀ ਕੀਮਤ ਵਧਾਈ ਗਈ ਸੀ। ਇਸ ਦੌਰਾਨ ਪੈਟਰੋਲ ਦੀ ਕੀਮਤ 'ਚ 1 ਰੁਪਏ 60 ਪੈਸੇ ਦਾ ਵਾਧਾ ਹੋ ਚੁੱਕਾ ਹੈ। 16 ਅਗਸਤ ਤੋਂ 31 ਅਗਸਤ ਤੱਕ 16 ਦਿਨਾਂ 'ਚ 12 ਵਾਰ ਪੈਟਰੋਲ ਦੀ ਕੀਮਤ ਵਧੀ ਹੈ। ਹਾਲਾਂਕਿ, ਡੀਜ਼ਲ ਕੀਮਤਾਂ 'ਚ ਪਿਛਲੇ 30 ਦਿਨਾਂ ਤੋਂ ਕੋਈ ਵਾਧਾ ਜਾਂ ਕਟੌਤੀ ਨਹੀਂ ਕੀਤੀ ਗਈ ਹੈ।

ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਮੰਗਲਵਾਰ ਨੂੰ ਪੈਟੋਰਲ ਕੀਮਤਾਂ 'ਚ 5 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ 'ਚ ਪੈਟਰੋਲ ਦੀ ਕੀਮਤ 82.08 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਹੈ, ਜਦੋਂ ਕਿ ਪੰਜਾਬ 'ਚ 83 ਰੁਪਏ ਤੋਂ ਪਾਰ ਹੋ ਗਈ ਹੈ।
ਪੈਟਰੋਲ ਕੀਮਤਾਂ 'ਚ ਹਾਲਾਂਕਿ ਮਾਮੂਲੀ ਵਾਧਾ ਕੀਤਾ ਜਾ ਰਿਹਾ ਹੈ ਪਰ ਹੌਲੀ-ਹੌਲੀ ਕੀਮਤਾਂ ਵਧਣ ਨਾਲ ਜੇਬ 'ਤੇ ਫਰਕ ਵੱਡਾ ਪੈ ਰਿਹਾ ਹੈ। ਉੱਥੇ ਹੀ, ਘਰੇਲੂ ਰਸੋਈ ਗੈਸ ਕੀਮਤਾਂ ਦੀ ਗੱਲ ਕਰੀਏ ਤਾਂ ਰਾਹਤ ਦੀ ਖ਼ਬਰ ਹੈ, ਸਤੰਬਰ ਮਹੀਨੇ ਲਈ ਇਨ੍ਹਾਂ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਹੋਰ ਖ਼ਬਰਾਂ- ਹੁਣ ਚਿਪਸ, ਕੁਰਕੁਰੇ ਖਰੀਦਣ 'ਤੇ ਮੁਫਤ ਮਿਲੇਗਾ 2 ਜੀਬੀ ਤੱਕ 4G ਡਾਟਾ ►10 ਗ੍ਰਾਮ ਸੋਨੇ ਲਈ ਹੁਣ ਇੰਨੀ ਢਿੱਲੀ ਕਰਨੀ ਪਵੇਗੀ ਜੇਬ, ਦੇਖੋ ਰੇਟ

ਪੰਜਾਬ 'ਚ ਕੀਮਤਾਂ-
ਜਲੰਧਰ 'ਚ ਪੈਟਰੋਲ ਦੀ ਕੀਮਤ ਅੱਜ 83 ਰੁਪਏ 18 ਪੈਸੇ ਅਤੇ ਡੀਜ਼ਲ ਦੀ 75 ਰੁਪਏ 16 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ 'ਚ ਪੈਟਰੋਲ ਦੀ ਕੀਮਤ 83 ਰੁਪਏ 80 ਪੈਸੇ ਅਤੇ ਡੀਜ਼ਲ ਦੀ 75 ਰੁਪਏ 73 ਪੈਸੇ ਹੈ। ਲੁਧਿਆਣਾ ਸ਼ਹਿਰ 'ਚ ਪੈਟਰੋਲ ਦੀ ਕੀਮਤ 83 ਰੁਪਏ 74 ਪੈਸੇ ਦਰਜ ਕੀਤੀ ਗਈ ਅਤੇ ਡੀਜ਼ਲ ਦੀ ਕੀਮਤ 75 ਰੁਪਏ 66 ਪੈਸੇ ਪ੍ਰਤੀ ਲਿਟਰ ਹੋ ਗਈ ਹੈ।

PunjabKesari

ਉੱਥੇ ਹੀ, ਪਟਿਆਲਾ 'ਚ ਪੈਟਰੋਲ ਦੀ ਕੀਮਤ 83 ਰੁਪਏ 62 ਪੈਸੇ ਅਤੇ ਡੀਜ਼ਲ ਦੀ ਕੀਮਤ 75 ਰੁਪਏ 55 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 78 ਰੁਪਏ 96 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 73 ਰੁਪਏ 21 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ।

ਹੋਰ ਖ਼ਬਰਾਂ- ਹੁਣ ਕਰਨਾ ਪਵੇਗਾ ਲੰਮਾ ਇੰਤਜ਼ਾਰ, ਇਸ ਤਾਰੀਖ਼ ਤੱਕ ਕੌਮਾਂਤਰੀ ਉਡਾਣਾਂ ਰੱਦ ►ਕੋਵਿਡ-19 ਪ੍ਰਭਾਵ: ਭਾਰਤ ਦੀ GDP 'ਚ ਜੂਨ ਤਿਮਾਹੀ 'ਚ 24 ਫੀਸਦੀ ਦੀ ਗਿਰਾਵਟ


Sanjeev

Content Editor

Related News