ਛੇ ਦਿਨ ਬਾਅਦ ਘਟੇ ਪੈਟਰੋਲ ਅਤੇ ਡੀਜ਼ਲ ਦੇ ਭਾਅ, ਜਾਣੋ ਆਪਣੇ ਸ਼ਹਿਰ ਦੀਆਂ ਕੀਮਤਾਂ
Thursday, Sep 05, 2019 - 09:13 AM (IST)

ਨਵੀਂ ਦਿੱਲੀ—ਇੰਟਰਨੈਸ਼ਨਲ ਮਾਰਕਿਟ 'ਚ ਕਰੂਡ ਆਇਲ ਦੀ ਕੀਮਤ 'ਚ ਚੱਲ ਰਹੇ ਹਲਕੇ ਉਤਾਰ-ਚੜ੍ਹਾਅ ਦੇ ਦੌਰਾਨ ਵੀਰਵਾਰ ਨੂੰ ਲੰਬੇ ਸਮੇਂ ਬਾਅਦ ਘਰੇਲੂ ਬਾਜ਼ਾਰ 'ਚ ਪੈਟਰੋਲ-ਡੀਜ਼ਲ ਦੇ ਰੇਟ 'ਚ ਕਟੌਤੀ ਹੋਈ। ਪੈਟਰੋਲ ਦੇ ਭਾਅ 'ਚ ਵੀਰਵਾਰ ਨੂੰ ਛੇ ਦਿਨ ਬਾਅਦ ਅਤੇ ਡੀਜ਼ਲ ਦੇ ਪੰਜ ਦਿਨ ਬਾਅਦ ਕਮੀ ਦੇਖੀ ਗਈ ਹੈ। ਦਿੱਲੀ 'ਚ ਛੇ ਦਿਨ ਤੋਂ ਪੁਰਾਣੇ ਪੱਧਰ 'ਤੇ ਚੱਲ ਰਹੇ ਪੈਟਰੋਲ ਦੇ ਰੇਟ ਵੀਰਵਾਰ ਨੂੰ 6 ਪੈਸੇ ਪ੍ਰਤੀ ਲੀਟਰ ਦੀ ਕਮੀ ਹੋਈ। ਉੱਧਰ ਡੀਜ਼ਲ 'ਚ ਪੰਜ ਦਿਨ ਬਾਅਦ 5 ਪੈਸੇ ਪ੍ਰਤੀ ਲੀਟਰ ਦੀ ਕਮੀ ਹੋਈ। ਵੀਰਵਾਰ ਸਵੇਰੇ ਪੈਟਰੋਲ 71.95 ਰੁਪਏ ਅਤੇ ਡੀਜ਼ਲ 65.20 ਰੁਪਏ ਦੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 29 ਅਗਸਤ ਨੂੰ ਪੈਟਰੋਲ 'ਚ ਪੈਸੇ ਪ੍ਰਤੀ ਲੀਟਰ ਦੀ ਗਿਰਾਵਟ ਆਈ ਸੀ।
ਤੁਹਾਡੇ ਸ਼ਹਿਰ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ
ਬੁੱਧਵਾਰ ਸਵੇਰੇ ਕੋਲਕਾਤਾ, ਮੁੰਬਈ ਅਤੇ ਚੇਨਈ 'ਚ ਪੈਟਰੋਲ ਦੇ ਭਾਅ ਕ੍ਰਮਵਾਰ 74.66 ਰੁਪਏ, 77.62 ਰੁਪਏ ਅਤੇ 74.76 ਰੁਪਏ ਪ੍ਰਤੀ ਲੀਟਰ ਦੇ ਪੱਧਰ 'ਤੇ ਕਾਇਮ ਰਹੇ। ਇਸ ਤਰ੍ਹਾਂ ਕੋਲਕਾਤਾ, ਮੁੰਬਈ ਅਤੇ ਚੇਨਈ 'ਚ ਡੀਜ਼ਲ ਕ੍ਰਮਵਾਰ 67.59 ਰੁਪਏ, 68.36 ਰੁਪਏ ਅਤੇ 68.90 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਜਾਣਕਾਰਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਹੋਰ ਵੀ ਗਿਰਾਵਟ ਆ ਸਕਦੀ ਹੈ। ਇੰਟਰਨੈਸ਼ਨਲ ਲੈਵਲ 'ਤੇ ਡਬਲਿਊ.ਟੀ.ਆਈ. ਕਰੂਡ 54.40 ਡਾਲਰ ਪ੍ਰਤੀ ਬੈਰਲ ਅਤੇ ਬ੍ਰੈਂਟ ਕਰੂਡ 60.92 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਚੱਲ ਰਿਹਾ ਹੈ।