ਦੁਸਹਿਰੇ ਵਾਲੇ ਦਿਨ ਵੀ ਪੈਟਰੋਲ-ਡੀਜ਼ਲ ਨੇ ਦਿੱਤਾ ਝਟਕਾ, ਅੱਜ ਇੰਨਾ ਹੈ 1 ਲਿਟਰ ਤੇਲ ਦਾ ਭਾਅ

Friday, Oct 15, 2021 - 11:29 AM (IST)

ਦੁਸਹਿਰੇ ਵਾਲੇ ਦਿਨ ਵੀ ਪੈਟਰੋਲ-ਡੀਜ਼ਲ ਨੇ ਦਿੱਤਾ ਝਟਕਾ, ਅੱਜ ਇੰਨਾ ਹੈ 1 ਲਿਟਰ ਤੇਲ ਦਾ ਭਾਅ

ਨਵੀਂ ਦਿੱਲੀ– ਕੌਮਾਂਤਰੀ ਬਾਜ਼ਾਰ ’ਚ ਕੱਤੇ ਤੇਲ ’ਚ ਫਿਰ ਤੋਂ ਉਬਾਲ ਆਉਣ ਦਰਮਿਆਨ ਸ਼ੁੱਕਰਵਾਰ ਨੂੰ ਦੁਸਹਿਰੇ ਵਾਲੇ ਦਿਨ ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਦੂਜੇ ਦਿਨ 35-35 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ। ਰਾਜਧਾਨੀ ਦਿੱਲੀ ’ਚ ਅੱਜ ਪੈਟਰੋਲ 35 ਪੈਸੇ ਪ੍ਰਤੀ ਲਿਟਰ ਵਧ ਕੇ 105.14 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 93.87 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਲਗਾਤਾਰ ਸੱਤਵੇਂ ਦਿਨ ਘਰੇਲੂ ਪੱਧਰ ’ਤੇ ਪੈਟਰੋਲ 30 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ 35 ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਸੀ। ਉਸ ਤੋਂ ਬਾਅਦ ਦੋ ਦਿਨਾਂ ਤਕ ਸ਼ਾਂਤੀ ਰਹੀ ਪਰ ਸ਼ੁੱਕਰਵਾਰ ਨੂੰ ਫਿਰ ਤੋਂ ਇਸ ਵਿਚ ਤੇਜ਼ੀ ਆ ਗਈ। 

ਕੀਮਤ ’ਚ ਵਾਧੇ ਤੋਂਬਾਅਦ ਮੁੰਬਈ ’ਚ ਪੈਟਰੋਲ 111.09 ਰੁਪਏ ਅਤੇ ਡੀਜ਼ਲ 101.78 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਪੈਟਰੋਲ ਸਭ ਤੋਂ ਮਹਿੰਗਾ 113.73 ਰੁਪਏ ਪ੍ਰਤੀ ਲਿਟਰ ’ਤੇ ਅਤੇ ਡੀਜ਼ਲ 103.03 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ ਹੈ। ਝਾਰਖੰਡ ਦੀ ਰਾਜਧਾਨੀ ਰਾਂਚੀ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਰਾਬਰ ਹੋਣ ਦੇ ਕਰੀਬ ਪਹੁੰਚ ਚੁੱਕੀਆਂ ਹਨ। ਰਾਂਚੀ ’ਚ ਪੈਟਰੋਲ 99.60 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 99.07 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਚੁੱਕੀ ਹੈ ਪਰ ਰਾਂਚੀ ਚ ਪੈਟਰੋਲ ਅਜੇ ਵੀ ਪੂਰੇ ਦੇਸ਼ ’ਚ ਸਭ ਤੋਂ ਸਸਤਾ ਹੈ। 

ਹੁਣ ਦੇਸ਼ ਦੇ ਜ਼ਿਆਦਾਤਰ ਪ੍ਰਮੁੱਖ ਸ਼ਹਿਰਾਂ ’ਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਤੋਂ ਜ਼ਿਆਦਾ ਹੋ ਗਈ ਹੈ ਅਤੇ ਦੇਸ਼ ਦੇ ਜ਼ਿਆਦਾਤਰ ਵੱਡੇ ਸ਼ਹਿਰਾਂ ’ਚ ਡੀਜ਼ਲ ਵੀ ਸੈਂਕੜਾ ਲਗਾਉਣ ਦੇ ਨੇੜੇ ਹੈ। ਕੁਝ ਸ਼ਹਿਰਾਂ ’ਚ ਇਹ 100 ਰੁਪਏ ਦੇ ਪਾਰ ਪਹੁੰਚ ਚੁੱਕਾ ਹੈ। ਇਸ ਮਹੀਨੇ 4 ਅਕਤੂਬਰ ਅਤੇ ਉਸ ਤੋਂ ਬਾਅਦ 12 ਅਤੇ 13 ਅਕਤੂਬਰ ਨੂੰ ਛੱਡ ਕੇ ਹਰ ਦਿਨ ਤੇਜ਼ੀ ਰਹੀ। ਇਸ ਮਹੀਨੇ ’ਚ ਪੈਟਰੋਲ ਹੁਣ ਤਕ 3.50 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 4 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ। 

ਕੌਮਾਂਤਰੀ ਬਾਜ਼ਾਰ ’ਚ ਕੱਚਾ ਤੇਲ ਅਜੇ ਵੀ ਉੱਚੇ ਪੱਧਰ ’ਤੇ ਬਣਿਆ ਹੋਇਆ ਹੈ। ਵੀਰਵਾਰ ਨੂੰ ਅਮਰੀਕਾ ’ਚ ਕੱਚੇ ਤੇਲ ’ਚ ਉਤਾਰ-ਚੜਾਅ ਦਾ ਰੁੱਖ ਵੇਖਿਆ ਗਿਆ। ਇਸ ਦੌਰਾਨ ਵੀਰਵਾਰ ਰਾਤ ਕਾਰੋਬਾਰ ਬੰਦ ਹੋਣ ’ਤੇ ਬ੍ਰੈਂਟ ਕਰੂਡ 0.82 ਡਾਲਰ ਦੀ ਤੇਜ਼ੀ ਲੈ ਕੇ 84 ਡਾਲਰ ਪ੍ਰਤੀ ਬੈਰਲ ਤਕ ਚੜ੍ਹ ਗਿਆ। ਅਮਰੀਕੀ ਕਰੂਡ 0.87 ਡਾਲਰ ਦੇ ਵਾਧੇ ਨਾਲ 81.31 ਡਾਲਰ ਪ੍ਰਤੀ ਬੈਰਲ ’ਤੇ ਰਿਹਾ। ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ, ਦਿੱਲੀ ’ਚ ਪੈਟਰੋਲ 105.14 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 93.87 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਿਆ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਹੁੰਦੀ ਹੈ ਅਤੇ ਉਸ ਦੇ ਆਧਾਰ ’ਤੇ ਰੋਜ਼ ਸਵੇਰੇ 6 ਵਜੇ ਨਵੀਆਂ ਕੀਮਤਾਂ ਲੱਗੂ ਕੀਤੀਆਂ ਜਾਂਦੀਆਂ ਹਨ। 


author

Rakesh

Content Editor

Related News