Paytm ਨੂੰ ਪੀ.ਪੀ.ਐੱਸ.ਐੱਲ ’ਚ ਨਿਵੇਸ਼ ਲਈ ਸਰਕਾਰ ਦੀ ਮਨਜ਼ੂਰੀ ਮਿਲੀ

Wednesday, Aug 28, 2024 - 06:28 PM (IST)

ਨਵੀਂ ਦਿੱਲੀ-  Paytm  ਬ੍ਰਾਂਡ ਦੀ ਮਾਲਕ ਆਰਥਿਕ ਤਕਨਾਲੋਜੀ ਕੰਪਨੀ ਵਨ97 ਕਮਯੂਨਿਕੇਸ਼ਨ ਨੂੰ ਮੁਕੰਮਲ ਮਾਲਕੀ ਵਾਲੀ ਸਹਾਇਕ ਕੰਪਨੀ Paytm ਪੇਮੈਂਟਸ ਸਰਵਿਸਜ਼ ਲਿਮਿਟਡ (ਪੀ.ਪੀ.ਐੱਸ.ਐੱਲ.) ’ਚ ‘ਡਾਊਨਸਟ੍ਰੀਮ’ ਨਿਵੇਸ਼ ਲਈ ਸਰਕਾਰ ਦੀ ਮਨਜ਼ੂਰੀ ਮਿਲ ਗਈ ਹੈ। ਕੰਪਨੀ ਨੇ ਬੁੱਧਵਾਰ ਨੂੰ ਸੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ’ਚ ਕਿਹਾ ਕਿ ਇਹ ਭੁਗਤਾਨ ਐਗਰੀਗੇਟਰ (ਪੀ.ਏ.) ਲਾਇਸੈਂਸ ਲਈ ਨਵੇਂ ਸਿਰੇ ਨਾਲ ਅਰਜ਼ੀ ਦੇਵੇਗੀ। Paytm ਨੇ ਕਿਹਾ, “ਪੀ.ਪੀ.ਐੱਸ.ਐਲ. ਨੂੰ ਭਾਰਤ ਸਰਕਾਰ ਦੇ ਵਿੱਤ ਮੰਤਰਾਲਾ   ਅਧੀਨ ਆਉਂਦੇ ਵਿੱਤੀ  ਸੇਵਾਵਾਂ ਵਿਭਾਗ ਤੋਂ 27 ਅਗਸਤ, 2024 ਦੇ ਇਕ ਪੱਤਰ ਰਾਹੀਂ ਮੂਲ ਕੰਪਨੀ ਤੋਂ ਨਿਵੇਸ਼ ਦੀ ਮਨਜ਼ੂਰੀ ਮਿਲ ਗਈ ਹੈ।

ਇਸ ਦੇ ਨਾਲ, ਪੀ.ਪੀ.ਐਸ.ਐਲ. ਭੁਗਤਾਨ ਐਗਰੀਗੇਟਰ ਲਾਇਸੈਂਸ ਲਈ ਦੁਬਾਰਾ ਅਰਜ਼ੀ ਦੇਵੇਗੀ। ਇਸ ਦੌਰਾਨ, ਪੀ.ਪੀ.ਐਸ.ਐਲ. ਮੌਜੂਦਾ ਭਾਗੀਦਾਰਾਂ ਨੂੰ ਆਨਲਾਈਨ ਭੁਗਤਾਨ ਐਗਰੀਗੇਟਰ ਸੇਵਾਵਾਂ ਪ੍ਰਦਾਨ ਕਰਦੀ ਰਹੇਗੀ।” ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਨਵੰਬਰ 2022 ’ਚ ਪੇਟੀਐਮ ਦੇ ਭੁਗਤਾਨ ਐਗਰੀਗੇਟਰ ਲਾਇਸੈਂਸ ਪਰਮਿਟ ਅਰਜ਼ੀ ਨੂੰ ਖਾਰਿਜ ਕਰ ਦਿੱਤਾ ਸੀ ਅਤੇ ਕੰਪਨੀ ਨੂੰ ਸਿੱਧੇ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਮਿਆਰੀਆਂ ਦੇ ਤਹਿਤ ਪ੍ਰੈੱਸ ਨੋਟ-3 ਦੀ ਪਾਲਣਾ ਨਾਲ ਮੁੜ ਅਰਜ਼ੀ ਦੇਣ ਦਾ ਹੁਕਮ ਦਿੱਤਾ ਸੀ। ਪ੍ਰੈੱਸ ਨੋਟ-3 ਅਨੁਸਾਰ, ਸਰਕਾਰ ਨੇ ਭਾਰਤ ਦੇ ਨਾਲ ਸਾਂਝੀ ਜ਼ਮੀਨੀ ਸਰਹੱਦ ਸਾਂਝਾ ਕਰਨ ਵਾਲੇ ਦੇਸ਼ਾਂ ਤੋਂ ਨਿਵੇਸ਼ ਲਈ ਆਪਣੀ ਪਹਿਲੀ ਪ੍ਰਵਾਨਗੀ ਲਾਜ਼ਮੀ ਕਰ ਦਿੱਤੀ ਸੀ।

ਅਰਜ਼ੀ ਖਾਰਿਜ ਹੋਣ ਦੇ ਸਮੇਂ, ਚੀਨ ਦੇ ਅਲੀਬਾਬਾ ਸਮੂਹ ਕੰਪਨੀ ’ਚ ਸਭ ਤੋਂ ਵੱਡਾ ਸ਼ੇਅਰਹੋਲਡਰ ਸੀ। ਆਰਬੀਆਈ ਦੇ ਭੁਗਤਾਨ ਐਗਰੀਗੇਟਰ ਦਿਸ਼ਾ-ਨਿਰਦੇਸ਼ਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਇਕ ਇਕਾਈ ਭੁਗਤਾਨ ਐਗਰੀਗੇਟਰ ਸੇਵਾਵਾਂ ਦੇ ਨਾਲ-ਨਾਲ ਈ-ਕਾਮਰਸ ਮਾਰਕੀਟਪਲੇਸ ਪ੍ਰਦਾਨ ਕਰਨਾ ਜਾਰੀ ਨਹੀਂ ਰੱਖ ਸਕਦੀ ਅਤੇ ਇੰਝ ਦੇ ਭੁਗਤਾਨ ਐਗਰੀਗੇਟਰ ਸੇਵਾਵਾਂ ਨੂੰ ਈ-ਕਾਮਰਸ ਮਾਰਕੀਟਪਲੇਸ ਵਪਾਰ ਤੋਂ ਵੱਖਰਾ ਕੀਤਾ ਜਾਣਾ ਚਾਹੀਦਾ ਹੈ।
 
 


Sunaina

Content Editor

Related News