ਲਗਾਤਾਰ ਚੌਥੇ ਦਿਨ ਵਧੇ ਪੈਟਰੋਲ-ਡੀਜ਼ਲ ਦੇ ਭਾਅ

Sunday, Jan 05, 2020 - 11:44 AM (IST)

ਲਗਾਤਾਰ ਚੌਥੇ ਦਿਨ ਵਧੇ ਪੈਟਰੋਲ-ਡੀਜ਼ਲ ਦੇ ਭਾਅ

ਨਵੀਂ ਦਿੱਲੀ—ਅਮਰੀਕਾ ਦੇ ਹਮਲੇ 'ਚ ਇਰਾਨ ਦੇ ਸਾਬਕਾ ਜਨਰਲ ਦੇ ਮਾਰੇ ਜਾਣ ਦੇ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਐਤਵਾਰ ਨੂੰ ਲਗਾਤਾਰ ਚੌਥੇ ਦਿਨ ਵਾਧਾ ਹੋਇਆ ਹੈ। ਇਸ ਘਟਨਾਕ੍ਰਮ ਦੇ ਬਾਅਦ ਤੇਲ ਸੰਪਨ ਪੱਛਮੀ ਏਸ਼ੀਆ 'ਚ ਸੰਘਰਸ਼ ਦੀ ਖਦਸ਼ਾ ਹੈ।
ਜਨਤਕ ਖੇਤਰ ਦੀ ਪੈਟਰੋਲੀਅਮ ਕੰਪਨੀਆਂ ਵਲੋਂ ਜਾਰੀ ਅਧਿਸੂਚਨਾ ਮੁਤਾਬਕ ਐਤਵਾਰ ਨੂੰ ਪੈਟਰੋਲ ਦਾ ਖੁਦਰਾ ਕੀਮਤ ਨੌ ਪੈਸੇ ਅਤੇ ਡੀਜ਼ਲ ਦਾ 11 ਪੈਸੇ ਵਧ ਗਿਆ। ਦਿੱਲੀ 'ਚ ਹੁਣ ਪੈਟਰੋਲ 75.54 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਹ ਇਸ ਦਾ ਇਕ ਸਾਲ ਤੋਂ ਜ਼ਿਆਦਾ ਦਾ ਉੱਚਾ ਪੱਧਰ ਹੈ। ਉੱਧਰ ਡੀਜ਼ਲ ਦੀ ਕੀਮਤ ਹੁਣ 68.51 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਅਮਰੀਕੀ ਹਮਲੇ 'ਚ ਕਾਮਿਸ ਸੁਲੇਮਾਨੀ ਦੇ ਮਾਰੇ ਜਾਣ ਦੇ ਬਾਅਦ ਸੰਸਾਰਕ ਸ਼ੇਅਰ ਬਾਜ਼ਾਰਾਂ 'ਚ ਰਲਿਆ-ਮਿਲਿਆ ਰੁਖ ਹੈ। ਉੱਧਰ ਕੱਚੇ ਤੇਲ ਦੇ ਭਾਅ ਇਸ ਦੇ ਬਾਅਦ ਤਿੰਨ ਫੀਸਦੀ ਤੋਂ ਜ਼ਿਆਦਾ ਚੜ੍ਹ ਚੁੱਕੇ ਹਨ ਅਤੇ ਹਫਤਾਵਾਰ ਦੀ ਛੁੱਟੀ ਦੇ ਬਾਅਦ ਕੱਚੇ ਤੇਲ ਦੇ ਬਾਜ਼ਾਰ ਸੋਮਵਾਰ ਨੂੰ ਫਿਰ ਖੁੱਲ੍ਹਣਗੇ।


author

Aarti dhillon

Content Editor

Related News