Paytm ਲਿਆਵੇਗੀ ਹੁਣ ਤੱਕ ਦਾ ਸਭ ਤੋਂ ਵੱਡਾ IPO , ਸੇਬੀ ''ਚ ਦਾਖ਼ਲ ਕੀਤੀ ਅਰਜ਼ੀ

07/16/2021 3:57:29 PM

ਮੁੰਬਈ - ਦੇਸ਼ ਦੀ ਸਭ ਤੋਂ ਵੱਡੀ ਡਿਜੀਟਲ ਭੁਗਤਾਨ ਅਤੇ ਵਿੱਤੀ ਸੇਵਾਵਾਂ ਵਾਲੀ ਕੰਪਨੀ ਪੇਟੀਐੱਮ ਨੇ ਆਪਣੀ ਪ੍ਰਸਤਾਵਿਤ 16,600 ਕਰੋੜ ਰੁਪਏ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ.ਪੀ.ਓ.) ਲਈ ਰੈਗੂਲੇਟਰ, ਸਿਕਓਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਕੋਲ ਅਰਜ਼ੀ ਦਾਇਰ ਕੀਤੀ ਹੈ। ਦਸਤਾਵੇਜ਼ ਅਨੁਸਾਰ ਕੰਪਨੀ ਨੇ ਨਵੇਂ ਸ਼ੇਅਰਾਂ ਰਾਹੀਂ 8,300 ਕਰੋੜ ਰੁਪਏ ਅਤੇ ਵਿੱਕਰੀ ਦੀ ਪੇਸ਼ਕਸ਼ ਰਾਹੀਂ 8,300 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾਈ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਆਈ.ਪੀ.ਓ. ਹੋਵੇਗਾ। ਦੇਸ਼ ਵਿਚ ਹੁਣ ਤੱਕ ਸਭ ਤੋਂ ਵੱਡਾ ਆਈ.ਪੀ.ਓ. ਕੋਲ ਇੰਡੀਆ ਲਿਮਟਿਡ ਦਾ ਸੀ। 2010 ਵਿਚ ਕੰਪਨੀ ਨੇ ਇਸ ਦੇ ਜ਼ਰੀਏ 15,000 ਕਰੋੜ ਰੁਪਏ ਤੋਂ ਵਧ ਦੀ ਰਾਸ਼ੀ ਇਕੱਠੀ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਦਾ ਆਈ.ਪੀ.ਓ. ਦਿਵਾਲੀ ਦੇ ਆਸਪਾਸ ਆ ਸਕਦਾ ਹੈ। Paytm ਵਿਚ Berkshire Hathaway Inc, ਚੀਨ ਦੇ Ant Group ਅਤੇ ਜਾਪਾਨ ਦੇ SoftBank ਦਾ ਨਿਵੇਸ਼ ਹੈ। ਨੋਇਡਾ ਦੀ ਇਸ ਕੰਪਨੀ ਦਾ ਮਾਲਿਕਾਨਾ ਹੱਕ One97 Communications Ltd ਕੋਲ ਹੈ। 

ਇਹ ਵੀ ਪੜ੍ਹੋ: ਪੈਕਡ ਫੂਡ 'ਤੇ ਸਟਾਰ ਰੇਟਿੰਗ ਦੀ ਤਿਆਰੀ, ਉਪਭੋਗਤਾਵਾਂ ਨੂੰ ਨੁਕਸਾਨ ਤੇ ਕੰਪਨੀਆਂ ਨੂੰ ਹੋਵੇਗਾ ਫ਼ਾਇਦਾ

ਕੰਪਨੀ ਦਾ ਕਹਿਣਾ ਹੈ ਕਿ ਉਹ ਆਈ.ਪੀ.ਓ. ਤੋਂ ਮਿਲਣ ਵਾਲੀ ਰਾਸ਼ੀ ਦੀ ਵਰਤੋਂ ਆਪਣੇ ਪੇਮੈਂਟ ਈਕੋਸਿਸਟਮ ਨੂੰ ਮਜ਼ਬੂਤ ਬਣਾਉਣ ਅਤੇ ਨਵੇਂ ਕਾਰੋਬਾਰ ਇਨਿਸ਼ਿਏਟਿਵ ਅਤੇ ਰਲੇਵੇਂ ਲਈ ਕਰੇਗੀ। ਇਸ ਆਈ.ਪੀ.ਓ. ਲਈ JPMorgan Chase, Morgan Stanley, ICICI Securities, Goldman Sachs, Axis Capital, Citi ਅਤੇ HDFC Bank ਨੂੰ ਬੁਕਿੰਗ ਰਨਿੰਗ ਮੈਨੇਜਰ ਬਣਾਇਆ ਗਿਆ ਹੈ।

ਦਸਤਾਵੇਜ਼ਾਂ ਮੁਤਾਬਕ ਵਿਕਰੀ ਦੇ ਪ੍ਰਸਤਾਵ ਵਿਚ ਕੰਪਨੀ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਅਤੇ ਅਲੀਬਾਬਾ ਸਮੂਹ ਦੀ ਕੰਪਨੀਆਂ ਪੇਟੀਐੱਮ ਵਿਚ ਆਪਣੀ ਕੁਝ ਹਿੱਸੇਦਾਰੀ ਵੇਚਣਗੀਆਂ। ਇਸ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਨਿਵੇਸ਼ਕਾਂ ਨੇ ਆਪਣਾ ਹਿੱਸੇਦਾਰੀ ਵੇਚੀ ਸੀ ਉਨ੍ਹਾਂ ਵਿਚ ਐਂਟੀਫਿਨ (ਨੀਦਰਲੈਂਡਜ਼) ਹੋਲਡਿੰਗ ਬੀ.ਵੀ., ਅਲੀਬਾਬਾ.ਕਾੱਮ ਸਿੰਗਾਪੁਰ ਈ-ਕਾਮਰਸ ਪ੍ਰਾਈਵੇਟ ਲਿਮਟਿਡ, ਐਲੀਵੇਸ਼ਨ ਕੈਪੀਟਲ ਵੀ ਐੱਫ.ਆਈ.ਆਈ. ਹੋਲਡਿੰਗਜ਼ ਲਿਮਟਿਡ, ਐਲੀਵੇਸ਼ਨ ਕੈਪੀਟਲ ਵੀ. ਲਿਮਟਿਡ ਸਮੇਤ ਹੋਰ ਸ਼ਾਮਲ ਹਨ। ਪੇਟੀਐਮ ਇਸ ਰਾਸ਼ੀ ਦੀ ਵਰਤੋਂ ਇਸ ਦੇ ਵਾਧੇ, ਕਾਰੋਬਾਰੀ ਪਹਿਲਕਦਮੀ, ਰਲੇਂਵਾਂ ਕਰਨ, ਰਣਨੀਤਕ ਭਾਈਵਾਲੀ ਬਣਾਉਣ ਲਈ, ਹੋਰ ਕੰਮਾਂ ਲਈ ਆਈ ਪੀ.ਓ. ਪੂੰਜੀ ਦੀ ਵਰਤੋਂ ਕਰੇਗੀ।

ਇਹ ਵੀ ਪੜ੍ਹੋ: 7 ਲੱਖ 'ਚ ਵਿਕਿਆ 1 ਰੁਪਏ ਦਾ ਇਹ ਨੋਟ, ਜੇਕਰ ਤੁਹਾਡੇ ਕੋਲ ਵੀ ਹੈ ਅਜਿਹੇ ਨੋਟ ਤਾਂ ਕਮਾ ਸਕਦੇ ਹੋ ਲੱਖਾਂ

ਨੋਟ - ਦੇਸ਼ ਵਿਚ ਵਧ ਰਹੇ IPO ਦੇ ਰੁਝਾਨ ਨੂੰ ਲੈ ਕੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News