ਪਿਛਲੇ ਇਕ ਸਾਲ ’ਚ ਲੋਕਾਂ ਨੇ ਕ੍ਰਿਪਟੋ ਸਕੈਮ ’ਚ ਗੁਆਏ 7,770 ਕਰੋੜ!

06/06/2022 1:26:41 PM

ਨਵੀਂ ਦਿੱਲੀ (ਇੰਟ.) – ਫੈੱਡਰਲ ਟ੍ਰੇਡ ਕਮਿਸ਼ਨ (ਐੱਫ. ਟੀ. ਸੀ.) ਦਾ ਕਹਿਣਾ ਹੈ ਕਿ 2021 ਤੋਂ ਲੈ ਕੇ ਹੁਣ ਤੱਕ 46 ਹਜ਼ਾਰ ਤੋਂ ਵੱਧ ਲੋਕ ਕ੍ਰਿਪਟੋ ਕਰੰਸੀ ਸਕੈਮ ਦਾ ਸ਼ਿਕਾਰ ਹੋਏ ਹਨ। ਇਨ੍ਹਾਂ ਸਕੈਮ ’ਚ ਲੋਕਾਂ ਨੇ 1 ਬਿਲੀਅਨ ਡਾਲਰ (ਲਗਭਗ 7,770 ਕਰੋੜ ਰੁਪਏ) ਗੁਆਏ ਹਨ। ਫੈੱਡਰਲ ਟ੍ਰੇਡ ਕਮਿਸ਼ਨ ਨੇ ਇਕ ਰਿਪੋਰਟ ਜਾਰੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਜ਼ਿਆਦਾਤਰ ਲੋਕ ਵਿਗਿਆਪਨ, ਪੋਸਟ ਜਾਂ ਸੋਸ਼ਲ ਮੀਡੀਆ ’ਤੇ ਕੋਈ ਮੈਸੇਜ ਦੇਖ ਕੇ ਇਸ ਤਰ੍ਹਾਂ ਦੇ ਸਕੈਮ ਦਾ ਸ਼ਿਕਾਰ ਹੋਏ ਹਨ। ਇਸ ਦਾ ਕਾਰਨ ਵੀ ਸਪੱਸ਼ਟ ਦਿਖਾਈ ਦਿੰਦਾ ਹੈ ਕਿਉਂਕਿ ਪਿਛਲੇ ਸਾਲ ਨਵੰਬਰ ’ਚ ਬਿਟਕੁਆਈਨ ਨੇ ਜੋ ਰਿਕਾਰਡ ਤੋੜੇ ਹਨ, ਉਸ ਨਾਲ ਲੋਕ ਕ੍ਰਿਪਟੋ ਕਰੰਸੀ ਵੱਲ ਵੱਡੀ ਗਿਣਤੀ ’ਚ ਆਕਰਿਸ਼ਤ ਹੋਏ ਹਨ। ਬਿਟਕੁਆਈਨ ਪਿਛਲੇ ਸਾਲ ਨਵੰਬਰ ’ਚ 69,000 ਡਾਲਰ (ਲਗਭਗ 53.6 ਲੱਖ ਰੁਪਏ) ਉੱਤੇ ਪਹੁੰਚ ਗਿਆ ਸੀ। ਮੌਜੂਦਾ ਸਮੇਂ ’ਚ ਬਿਟਕੁਆਈਨ ਦੀ ਕੀਮਤ 24.3 ਲੱਖ ਰੁਪਏ ’ਤੇ ਚੱਲ ਰਹੀ ਹੈ।

ਇਹ ਵੀ ਪੜ੍ਹੋ : KFC ਇੰਡੀਆ ਨੇ 2022 ਵਿੱਚ 20 ਈਕੋ-ਫ੍ਰੈਂਡਲੀ ਰੈਸਟੋਰੈਂਟ ਖੋਲ੍ਹਣ ਦੀ ਬਣਾਈ ਯੋਜਨਾ

ਰਿਪੋਰਟ ਮੁਤਾਬਕ ਕੁੱਲ ਨੁਕਸਾਨ ’ਚੋਂ 575 ਮਿਲੀਅਨ ਡਾਲਰ (ਲਗਭਗ 4,467 ਕਰੋੜ ਰੁਪਏ) ਬੋਗਸ ਨਿਵੇਸ਼ ਮੌਕਿਆਂ ਦਾ ਝਾਂਚਾ ਦੇ ਕੇ ਲੁੱਟੇ ਗਏ। ਇਹ ਵੀ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ’ਤੇ ਹੋਏ ਹਰ 10 ਡਾਲਰ ਦੇ ਫ੍ਰਾਂਡ ’ਚੋਂ 4 ਡਾਲਰ ਦਾ ਫ੍ਰਾਂਡ ਕ੍ਰਿਪਟੋ ਕਰੰਸੀ ’ਚ ਕੀਤਾ ਗਿਆ। ਇਸ ’ਚ ਇੰਸਟਾਗ੍ਰਾਮ, ਫੇਸਬੁੱਕ, ਵਟਸਐਪ ਅਤੇ ਟੈਲੀਗਰਾਮ ਟੌਪ ਸੋਸ਼ਲ ਮੀਡੀਆ ਪਲੇਟਫਾਰਮ ਰਹੇ।

ਪ੍ਰਤੀ ਵਿਅਕੀਤ ਜੋ ਪੈਸਾ ਗੁਆਇਆ ਗਿਆ, ਉਹ 2,600 ਡਾਲਰ (ਲਗਭਗ 2,02,000 ਸੀ। ਬਿਟਕੁਆਈਨ, ਟੀਥਰ ਅਤੇ ਈਥਰ ਟੌਪ ਕ੍ਰਿਪਟੋ ਕਰੰਸੀ ਰਹੀਆਂ, ਜਿਸ ’ਚ ਲੋਕਾਂ ਨੇ ਸਕੈਮਰਸ ਨੂੰ ਪੇਮੈਂਟ ਦਿੱਤੀ। ਮਈ ’ਚ ਡਾਜਕੁਆਈਨ ਦੇ ਫਾਊਂਡਰ ਬਿਲੀ ਮਾਰਕਸ ਨੇ 95 ਫੀਸਦੀ ਕ੍ਰਿਪਟੋ ਕਰੰਸੀ ਪ੍ਰਾਜੈਕਟਸ ਨੂੰ ਸਕੈਮ ਅਤੇ ਕਬਾੜ ਕਿਹਾ ਸੀ। ਮਾਰਕਸ ਦਾ ਟਵੀਟ ਕਹਿੰਦਾ ਹੈ ਕਿ ਸ਼ੁਰੂ ਤੋਂ ਹੀ ਕ੍ਰਿਪਟੋ ਕਰੰਸੀ ਦਾ ਅਕਸ ਲੋਕਾਂ ਦੀ ਨਜ਼ਰ ’ਚ ਖਰਾਬ ਰਿਹਾ ਹੈ। ਇੱਥੋਂ ਤੱਕ ਕਿ ਰਵਾਇਤੀ ਨਿਵੇਸ਼ਕ ਵੀ ਇਸ ਲਈ ਅਪਮਾਨਜਨਕ ਸ਼ਬਦਾਂ ਦਾ ਇਸਤੇਮਾਲ ਕਰਦੇ ਹਨ। ਇਸ ਟਵੀਟ ਤੋਂ ਬਾਅਦ ਕ੍ਰਿਪਟੋ ਕਰੰਸੀ ਭਾਈਚਾਰੇ ’ਚ ਜਿਵੇਂ ਇਕ ਵਿਵਾਦ ਜਿਹਾ ਛਿੜ ਗਿਆ ਸੀ।

ਇਹ ਵੀ ਪੜ੍ਹੋ : PAN-ਆਧਾਰ ਲਿੰਕ ਕਰਨ ਦਾ ਆਖ਼ਰੀ ਮੌਕਾ! ਨਹੀਂ ਤਾਂ ਭਰਨਾ ਪਵੇਗਾ ਦੁੱਗਣਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News