ਪੈਟਰੋਲ-ਡੀਜ਼ਲ ਕੀਮਤਾਂ ''ਚ ਲਗਾਤਾਰ 24ਵੇਂ ਦਿਨ ਕੋਈ ਵਾਧਾ-ਘਾਟਾ ਨਹੀਂ

Monday, Oct 26, 2020 - 04:05 PM (IST)

ਪੈਟਰੋਲ-ਡੀਜ਼ਲ ਕੀਮਤਾਂ ''ਚ ਲਗਾਤਾਰ 24ਵੇਂ ਦਿਨ ਕੋਈ ਵਾਧਾ-ਘਾਟਾ ਨਹੀਂ

ਨਵੀਂ ਦਿੱਲੀ— ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਦੇ ਬਾਵਜੂਦ ਘਰੇਲੂ ਬਾਜ਼ਾਰ 'ਚ ਪੈਟਰੋਲ ਤੇ ਡੀਜ਼ਲ ਕੀਮਤਾਂ 'ਚ ਸੋਮਵਾਰ ਨੂੰ ਲਗਾਤਾਰ 24ਵੇਂ ਦਿਨ ਕੋਈ ਬਦਲਾਅ ਨਹੀਂ ਹੋਇਆ। ਵਿਸ਼ਵ ਭਰ 'ਚ ਮਹਾਮਾਰੀ ਦੇ ਮਾਮਲੇ ਵੱਧ ਰਹੇ ਹਨ। ਇਸ ਕਾਰਨ ਕੱਚੇ ਤੇਲ ਦੀ ਮੰਗ ਕਾਫ਼ੀ ਘੱਟ ਗਈ ਹੈ।

ਮੌਜੂਦਾ ਸਮੇਂ ਕੱਚਾ ਤੇਲ ਤਕਰੀਬਨ 40 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਘੁੰਮ ਰਿਹਾ ਹੈ। ਡੀਜ਼ਲ ਦੀਆਂ ਕੀਮਤਾਂ 'ਚ ਅੰਤਿਮ ਵਾਰ ਕਟੌਤੀ ਦੋ ਅਕਤੂਬਰ ਨੂੰ ਹੋਈ ਸੀ।

ਉੱਥੇ ਹੀ, ਪੈਟਰੋਲ ਦੀ ਕੀਮਤ ਪਿਛਲੇ 34 ਦਿਨਾਂ ਤੋਂ ਸਥਿਰ ਹੈ। ਪੈਟਰੋਲ ਦੀ ਕੀਮਤ ਆਖਰੀ ਵਾਰ 22 ਸਤੰਬਰ ਨੂੰ 7 ਤੋਂ 8 ਪੈਸੇ ਪ੍ਰਤੀ ਲਿਟਰ ਘਟਾਈ ਗਈ ਸੀ। ਕੌਮਾਂਤਰੀ ਬਾਜ਼ਾਰ 'ਚ ਹਾਲਾਂਕਿ, ਕੱਚੇ ਤੇਲ ਦੀ ਕੀਮਤ 'ਚ ਲਗਾਤਾਰ ਨਰਮੀ ਦੇਖਣ ਨੂੰ ਮਿਲੀ ਹੈ।

ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਮੁਤਾਬਕ ਦਿੱਲੀ 'ਚ ਅੱਜ ਪੈਟਰੋਲ ਦੀ ਕੀਮਤ 81.06 ਰੁਪਏ ਪ੍ਰਤੀ ਲਿਟਰ, ਜਦੋਂ ਕਿ ਡੀਜ਼ਲ ਦੀ 74.06 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਰਹੀ। ਵਪਾਰਕ ਨਗਰੀ ਮੁੰਬਈ 'ਚ ਪੈਟਰੋਲ 87.74 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 76.86 ਰੁਪਏ ਪ੍ਰਤੀ ਲਿਟਰ 'ਤੇ ਰਹੀ। ਕੋਲਕਾਤਾ 'ਚ ਪੈਟਰੋਲ 82.59 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 75.99 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਰਿਹਾ।


author

Sanjeev

Content Editor

Related News