ਪੈਟਰੋਲ ਇਕ ਵਾਰ ਫਿਰ 72 ਰੁਪਏ ਦਾ ਪਾਰ, ਜਾਣੋ ਆਪਣੇ ਸ਼ਹਿਰ ਦੀਆਂ ਕੀਮਤਾਂ

02/23/2020 12:30:06 PM

ਨਵੀਂ ਦਿੱਲੀ—ਐਤਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਵਾਧਾ ਹੋਇਆ ਹੈ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਪੈਟਰੋਲ-ਡੀਜ਼ਲ ਮਹਿੰਗਾ ਹੋਇਆ ਹੈ। 23 ਫਰਵਰੀ ਨੂੰ ਪੈਟਰੋਲ ਦੀਆਂ ਕੀਮਤਾਂ 7 ਪੈਸੇ ਪ੍ਰਤੀ ਲੀਟਰ ਵਧੀਆਂ ਹਨ। ਉੱਧਰ ਡੀਜ਼ਲ ਦਾ ਭਾਅ 5 ਪੈਸੇ ਪ੍ਰਤੀ ਲੀਟਰ ਵਧਿਆ ਹੈ। ਇਸ ਵਾਧੇ ਦੇ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਇਕ ਲੀਟਰ ਪੈਟਰੋਲ ਦਾ ਭਾਅ 72.01 ਰੁਪਏ ਹੋ ਗਿਆ ਹੈ ਜਦੋਂਕਿ ਇਕ ਲੀਟਰ ਡੀਜ਼ਲ ਦੇ ਲਈ 64.70 ਰੁਪਏ ਚੁਕਾਉਣੇ ਹੋਣਗੇ। ਦੱਸ ਦੇਈਏ ਕਿ ਸਰਕਾਰ ਤੇਲ ਕੰਪਨੀਆਂ ਕੀਮਤਾਂ ਦੀ ਸਮੀਖਿਆ ਕਰਨ ਦੇ ਬਾਅਦ ਰੋਜ਼ਾਨਾ ਪੈਟਰੋਲ ਅਤੇ ਡੀਜ਼ਲ ਦੇ ਰੇਟ ਤੈਅ ਕਰਦੀਆਂ ਹੈ। ਤੇਲ ਕੰਪਨੀਆਂ ਸਵੇਰੇ 6 ਵਜੇ ਤੋਂ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕਰਦੀਆਂ ਹਨ।

PunjabKesari
ਚਾਰ ਮਹਾਨਗਰਾਂ 'ਚ ਪੈਟਰੋਲ ਅਤੇ ਡੀਜ਼ਲ ਦੇ ਭਾਅ
ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 72.01 ਰੁਪਏ ਹੈ। ਉੱਧਰ ਇਕ ਲੀਟਰ ਡੀਜ਼ਲ ਦਾ ਭਾਅ 64.70 ਰੁਪਏ ਹੈ। ਮੁੰਬਈ 'ਚ 1 ਲੀਟਰ ਪੈਟਰੋਲ ਦੇ ਭਾਅ 77.67 ਰੁਪਏ ਹੈ ਜਦੋਂਕਿ ਇਕ ਲੀਟਰ ਡੀਜ਼ਲ 67.80 ਰੁਪਏ ਪ੍ਰਤੀ ਲੀਟਰ 'ਤੇ ਹੈ। ਕੋਲਕਾਤਾ 'ਚ ਪੈਟਰੋਲ ਦੀ ਕੀਮਤ 74.65 ਰੁਪਏ ਪ੍ਰਤੀ ਹੋ ਗਈ ਹੈ। ਉੱਧਰ ਇਕ ਲੀਟਰ ਡੀਜ਼ਲ ਦੇ ਭਾਅ 67.02 ਰੁਪਏ ਪ੍ਰਤੀ ਲੀਟਰ ਹੈ। ਚੇਨਈ 'ਚ ਪੈਟਰੋਲ ਦਾ ਭਾਅ 74.81 ਰੁਪਏ ਜਦੋਂਕਿ 1 ਲੀਟਰ ਡੀਜ਼ਲ 68.32 ਰੁਪਏ ਪ੍ਰਤੀ ਲੀਟਰ 'ਤੇ ਹੈ।

PunjabKesari
1 ਅਪ੍ਰੈਲ ਤੋਂ ਭਾਰਤ 'ਚ ਵਿਕੇਗਾ ਸਭ ਤੋਂ ਸਾਫ ਪੈਟਰੋਲ ਅਤੇ ਡੀਜ਼ਲ
1 ਅਪ੍ਰੈਲ 2020 ਤੋਂ ਭਾਰਤ 'ਚ ਵੀ ਦੁਨੀਆ ਦਾ ਸਭ ਤੋਂ ਸਾਫ ਪੈਟਰੋਲ ਅਤੇ ਡੀਜ਼ਲ ਵਿਕਣ ਲੱਗੇਗਾ। ਸਰਕਾਰੀ ਤੇਲ ਕੰਪਨੀਆਂ ਦੇਸ਼ ਭਰ 'ਚ ਯੂਰੋ-6 ਗ੍ਰੇਡ ਡੀਜ਼ਲ ਅਤੇ ਪੈਟਰੋਲ ਦੀ ਸਪਲਾਈ ਕਰੇਗੀ। ਭਾਰਤ ਨੇ ਸਿਰਫ ਤਿੰਨ ਸਾਲ 'ਚ ਹੀ ਸਭ ਤੋਂ ਸਾਫ ਪੈਟਰੋਲ ਦੀ ਵਰਤੋਂ ਨੂੰ ਲੈ ਕੇ ਵੱਡਾ ਮੁਕਾਮ ਹਾਸਲ ਕੀਤਾ ਹੈ।


Aarti dhillon

Content Editor

Related News