ਪੈਟਰੋਲ 6 ਤੇ ਡੀਜ਼ਲ 13 ਪੈਸੇ ਪ੍ਰਤੀ ਲਿਟਰ ਤੱਕ ਮਹਿੰਗਾ

01/11/2020 9:15:53 PM

ਨਵੀਂ ਦਿੱਲੀ (ਇੰਟ.)-ਬੀਤੇ ਤਿੰਨ ਦਿਨ ’ਚ ਦਿੱਲੀ ’ਚ ਪੈਟਰੋਲ 27 ਅਤੇ ਡੀਜ਼ਲ 38 ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ। ਸ਼ਨੀਵਾਰ (11 ਜਨਵਰੀ 2020) ਨੂੰ ਲਗਾਤਾਰ ਤੀਸਰੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਆਇਲ ਮਾਰਕੀਟਿੰਗ ਕੰਪਨੀਆਂ ਨੇ ਸ਼ਨੀਵਾਰ ਨੂੰ ਪੈਟਰੋਲ 6 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦਾ ਰੇਟ 13 ਪੈਸੇ ਪ੍ਰਤੀ ਲਿਟਰ ਤੱਕ ਵਧਾ ਦਿੱਤਾ ਹੈ। ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਸ਼ਨੀਵਾਰ ਨੂੰ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ’ਚ ਡੀਜ਼ਲ ਅਤੇ ਪੈਟਰੋਲ ਦੇ ਰੇਟ ਕ੍ਰਮਵਾਰ 76.01, 81.6, 78.59, 78.98 ਪ੍ਰਤੀ ਲਿਟਰ ਪੁੱਜੇ। ਉਥੇ ਹੀ ਡੀਜ਼ਲ ਦਾ ਰੇਟ ਕ੍ਰਮਵਾਰ 69.17, 72.54, 71.54, 73.10 ਪ੍ਰਤੀ ਲਿਟਰ ਰਿਹਾ।


Karan Kumar

Content Editor

Related News