ਲਗਾਤਾਰ 6ਵੇਂ ਦਿਨ ਰਾਹਤ, ਪੈਟਰੋਲ 10 ਪੈਸੇ, ਡੀਜ਼ਲ 7 ਪੈਸੇ ਹੋਇਆ ਸਸਤਾ

Tuesday, Oct 23, 2018 - 09:23 AM (IST)

ਲਗਾਤਾਰ 6ਵੇਂ ਦਿਨ ਰਾਹਤ, ਪੈਟਰੋਲ 10 ਪੈਸੇ, ਡੀਜ਼ਲ 7 ਪੈਸੇ ਹੋਇਆ ਸਸਤਾ

ਨਵੀਂ ਦਿੱਲੀ— ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਕਰਕੇ ਲਗਾਤਾਰ 6ਵੇਂ ਦਿਨ ਰਾਹਤ ਦਿੱਤੀ ਗਈ ਹੈ। ਹੁਣ ਤਕ 6 ਦਿਨਾਂ 'ਚ ਪੈਟਰੋਲ 1.49 ਰੁਪਏ ਅਤੇ ਡੀਜ਼ਲ 84 ਪੈਸੇ ਸਸਤਾ ਹੋਇਆ ਹੈ। 23 ਅਕਤਬੂਰ ਯਾਨੀ ਮੰਗਲਵਾਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ 'ਚ 10 ਪੈਸੇ ਅਤੇ ਡੀਜ਼ਲ 'ਚ 7 ਪੈਸੇ ਦੀ ਕਟੌਤੀ ਕੀਤੀ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ ਅੱਜ 81.34 ਰੁਪਏ, ਕੋਲਕਾਤਾ 'ਚ 83.19 ਰੁਪਏ, ਮੁੰਬਈ 'ਚ 86.81 ਰੁਪਏ ਅਤੇ ਚੇਨਈ 'ਚ 84.53 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ 'ਚ ਇਸ ਦੀ ਕੀਮਤ 74.85 ਰੁਪਏ, ਕੋਲਕਾਤਾ 'ਚ 76.70 ਰੁਪਏ, ਮੁੰਬਈ 'ਚ 78.46 ਰੁਪਏ ਅਤੇ ਚੇਨਈ 'ਚ 79.15 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

ਪੰਜਾਬ 'ਚ ਪੈਟਰੋਲ-ਡੀਜ਼ਲ ਦੇ ਰੇਟ :
ਇੰਡੀਅਨ ਆਇਲ ਦੀ ਵੈੱਬਸਾਈਟ 'ਤੇ ਜਲੰਧਰ 'ਚ ਪੈਟਰੋਲ ਦੀ ਕੀਮਤ ਅੱਜ 86 ਰੁਪਏ 65 ਪੈਸੇ ਅਤੇ ਡੀਜ਼ਲ ਦੀ 74 ਰੁਪਏ 60 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਅੰਮ੍ਰਿਤਸਰ 'ਚ ਪੈਟਰੋਲ ਦੀ ਕੀਮਤ 87 ਰੁਪਏ 21 ਪੈਸੇ ਅਤੇ ਡੀਜ਼ਲ ਦੀ 75 ਰੁਪਏ 09 ਪੈਸੇ ਹੋ ਗਈ ਹੈ। ਲੁਧਿਆਣਾ 'ਚ ਪੈਟਰੋਲ ਦੀ ਕੀਮਤ 87 ਰੁਪਏ 07 ਪੈਸੇ ਦਰਜ ਕੀਤੀ ਗਈ ਹੈ ਅਤੇ ਡੀਜ਼ਲ ਦੀ ਕੀਮਤ ਵੀ ਘਟ ਕੇ 74 ਰੁਪਏ 96 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ 'ਚ ਪੈਟਰੋਲ ਦੀ ਕੀਮਤ 87 ਰੁਪਏ 02 ਪੈਸੇ ਅਤੇ ਡੀਜ਼ਲ ਦੀ ਕੀਮਤ 74 ਰੁਪਏ 91 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ।


Related News