ਪੈਟਰੋਲ-ਡੀਜਲ ਦੀਆਂ ਕੀਮਤਾਂ ''ਚ ਗਿਰਾਵਟ, ਹਜੇ ਹੋਰ ਮਿਲ ਸਕਦੀ ਹੈ ਰਾਹਤ
Monday, Feb 12, 2018 - 03:03 PM (IST)
ਨਵੀਂ ਦਿੱਲੀ—ਪੈਟਰੋਲ ਅਤੇ ਡੀਜਲ ਦੀ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਪਰੇਸ਼ਾਨ ਦੇਸ਼ ਵਾਸੀਆਂ ਦੇ ਲਈ ਰਾਹਤ ਭਰੀ ਖਬਰ ਹੈ। ਪੈਟਰੋਲ ਦੀ ਕੀਮਤ 'ਚ 21 ਪੈਸੇ ਅਤੇ ਡੀਜਲ ਦੀ ਕੀਮਤ 'ਚ 28 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਹੋਈ ਹੈ। ਸੋਮਵਾਰ ਦੇ ਓਇਲ ਮਾਰਕਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜਲ ਦੀ ਨਵੀਂ ਕੀਮਤ ਜਾਰੀ ਕੀਤੀ । ਇਸਦੇ ਅਨੁਸਾਰ 11 ਫਰਵਰੀ ਨੂੰ ਜਿੱਥੇ 1 ਲੀਟਰ ਡੀਜਲ 68.05 ਦੇ ਪੱਧਰ 'ਤੇ ਸੀ। ਸੋਮਵਾਰ ਨੂੰ ਇਸਦੀ ਕੀਮਤ67.75 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸੇ ਤਰ੍ਹਾਂ ਕਲ ਇਕ ਲੀਟਰ ਪੈਟਰੋਲ 81.08 ਰੁਪਏ 'ਚ ਮਿਲ ਰਿਹਾ ਸੀ। ਉੱਥੇ, ਅੱਜ ਪੈਟਰੋਲ ਦੀ ਕੀਮਤ 80.87 ਦੇ ਪੱਧਰ 'ਤੇ ਆ ਗਈ ਹੈ।
-ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ
ਜਾਣਕਾਰੀ ਦੇ ਮੁਤਾਬਕ ਇਸ ਹਫਤੇ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚਾ ਤੇਲ ਸਸਤਾ ਹੋਣ ਦੀ ਵਜ੍ਹਾਂ ਨਾਲ ਓਇਲ ਮਾਰਕਟਿੰਗ ਕੰਪਨੀਆਂ ਦੀ ਲਾਗਤ ਘਟੀ ਹੈ ਅਤੇ ਆਉਣ ਵਾਲੇ ਹਫਤੇ 'ਚ ਇਸ 'ਚ 2 ਤੋਂ 3 ਰੁਪਏ ਦੀ ਕਮੀ ਹੋ ਸਕਦੀ ਹੈ। ਬ੍ਰੇਂਟ ਕੂਡ 26 ਦਸੰਬਰ ਦੇ ਬਾਅਦ ਤੋਂ 10 ਫੀਸਦੀ ਸਸਤਾ ਹੋ ਗਿਆ ਹੈ। ਜੇਕਰ ਅਜਿਹਾ ਹੀ ਰਿਹਾ ਤਾਂ ਆਉਣ ਵਾਲੇ ਸਮੇਂ 'ਚ ਕੀਮਤ ਹੋਰ ਵੀ ਘੱਟ ਹੋ ਸਕਦੀ ਹੈ।
-ਬਾਕੀ ਸ਼ਹਿਰਾਂ 'ਚ ਕੀ ਹਨ ਕੀਮਤਾਂ
ਕੀਮਤ ਘੱਟ ਹੋਣ ਦੇ ਬਾਅਦ ਦਿੱਲੀ 'ਚ ਪੈਟਰੋਲ ਦੀ ਕੀਮਤ 73.01 ਰੁਪਏ, ਕੋਲਕਾਤਾ 'ਚ 75.70 ਰੁਪਏ, ਮੁੰਬਈ 'ਚ 80.87 ਰੁਪਏ ਅਤੇ ਚੇਨਈ 'ਚ 75.73 ਰੁਪਏ ਪ੍ਰਤੀ ਲੀਟਰ ਹੈ। ਉੱਥੇ ਹੀ ਡੀਜਲ ਦੀ ਕੀਮਤ 63.62 ਰੁਪਏ, ਕੋਲਕਾਤਾ 'ਚ 66.2 ਰੁਪਏ, ਮੁੰਬਈ 'ਚ 67.75 ਰੁਪਏ ਅਤੇ ਚੇਨਈ 'ਚ 67.09 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
-ਮਹਿੰਗਾਈ 'ਤੇ ਲੱਗੇਗੀ ਰੋਕ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੱਚੇ ਤੇਲ ਦੀ ਲਗਾਤਾਰ ਵਧਦੀਆਂ ਕੀਮਤਾਂ ਦੇ ਕਾਰਨ ਨੂੰ ਲੀਟਰ ਪੈਟਰੋਲ ਦੀ ਕੀਮਤ 81 ਰੁਪਏ ਦੇ ਪਾਰ ਪਹੁੰਚ ਗਈ ਸੀ। ਉੱਥੇ, ਡੀਜਲ ਵੀ 70 ਰੁਪਏ ਦੇ ਉੱਪਰ ਪਹੁੰਚ ਗਿਆ ਸੀ। ਹੁਣ ਜਦਕਿ ਈਂਧਨ ਦੀਆਂ ਕੀਮਤਾਂ 'ਚ ਗਿਰਾਵਟ ਦੇ ਸੰਕੇਤ ਮਿਲੇ ਹਨ ਤਾਂ ਇਸਦੇ 80 ਡਾਲਰ ਦੇ ਪਾਰ ਪਹੁੰਚਣ ਦਾ ਖਤਰਾ ਵੀ ਘੱਟ ਹੋ ਗਿਆ ਹੈ। ਇਸਦੇ ਨਾਲ ਮਹਿੰਗਾਈ 'ਤੇ ਵੀ ਰੋਕ ਲੱਗੇਗੀ।
