RBI ਦੀ ਵੱਡੀ ਅਪਡੇਟ: ਲੋਕਾਂ ਨੇ ਅਜੇ ਵੀ ਜਮ੍ਹਾ ਨਹੀਂ ਕਰਵਾਏ 8,897 ਕਰੋੜ ਰੁਪਏ ਦੇ 2,000 ਦੇ ਨੋਟ

Thursday, Feb 01, 2024 - 10:30 PM (IST)

ਨੈਸ਼ਨਲ ਡੈਸਕ — ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਵੀਰਵਾਰ ਨੂੰ ਕਿਹਾ ਕਿ 2,000 ਰੁਪਏ ਦੇ ਨੋਟਾਂ 'ਚੋਂ ਲਗਭਗ 97.5 ਫੀਸਦੀ ਬੈਂਕਿੰਗ ਪ੍ਰਣਾਲੀ 'ਚ ਵਾਪਸ ਆ ਗਏ ਹਨ। ਕੇਂਦਰੀ ਬੈਂਕ ਨੇ ਕਿਹਾ ਕਿ ਲੋਕਾਂ ਕੋਲ ਅਜੇ ਵੀ 8,897 ਕਰੋੜ ਰੁਪਏ ਦੇ ਨੋਟ ਹਨ। RBI ਨੇ 19 ਮਈ, 2023 ਨੂੰ 2,000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ।

ਕੇਂਦਰੀ ਬੈਂਕ ਨੇ ਇੱਕ ਬਿਆਨ ਵਿੱਚ ਕਿਹਾ, "ਜਦੋਂ 19 ਮਈ, 2023 ਨੂੰ 2,000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ, ਉਸ ਦਿਨ ਕਾਰੋਬਾਰ ਦੀ ਸਮਾਪਤੀ 'ਤੇ, ਅਜਿਹੇ ਕੁੱਲ 3.56 ਲੱਖ ਕਰੋੜ ਰੁਪਏ ਦੇ ਨੋਟ ਚਲਨ ਵਿੱਚ ਸਨ, ਜਦਕਿ 31 ਜਨਵਰੀ 2024 ਨੂੰ ਕਾਰੋਬਾਰ ਦੀ ਸਮਾਪਤੀ 'ਤੇ ਇਹ ਰਕਮ ਘਟ ਕੇ 8,897 ਕਰੋੜ ਰੁਪਏ ਰਹਿ ਗਈ।'' ਇਸ ਤਰ੍ਹਾਂ 19 ਮਈ, 2023 ਤੱਕ ਚਲਨ ਵਿੱਚ ਰਹੇ ਕੁੱਲ 2,000 ਰੁਪਏ ਦੇ ਨੋਟਾਂ 'ਚੋਂ 97.5 ਫੀਸਦੀ ਵਾਪਸ ਆ ਚੁੱਕੇ ਹਨ।

ਆਰਬੀਆਈ ਨੇ ਕਿਹਾ, "2,000 ਰੁਪਏ ਦੇ ਨੋਟ ਕਾਨੂੰਨੀ ਟੈਂਡਰ ਬਣੇ ਰਹਿਣਗੇ।" ਲੋਕ ਦੇਸ਼ ਭਰ ਦੇ 19 ਆਰਬੀਆਈ ਦਫ਼ਤਰਾਂ ਵਿੱਚ 2,000 ਰੁਪਏ ਦੇ ਨੋਟ ਜਮ੍ਹਾਂ ਕਰ ਸਕਦੇ ਹਨ ਜਾਂ ਬਦਲ ਸਕਦੇ ਹਨ। ਲੋਕ 2,000 ਰੁਪਏ ਦੇ ਨੋਟ ਭਾਰਤ ਵਿੱਚ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਵਾਉਣ ਲਈ ਕਿਸੇ ਵੀ ਡਾਕਘਰ ਤੋਂ RBI ਦੇ ਕਿਸੇ ਵੀ ਦਫ਼ਤਰ ਨੂੰ ਇੰਡੀਆ ਪੋਸਟ ਰਾਹੀਂ ਭੇਜ ਸਕਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Inder Prajapati

Content Editor

Related News