ਪੇਟੀਐੱਮ 20,000 ਫੀਲਡ ਸੇਲਜ਼ ਕਰਮਚਾਰੀ ਕਰਨ ਜਾ ਰਿਹਾ ਹੈ ਨਿਯੁਕਤ
Sunday, Aug 01, 2021 - 02:58 PM (IST)

ਨਵੀਂ ਦਿੱਲੀ- ਡਿਜੀਟਲ ਭੁਗਤਾਨ ਅਤੇ ਵਿੱਤੀ ਸੇਵਾਵਾਂ ਕੰਪਨੀ ਪੇਟੀਐੱਮ ਨੇ ਵਪਾਰੀਆਂ ਨੂੰ ਡਿਜੀਟਲ ਮਾਧਿਅਮ ਅਪਣਾਉਣ ਬਾਰੇ ਜਾਗਰੂਕ ਕਰਨ ਲਈ ਭਾਰਤ ਭਰ ਵਿਚ ਲਗਭਗ 20,000 ਫੀਲਡ ਸੇਲਜ਼ ਐਕਰਮਚਾਰੀ ਭਰਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਰਿਪੋਰਟ ਮੁਤਾਬਕ, ਨੌਕਰੀ ਨਾਲ ਜੁੜੇ ਪੇਟੀਐੱਮ ਦੇ ਇਕ ਇਸ਼ਤਿਹਾਰ ਅਨੁਸਾਰ, ਫੀਲਡ ਸੇਲਜ਼ ਐਗਜ਼ੀਕਿਊਟਿਵਜ਼ (ਐੱਫ. ਐੱਸ. ਈਜ਼.) ਨੂੰ ਮਹੀਨਾਵਾਰ ਤਨਖਾਹ ਅਤੇ ਕਮਿਸ਼ਨ ਦੇ ਤੌਰ 'ਤੇ 35,000 ਰੁਪਏ ਅਤੇ ਇਸ ਤੋਂ ਵੱਧ ਦੀ ਕਮਾਈ ਕਰਨ ਦਾ ਮੌਕਾ ਮਿਲੇਗਾ।
ਕੰਪਨੀ ਨੌਜਵਾਨਾਂ ਅਤੇ ਗ੍ਰੈਜੂਏਟਾਂ ਨੂੰ ਐੱਫ. ਐੱਸ. ਈਜ਼. ਦੇ ਤੌਰ 'ਤੇ ਨਿਯੁਕਤ ਕਰਨਾ ਚਾਹੁੰਦੀ ਹੈ। ਇਕ ਸੂਤਰ ਨੇ ਕਿਹਾ, "ਪੇਟੀਐੱਮ ਨੇ ਐੱਫ. ਐੱਸ. ਈਜ਼. ਦੀ ਭਰਤੀ ਸ਼ੁਰੂ ਕਰ ਦਿੱਤੀ ਹੈ। ਇਹ ਮੌਕਾ ਉਨ੍ਹਾਂ ਲਈ ਹੈ ਜੋ ਜਾਂ ਤਾਂ 10ਵੀਂ, 1 ਵੀਂ ਜਮਾਤ ਪਾਸ ਕਰ ਚੁੱਕੇ ਹਨ ਜਾਂ ਗ੍ਰੈਜੂਏਟ ਹਨ। ਇਸ ਨਾਲ ਛੋਟੇ ਕਸਬਿਆਂ ਅਤੇ ਸ਼ਹਿਰਾਂ ਵਿਚ ਨੌਕਰੀਆਂ ਪੈਦਾ ਕਰਨ ਵਿਚ ਮਦਦ ਮਿਲੇਗੀ। ਖ਼ਾਸ ਕਰਕੇ ਉਨ੍ਹਾਂ ਲਈ ਜਿਨ੍ਹਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਨੌਕਰੀਆਂ ਗੁਆ ਦਿੱਤੀਆਂ ਹਨ।"