ਪੈਟਰੋਲ-ਡੀਜ਼ਲ ਕੀਮਤਾਂ 'ਚ ਲਗਾਤਾਰ 34 ਦਿਨਾਂ ਤੋਂ ਕੋਈ ਕਟੌਤੀ ਤੇ ਵਾਧਾ ਨਹੀਂ

Thursday, Nov 05, 2020 - 02:08 PM (IST)

ਨਵੀਂ ਦਿੱਲੀ— ਪੈਟਰੋਲ-ਡੀਜ਼ਲ ਕੀਮਤਾਂ 'ਚ ਸਥਿਰਤਾ ਜਾਰੀ ਹੈ। ਵੀਰਵਾਰ ਨੂੰ ਲਗਾਤਾਰ 34ਵੇਂ ਦਿਨ ਡੀਜ਼ਲ 'ਚ ਕੋਈ ਕਟੌਤੀ ਜਾਂ ਵਾਧਾ ਨਹੀਂ ਕੀਤਾ ਗਿਆ। ਪੈਟਰੋਲ ਦੀ ਕੀਮਤ ਪਿਛਲੇ 44 ਦਿਨਾਂ ਤੋਂ ਸਥਿਰ ਹੈ। ਡੀਜ਼ਲ ਦੀ ਕੀਮਤ 'ਚ ਆਖਰੀ ਵਾਰ 2 ਅਕਤੂਬਰ ਨੂੰ ਕਟੌਤੀ ਕੀਤੀ ਗਈ ਸੀ।

ਪੈਟਰੋਲ ਦੀ ਕੀਮਤ ਆਖਰੀ ਵਾਰ 22 ਸਤੰਬਰ ਨੂੰ 7 ਤੋਂ 8 ਪੈਸੇ ਪ੍ਰਤੀ ਲਿਟਰ ਘਟਾਈ ਗਈ ਸੀ। ਯੂਰਪ ਤੇ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾ ਅਮਰੀਕਾ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਤੇਲ ਦੀ ਮੰਗ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਹਾਲਾਂਕਿ, ਤੇਲ ਉਤਪਾਦਕ ਕੀਮਤਾਂ ਨੂੰ ਉੱਪਰ ਲਿਜਾਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।

ਤੇਲ ਮਾਰਕੀਟਿੰਗ ਦੀ ਮੋਹਰੀ ਕੰਪਨੀ ਇੰਡੀਅਨ ਆਇਲ ਦੇ ਅਨੁਸਾਰ, ਅੱਜ ਦਿੱਲੀ 'ਚ ਪੈਟਰੋਲ 81.06 ਰੁਪਏ ਅਤੇ ਡੀਜ਼ਲ 70.46 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਰਿਹਾ। ਵਪਾਰਕ ਸ਼ਹਿਰ ਮੁੰਬਈ 'ਚ ਪੈਟਰੋਲ 87.74 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 76.86 ਰੁਪਏ ਪ੍ਰਤੀ ਲੀਟਰ ਦੇ ਪੱਧਰ' ਤੇ ਖੜ੍ਹਾ ਹੈ। ਕੋਲਕਾਤਾ 'ਚ ਪੈਟਰੋਲ 82.59 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 73.99 ਰੁਪਏ ਪ੍ਰਤੀ ਲਿਟਰ 'ਤੇ ਰਿਹਾ। ਚੇਨੱਈ 'ਚ ਪੈਟਰੋਲ ਦੀ ਕੀਮਤ 84.14 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ 75.99 ਰੁਪਏ ਪ੍ਰਤੀ ਲਿਟਰ ਰਹੀ।


Sanjeev

Content Editor

Related News