ਦੇਸ਼ ਦੇ ਵੱਖ-ਵੱਖ ਸ਼ਹਿਰਾਂ ''ਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਕੀਮਤਾਂ

01/18/2020 3:32:06 PM

ਨਵੀਂ ਦਿੱਲੀ—ਰਾਸ਼ਟਰੀ ਰਾਜਧਾਨੀ ਦਿੱਲੀ, ਆਰਥਿਕ ਰਾਜਧਾਨੀ ਕਹੇ ਜਾਣ ਵਾਲੇ ਮੁੰਬਈ, ਕੋਲਕਾਤਾ ਅਤੇ ਚੇਨਈ ਸਮੇਤ ਦੇਸ਼ ਦੇ ਸਾਰੇ ਪ੍ਰਮੁੱਖ ਸ਼ਹਿਰਾਂ 'ਚ ਸ਼ਨੀਵਾਰ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੇ ਭਾਅ 'ਚ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ 'ਚ ਪੈਟਰੋਲ ਦੇ ਭਾਅ 15 ਪੈਸੇ ਦੀ ਕਮੀ ਦੇ ਨਾਲ 75.26 ਰੁਪਏ ਪ੍ਰਤੀ ਲੀਟਰ ਰਹਿ ਗਿਆ। ਉੱਧਰ ਡੀਜ਼ਲ ਵੀ 16 ਪੈਸੇ ਸਸਤਾ ਹੋ ਕੇ 68.61 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਵਿਕ ਰਿਹਾ ਹੈ। ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਗਿਰਾਵਟ ਆਮ ਲੋਕਾਂ ਦੇ ਲਈ ਰਾਹਤ ਦੀ ਗੱਲ ਹੈ। ਕਿਉਂਕਿ ਹਾਲ ਹੀ 'ਚ ਅਮਰੀਕਾ-ਈਰਾਨ ਦੇ ਵਿਚਕਾਰ ਤਣਾਅ ਚਰਮ 'ਤੇ ਪਹੁੰਚ ਜਾਣ ਦੇ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤ 'ਚ ਅਚਾਨਕ ਬਹੁਤ ਜ਼ਿਆਦਾ ਤੇਜ਼ੀ ਦੇਖਣ ਨੂੰ ਮਿਲੀ ਸੀ।
ਦਿੱਲੀ ਦੇ ਨਾਲ ਲੱਗਦੇ ਨੋਇਡਾ ਦੀ ਗੱਲ ਕਰੀਏ ਤਾਂ ਉੱਥੇ ਪੈਟਰੋਲ 12 ਪੈਸੇ ਦੇ ਭਾਅ ਦੀ ਕਮੀ ਦੇ ਨਾਲ 76.45 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 16 ਪੈਸੇ ਸਸਤਾ ਹੋ ਕੇ 68.88 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਵਿਕ ਰਿਹਾ ਹੈ। ਹਰਿਆਣਾ ਦੇ ਪ੍ਰਮੁੱਖ ਸ਼ਹਿਰ ਗੁਰੂਗ੍ਰਾਮ 'ਚ ਪੈਟਰੋਲ 12 ਪੈਸੇ ਸਸਤਾ ਹੋ ਕੇ 74.65 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਮਿਲ ਰਿਹਾ ਹੈ। ਉੱਧਰ ਸ਼ਹਿਰ 'ਚ ਡੀਜ਼ਲ ਖਰੀਦਣ ਲਈ ਤੁਹਾਨੂੰ 67.50 ਰੁਪਏ ਖਰਚ ਕਰਨੇ ਹੋਣਗੇ।
ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਬਾਅਦ ਆਓ ਜਾਣਦੇ ਹਾਂ ਕਿ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਸ਼ਨੀਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੇ ਭਾਅ ਕੀ ਰਹਿ ਗਏ। ਕੋਲਕਾਤਾ 'ਚ ਵੀ ਸ਼ਨੀਵਾਰ ਨੂੰ ਪੈਟਰੋਲ ਦੇ ਭਾਅ 'ਚ ਪ੍ਰਤੀ ਲੀਟਰ 15 ਪੈਸੇ ਦੀ ਕਮੀ ਦਰਜ ਕੀਤੀ ਗਈ ਹੈ। ਇਕ ਲੀਟਰ ਪੈਟਰੋਲ ਖਰੀਦਣ ਲਈ ਸ਼ਹਿਰ 'ਚ 77.85 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਉੱਧਰ ਡੀਜ਼ਲ ਦੀ ਕੀਮਤ 16 ਪੈਸੇ ਦੀ ਕੀਮਤ ਦੀ ਕਮੀ ਦੇ ਨਾਲ 70.97 ਰੁਪਏ ਪ੍ਰਤੀ ਲੀਟਰ ਰਰਿ ਗਿਆ।
ਮੁੰਬਈ 'ਚ ਪੈਟਰੋਲ 15 ਪੈਸੇ ਸਸਤਾ ਹੋ ਕੇ 80.85 ਰੁਪਏ ਪ੍ਰਤੀ ਲੀਟਰ ਰਹਿ ਗਿਆ ਹੈ। ਉੱਧਰ ਇਕ ਲੀਟਰ ਡੀਜ਼ਲ ਖਰੀਦਣ ਲਈ ਤੁਹਾਨੂੰ 71.94 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਪੈਟਰੋਲ ਦੇ ਭਾਅ 15 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ। ਸ਼ਹਿਰ 'ਚ ਪੈਟਰੋਲ 7


Aarti dhillon

Content Editor

Related News