Paytm ਯੂਜ਼ਰਜ਼ ਸਾਵਧਾਨ! ਇਕ ਫੋਨ ਕਾਲ ਖਾਲ੍ਹੀ ਕਰ ਸਕਦਾ ਹੈ ਤੁਹਾਡਾ ਖਾਤਾ

01/25/2020 6:17:17 PM

ਨਵੀਂ ਦਿੱਲੀ — ਪੇਟੀਐਮ ਭੁਗਤਾਨ ਬੈਂਕ(Paytm) ਨੇ ਗ੍ਰਹਿ ਮੰਤਰਾਲੇ, ਟਰਾਈ ਅਤੇ ਸੀ.ਈ.ਆਰ.ਟੀ.-ਇਨ ਨੂੰ 3,500 ਫੋਨ ਨੰਬਰਾਂ ਦੀ ਸੂਚੀ ਸੌਂਪੀ ਹੈ। ਇਨ੍ਹਾਂ ਫੋਨ ਨੰਬਰਾਂ ਦੇ ਜ਼ਰੀਏ ਭੋਲੇ-ਭਾਲੇ ਗਾਹਕਾਂ ਨੂੰ ਧੋਖਾਧੜੀ ਦੇ ਜਾਲ 'ਚ ਫਸਾਉਣ ਲਈ ਕਾਲ ਕੀਤਾ ਜਾਂਦਾ ਹੈ। ਪੀ.ਪੀ.ਬੀ. ਨੇ ਦਾਅਵਾ ਕੀਤਾ ਕਿ ਉਸਨੇ ਇਸ ਘਪਲੇ ਨੂੰ ਰੋਕਣ ਲਈ ਇਨ੍ਹਾਂ ਲੋਕਾਂ ਦੇ ਖਿਲਾਫ ਸਾਈਬਰ ਸੈੱਲ ਵਿਚ ਵੀ ਐਫ.ਆਈ.ਆਰ. ਦਰਜ ਕਰਵਾਈ ਹੈ। 

ਟਰਾਈ, ਗ੍ਰਹਿ ਮੰਤਰਾਲੇ ਅਤੇ ਸੀ.ਈ.ਆਰ.ਟੀ.-ਇਨ ਦੇ ਅਧਿਕਾਰੀਆਂ ਨਾਲ ਕਈ ਬੈਠਕਾਂ 'ਚ ਪੀ.ਪੀ.ਬੀ. ਨੇ ਵੱਖ-ਵੱਖ ਗੁਪਤ ਜਾਣਕਾਰੀਆਂ ਇਕੱਠੀਆਂ ਕਰਨ ਅਤੇ ਧੋਖਾਧੜੀ ਵਾਲੇ ਮੋਬਾਈਲ ਫੋਨ ਐਸ.ਐਮ.ਐਸ. ਅਤੇ ਕਾਲ ਦੇ ਜ਼ਰੀਏ ਹੋ ਰਹੀ ਧੋਖਾਧੜੀ ਦੀ ਜਾਣਕਾਰੀ ਦਿੱਤੀ। ਇਸ ਦੇ ਕਾਰਨ ਡਿਜੀਟਲ ਭੁਗਤਾਨ ਕਰਨ ਵਾਲੇ ਗਾਹਕ ਪ੍ਰਭਾਵਿਤ ਹੋ ਰਹੇ ਹਨ। ਸੀ.ਈ.ਆਰ.ਟੀ.-ਇਨ ਕੰਪਿਊਟਰ ਸੁਰੱਖਿਆ ਸਬੰਧੀ ਮਾਮਲਿਆਂ 'ਚ ਕਾਰਵਾਈ ਕਰਨ ਵਾਲੀ ਏਜੰਸੀ ਹੈ।

ਪੀ.ਪੀ.ਬੀ. ਨੇ ਕਿਹਾ ਕਿ ਅਧਿਕਾਰੀਆਂ ਦੇ ਨਾਲ ਬੈਠਕ 'ਚ ਕੰਪਨੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਤਰ੍ਹਾਂ ਦੀ ਧੋਖਾਧੜੀ ਕਰਕੇ ਲੱਖਾਂ ਭਾਰਤੀਆਂ ਦਾ ਭਰੋਸਾ ਡਗਮਗਾ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਕਿ ਸਾਡੇ ਵਰਗੇ ਬੈਂਕ ਇਨ੍ਹਾਂ ਨੰਬਰਾਂ ਦੀ ਪਛਾਣ ਕਰਕੇ ਭਵਿੱਖ 'ਚ ਧੋਖਾਧੜੀ ਅਤੇ ਘਪਲਿਆਂ ਨੂੰ ਏਜੰਸੀਆਂ, ਰੈਗੂਲੇਟਰਾਂ ਅਤੇ ਦੂਰਸੰਚਾਰ ਆਪਰੇਟਰਾਂ ਦੇ ਸਹਿਯੋਗ ਨਾਲ ਰੋਕਿਆ ਜਾ ਸਕਦਾ ਹੈ।


Related News