‘IPO ਤੋਂ ਪਹਿਲਾਂ Paytm ’ਚ ਉਥਲ-ਪੁਥਲ, ਪ੍ਰੈਜੀਡੈਂਟ ਅਮਿਤ ਨਈਅਰ ਸਮੇਤ ਕਈ ਅਧਿਕਾਰੀਆਂ ਦਾ ਅਸਤੀਫਾ’
Sunday, Jul 11, 2021 - 11:38 AM (IST)
ਨਵੀਂ ਦਿੱਲੀ (ਇੰਟ.) – ਇਨੀਸ਼ੀਅਲ ਪਬਲਿਕ ਆਫਰਿੰਗ ਯਾਨੀ ਆਈ. ਪੀ. ਓ. ਤੋਂ ਪਹਿਲਾਂ ਦਿੱਗਜ਼ ਡਿਜੀਟਲ ਪੇਮੈਂਟਸ ਕੰਪਨੀ ਪੇਅ. ਟੀ. ਐੱਮ. ’ਚ ਉਥਲ-ਪੁਥਲ ਜਾਰੀ ਹੈ। ਕੰਪਨੀ ਜੁਲਾਈ ਦੇ ਅਖੀਰ ’ਚ ਆਈ. ਪੀ. ਓ. ਲਈ ਅਰਜ਼ੀ ਦਾਖਲ ਕਰਨ ਵਾਲੀ ਹੈ ਪਰ ਉਸ ਤੋਂ ਪਹਿਲਾਂ ਹੀ ਕੰਪਨੀ ਦੇ ਕਈ ਸੀਨੀਅਰ ਅਧਿਕਰੀਆਂ ਨੇ ਅਸਤੀਫਾ ਦੇ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਪੇਅ. ਟੀ. ਐੱਮ. ਦੇ ਪ੍ਰੈਜੀਡੈਂਟ ਸਮੇਤ ਕਈ ਚੋਟੀ ਦੇ ਅਧਿਕਾਰੀਆਂ ਨੇ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ’ਚ ਚੀਫ ਐੱਚ. ਆਰ. ਆਫਿਸਰ ਰੋਹਿਤ ਠਾਕੁਰ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ! SpiceJet ਨੇ ਸ਼ੁਰੂ ਕੀਤੀ 42 ਸ਼ਹਿਰਾਂ ਲਈ ਸਿੱਧੀ ਫਲਾਈਟ
ਅਮਿਤ ਨਈਅਰ ਨੇ ਪਿਛਲੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਪੇਅ. ਟੀ. ਐੱਮ. ਦੇ ਫਾਇਨਾਂਸ਼ੀਅਲ ਸਰਵਿਸੇਜ਼ ਡਿਵੀਜ਼ਨ ਨੂੰ ਹੈੱਡ ਕਰ ਰਹੇ ਸਨ। ਨਈਅਰ ਨੇ ਅਗਸਤ 2019 ’ਚ ਕੰਪਨੀ ਜੁਆਇਨ ਕੀਤੀ ਸੀ। ਨਈਅਰ ਕੰਪਨੀ ਦੇ ਲੈਂਡਿੰਗ, ਇੰਸ਼ੋਰੈਂਸ, ਡਿਸਟ੍ਰੀਬਿਊਸ਼ਨ, ਵੈਲਥ ਮੈਨੇਜਮੈਂਟ ਅਤੇ ਸਟਾਕ ਬ੍ਰੋਕਿੰਗ ਦਾ ਬਿਜ਼ਨੈੱਸ ਦੇਖ ਰਹੇ ਸਨ। ਪੇਅ. ਟੀ. ਐੱਮ. ਦੇ ਬੋਰਡ ਨੇ ਨਈਅਰ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਸਰਕਾਰ ਫਿਰ ਦੇ ਰਹੀ ਸਸਤਾ ਸੋਨਾ ਖਰੀਦਣ ਦਾ ਮੌਕਾ, ਜਾਣੋ ਕਦੋਂ ਸ਼ੁਰੂ ਹੋਵੇਗੀ ਇਹ ਸਕੀਮ
ਪਿਛਲੇ ਮਹੀਨੇ ਕੰਪਨੀ ਦੇ ਚੀਫ ਐੱਚ. ਆਰ. ਆਫਿਸਰ ਰੋਹਿਤ ਠਾਕੁਰ ਨੇ ਵੀ ਅਸਤੀਫਾ ਦੇ ਦਿੱਤੀ ਸੀ। ਉਹ ਪੇਅ. ਟੀ. ਐੱਮ. ’ਚ ਸਿਰਫ 18 ਮਹੀਨੇ ਤੱਕ ਰਹੇ। ਪੇਅ. ਟੀ. ਐੱਮ. ਤੋਂ ਅਸਤੀਫਾ ਦੇਣ ਵਾਲੇ ਸਿਰਫ ਠਾਕੁਰ ਅਤੇ ਨਈਅਰ ਹੀ ਨਹੀਂ ਹਨ। ਇਸ ਸਾਲ ਪਹਿਲਾਂ ਹੀ ਕਈ ਅਧਿਕਾਰੀ ਆਪਣਾ ਅਹੁਦਾ ਛੱਡ ਚੁੱਕੇ ਹਨ। ਇਸ ਸਾਲ ਫਰਵਰੀ ’ਚ ਜਸਕਰਨ ਸਿੰਘ ਕੰਪਾਨੀ ਨੇ ਕੰਪਨੀ ਦੇ ਪੇਅ. ਟੀ. ਐੱਮ. ਦੇ ਹੈੱਡ ਆਫ ਮਾਰਕੀਟਿੰਗ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਉਹ ਕੰਪਨੀ ’ਚ 6 ਸਾਲ ਤੱਕ ਰਹੇ।
ਇਹ ਵੀ ਪੜ੍ਹੋ: ICICI ਬੈਂਕ ਦਾ ਫ਼ੈਸਲਾ : ਵਿਦੇਸ਼ਾਂ ਵਿਚ ਪੈਸੇ ਭੇਜ ਕੇ ਵਰਚੁਅਲ ਕਰੰਸੀ ਵਿਚ ਨਹੀਂ ਕਰ ਸਕਦੇ ਨਿਵੇਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।