ਪਹਿਲੀ ਵਾਰ 80 ਰੁਪਏ ਦੇ ਪਾਰ ਹੋਇਆ ਡੀਜ਼ਲ, ਪੈਟਰੋਲ ਦੇ ਵੀ ਵਧੇ ਮੁੱਲ
Thursday, Jun 25, 2020 - 09:13 AM (IST)
ਨਵੀਂ ਦਿੱਲੀ (ਵਾਰਤਾ) : ਪੈਟਰੋਲ-ਡੀਜ਼ਲ ਦੀ ਮਹਿੰਗਾਈ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਡੀਜ਼ਲ ਵੀਰਵਾਰ ਨੂੰ ਪਹਿਲੀ ਵਾਰ 80 ਰੁਪਏ ਪ੍ਰਤੀ ਲਿਟਰ ਦੇ ਪਾਰ ਨਿਕਲ ਗਿਆ ਜਦੋਂਕਿ ਇਕ ਦਿਨ ਦੇ ਬ੍ਰੇਕ ਦੇ ਬਾਅਦ ਪੈਟਰੋਲ ਦੀਆਂ ਕੀਮਤਾਂ ਵਿਚ ਦੁਬਾਰਾ ਵਾਧਾ ਕੀਤਾ ਗਿਆ।
ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਪੈਟਰੋਲ ਦੀ ਕੀਮਤ 16 ਪੈਸੇ ਵੱਧ ਕੇ 79.92 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ ਜੋ 28 ਅਕਤੂਬਰ 2018 ਦੇ ਬਾਅਦ ਦਾ ਉੱਚਾ ਪੱਧਰ ਹੈ। ਉਥੇ ਹੀ ਡੀਜ਼ਲ ਦਾ ਮੁੱਲ 14 ਪੈਸੇ ਵੱਧ ਕੇ 80.02 ਰੁਪਏ ਪ੍ਰਤੀ ਲਿਟਰ ਦੇ ਰਿਕਾਡਰ ਪੱਧਰ 'ਤੇ ਪਹੁੰਚ ਗਿਆ। ਦੇਸ਼ ਦੇ ਇਤਹਾਸ ਵਿਚ ਪਹਿਲੀ ਵਾਰ ਮੰਗਲਵਾਰ ਤੋਂ ਕਿਸੇ ਸੂਬੇ ਵਿਚ ਡੀਜ਼ਲ ਦੀ ਕੀਮਤ ਪੈਟਰੋਲ ਤੋਂ ਜ਼ਿਆਦਾ ਹੋ ਗਈ ਹੈ। ਇਸ ਮਹੀਨੇ 07 ਤਰੀਕ ਤੋਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਦੋਵਾਂ ਈਂਧਨਾਂ ਦੇ ਮੁੱਲ ਵਧਾਉਣ ਦਾ ਕ੍ਰਮ ਸ਼ੁਰੂ ਕੀਤਾ ਹੈ। ਇਸ ਦੌਰਾਨ ਦਿੱਲੀ ਵਿਚ ਪੈਟਰੋਲ 8.66 ਰੁਪਏ ਯਾਨੀ 12.15 ਫ਼ੀਸਦੀ ਮਹਿੰਗਾ ਹੋਇਆ ਹੈ। ਲਗਾਤਾਰ 19 ਦਿਨ ਵਿਚ ਡੀਜ਼ਲ ਦੀ ਕੀਮਤ 10.63 ਰੁਪਏ ਯਾਨੀ 15.32 ਫ਼ੀਸਦੀ ਵੱਧ ਗਈ ਹੈ।
ਸ਼ਹਿਰ ਦਾ ਨਾਂ | ਪੈਟਰੋਲ/ਰੁਪਏ ਲਿਟਰ | ਡੀਜ਼ਲ/ਰੁਪਏ ਲਿਟਰ |
ਦਿੱਲੀ | 79.92 | 80.02 |
ਮੁੰਬਈ | 86.70 | 78.34 |
ਚੇਨੱਈ | 83.18 | 77.29 |
ਕੋਲਕਾਤਾ | 81.61 | 75.18 |
ਨੋਇਡਾ | 80.79 | 72.13 |
ਰਾਂਚੀ | 79.90 | 76.03 |
ਬੈਂਗਲੁਰੂ | 82.52 | 76.09 |
ਪਟਨਾ | 82.91 | 77.00 |
ਚੰਡੀਗੜ੍ਹ | 76.92 | 71.52 |
ਲਖਨਊ | 80.59 | 72.04 |
ਹਰ ਦਿਨ ਛੇ ਵਜੇ ਕੀਮਤ ਬਦਲਦੀ ਹੈ
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਹਰ ਰੋਜ਼ ਸਵੇਰੇ ਛੇ ਵਜੇ ਬਦਲੀ ਜਾਂਦੀ ਹੈ। ਨਵੇਂ ਰੇਟ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦੇ ਹਨ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।
ਸਿਰਫ ਇਕ SMS ਦੇ ਜ਼ਰੀਏ ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਭਾਅ
ਤੁਸੀਂ ਆਪਣੇ ਸ਼ਹਿਰ ਦੇ ਪੈਟਰੋਲ-ਡੀਜ਼ਲ ਦੇ ਭਾਅ ਰੋਜ਼ਾਨਾ SMS ਦੇ ਜ਼ਰੀਏ ਵੀ ਚੈੱਕ ਕਰ ਸਕਦੇ ਹੋ। ਇੰਡੀਅਨ ਆਇਲ (IOC) ਦੇ ਉਪਭੋਗਤਾ RSP<ਡੀਲਰ ਕੋਡ> ਲਿਖ ਕੇ 9224992249 ਨੰਬਰ 'ਤੇ ਐਚ.ਪੀ.ਸੀ.ਐਲ. (HPCL) ਦੇ ਉਪਭੋਗਤਾ HPPRICE<ਡੀਲਰ ਕੋਡ > ਲਿਖ ਕੇ 9222201122 ਨੰਬਰ 'ਤੇ ਭੇਜ ਸਕਦੇ ਹੋ। ਬੀ.ਪੀ.ਸੀ.ਐਲ. ਉਪਭੋਗਤਾ RSP ਡੀਲਰ ਕੋਡ 9223112222 ਨੰਬਰ 'ਤੇ ਭੇਜ ਸਕਦੇ ਹਨ।