Paytm FASTag 15 ਮਾਰਚ ਤੋਂ ਹੋਣਗੇ ਬੰਦ, ਯੂਜ਼ਰਜ਼ ਨੁਕਸਾਨ ਤੋਂ ਬਚਣ ਲਈ ਕਰਨ ਇਹ ਕੰਮ

Saturday, Feb 17, 2024 - 02:53 PM (IST)

Paytm FASTag 15 ਮਾਰਚ ਤੋਂ ਹੋਣਗੇ ਬੰਦ, ਯੂਜ਼ਰਜ਼ ਨੁਕਸਾਨ ਤੋਂ ਬਚਣ ਲਈ ਕਰਨ ਇਹ ਕੰਮ

ਨਵੀਂ ਦਿੱਲੀ - ਪੇਅ. ਟੀ. ਐੱਮ. ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਆਰ. ਬੀ. ਆਈ. ਦੇ ਐਕਸ਼ਨ ਤੋਂ ਬਾਅਦ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐੱਨ. ਐੱਚ. ਏ. ਆਈ.) ਨੇ ਫਾਸਟੈਗ ਯੂਜ਼ਰਸ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਸ ਵਿਚ ਅਲਰਟ ਜਾਰੀ ਕਰ ਕੇ ਲੋਕਾਂ ਨੂੰ ਐੱਨ. ਐੱਚ. ਏ. ਆਈ. ਵਿਚ ਲਿਸਟਿਡ ਬੈਂਕਾਂ ਰਾਹੀਂ ਫਾਸਟੈਗ ਖਰੀਦਣ ਦੀ ਅਪੀਲ ਕੀਤੀ ਹੈ। ਯਾਨੀ ਜਿਨ੍ਹਾਂ ਯੂਜ਼ਰਸ ਕੋਲ ਪੇਅ. ਟੀ. ਐੱਮ. ਫਾਸਟੈਗ ਸੀ, ਉਨ੍ਹਾਂ ਨੂੰ ਨਵਾਂ ਫਾਸਟੈਗ ਲੈਣਾ ਹੋਵੇਗਾ। ਦੱਸ ਦਈਏ ਕਿ ਹੁਣ ਫਾਸਟੈਗ ਜਾਰੀ ਕਰਨ ਲਈ ਪੇਅ. ਟੀ. ਐੱਮ. ਪੇਮੈਂਟਸ ਬੈਂਕ ਲਿਸਟਿਡ ਬੈਂਕ ਨਹੀਂ ਰਹਿ ਗਿਆ ਹੈ। ਭਾਰਤੀ ਰਾਜਮਾਰਗ ਪ੍ਰਬੰਧਨ ਕੰਪਨੀ ਲਿਮਟਿਡ (ਆਈ. ਐੱਚ. ਐੱਮ. ਸੀ. ਐੱਲ.) ਨੇ 32 ਬੈਂਕਾਂ ਦੀ ਸੂਚੀ ਜਾਰੀ ਕੀਤੀ ਹੈ, ਜਿੱਥੋਂ ਯੂਜ਼ਰਸ ਆਪਣੇ ਲਈ ਫਾਸਟੈਗ ਖਰੀਦ ਸਕਦੇ ਹਨ।

ਇਹ ਵੀ ਪੜ੍ਹੋ :    ਕਿਸਾਨ ਅੰਦੋਲਨ 2.0 : ਇਕੋਨਮੀ ’ਚ ਇੰਡਸਟ੍ਰੀ ਤੇ ਸਰਵਿਸ ਸੈਕਟਰਾਂ ਨੂੰ ਭਾਰੀ ਨੁਕਸਾਨ, ਭਾਜਪਾ ਨੇ ਵੱਟੀ ਚੁੱਪ

ਇਨ੍ਹਾਂ 32 ਬੈਂਕਾਂ ਤੋਂ ਲੈ ਸਕਦੇ ਹੋ ਨਵਾਂ ਫਾਸਟੈਗ

ਇਨ੍ਹਾਂ 32 ਅਧਿਕਾਰਤ ਬੈਂਕਾਂ ਵਿਚ ਏਅਰਟੈੱਲ ਪੇਮੈਂਟਸ ਬੈਂਕ, ਇਲਾਹਾਬਾਦ ਬੈਂਕ, ਬੈਂਕ ਆਫ ਬੜੌਦਾ, ਐੱਚ. ਡੀ. ਐੱਫ. ਸੀ. ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ., ਆਈ. ਡੀ. ਬੀ. ਆਈ. ਬੈਂਕ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਇੰਡੀਆ, ਯੈੱਸ ਬੈਂਕ, ਯੂਨੀਅਨ ਬੈਂਕ ਆਫ ਇੰਡੀਆ, ਤ੍ਰਿਸ਼ੂਰ ਜ਼ਿਲਾ ਸਹਿਕਾਰੀ ਬੈਂਕ, ਸਾਊਥ ਇੰਡੀਅਨ ਬੈਂਕ, ਸਾਰਸਵਤ ਬੈਂਕ, ਨਾਗਪੁਰ ਨਾਗਰਿਕ ਸਹਿਕਾਰੀ ਬੈਂਕ, ਕੋਟਕ ਮਹਿੰਦਰਾ ਬੈਂਕ, ਕਰੂਰ ਵੈਸ਼ਯ ਬੈਂਕ, ਜੇ. ਐਂਡ ਕੇ. ਬੈਂਕ, ਇੰਡਸਇੰਡ ਬੈਂਕ, ਇੰਡੀਅਨ ਬੈਂਕ, ਆਈ. ਡੀ. ਐੱਫ. ਸੀ. ਫਸਟ ਬੈਂਕ, ਫਿਨੋ ਬੈਂਕ, ਇਕਵੀਟੇਬਲ ਸਮਾਲ ਫਾਈਨਾਂਸ ਬੈਂਕ, ਕਾਸਮਾਸ ਬੈਂਕ, ਸਿਟੀ ਯੂਨੀਅਨ ਬੈਂਕ ਲਿਮਟਿਡ, ਸੈਂਟਰਲ ਬੈਂਕ ਆਫ ਇੰਡੀਆ, ਕੇਨਰਾ ਬੈਂਕ, ਬੈਂਕ ਆਫ ਮਹਾਰਾਸ਼ਟਰ, ਏ. ਯੂ. ਸਮਾਲ ਫਾਈਨਾਂਸ ਬੈਂਕ ਅਤੇ ਐਕਸਿਸ ਬੈਂਕ, ਫੈੱਡਰਲ ਬੈਂਕ, ਯੂਕੋ ਬੈਂਕ ਅਤੇ ਕਰਨਾਟਕਾ ਬੈਂਕ ਸ਼ਾਮਲ ਹਨ।

15 ਮਾਰਚ ਤੋਂ ਬਾਅਦ ਤੁਸੀਂ ਪੇਅ. ਟੀ. ਐੱਮ. ਪੇਮੈਂਟ ਬੈਂਕ ਦੇ ਖ਼ਾਤੇ ਵਿਚ ਪੈਸੇ ਜਮ੍ਹਾ ਨਹੀਂ ਕਰਵਾ ਸਕੋਗੇ। ਹਾਲਾਂਕਿ ਇਸ ਤਾਰੀਖ਼ ਤੋਂ  ਬਾਅਦ ਵੀ ਤੁਹਾਨੂੰ ਆਪਣੇ ਪੈਸੇ ਕਢਵਾਉਣ ਲਈ ਸਹੂਲਤ ਮਿਲਦੀ ਰਹੇਗੀ। ਤੁਸੀਂ ਆਪਣੇ ਖ਼ਾਤੇ ਵਿਚੋਂ ਪੈਸੇ ਕਢਵਾ ਅਤੇ ਟਰਾਂਸਫਰ ਕਰ ਸਕਦੇ ਹੋ। 

ਫਾਸਟੈਗ ਯੂਜ਼ਰਜ਼ ਨੂੰ 15 ਮਾਰਚ ਤੋਂ ਪਹਿਲਾਂ ਜਾਂ ਤਾਂ ਬਕਾਇਆ ਖ਼ਤਮ ਕਰਨਾ ਹੋਵੇਗਾ ਜਾਂ ਫਿਰ ਖ਼ਾਤਾ  ਬੰਦ ਕਰਨਾ ਹੋਵੇਗਾ। ਫਾਸਟੈਗ ਨੂੰ ਡੀਲਿੰਕ ਕਰਕੇ ਇਕ ਵੱਖਰੇ ਪ੍ਰੋਵਾਈਡਰ ਨੂੰ ਪੋਰਟ ਕਰਨਾ ਹੋਵੇਗਾ।

ਇਹ ਵੀ ਪੜ੍ਹੋ :     ਸਰਕਾਰ ਨਾਲ ਬੈਠਕ ਤੋਂ ਬਾਅਦ ਕਿਸਾਨ ਆਗੂ ਪੰਧੇਰ ਕੋਲੋਂ ਸੁਣੋ ਅਗਲੀ ਰਣਨੀਤੀ

ਆਪਣੇ ਪੇਅ. ਟੀ. ਐੱਮ. ਫਾਸਟੈਗ ਨੂੰ ਇੰਝ ਕਰੋ ਬੰਦ

1. ਆਪਣੇ ਰਿਜਸਟਰਡ ਮੋਬਾਈਲ ਨੰਬਰ ਤੋਂ ਪੇਅ. ਟੀ. ਐੱਮ. ਐਪ ਵਿਚ ਲਾਗਇਨ ਕਰੋ।
2. ਸਰਚ ਬਾਰ ਵਿਚ 'FASTag'ਟਾਈਪ ਕਰੋ ਅਤੇ ਸਰਵਿਸਿਜ਼ ਸੈਕਸ਼ਨ 'ਚ 'Manage FASTag' 'ਤੇ ਕਲਿੱਕ ਕਰੋ।
3. ਇਸ ਤੋਂ ਬਾਅਦ ਤੁਹਾਨੂੰ ਆਪਣੇ ਪੇਅ. ਟੀ. ਐੱਮ. ਨੰਬਰ ਨਾਲ ਜੁੜੇ ਸਾਰੇ ਐਕਟਿਵ ਫਾਸਟੈਗ ਖ਼ਾਤੇ ਦਿਖਾਈ ਦੇਣਗੇ।
4. ਇਸ ਤੋਂ ਬਾਅਦ ਪੇਜ਼  'ਤੇ ਹੇਠਾਂ ਆਓ ਅਤੇ 'Help & Support' ਵਿਕਲਪ 'ਤੇ ਕਲਿੱਕ ਕਰੋ।
5. ਹੁਣ 'Need help with non-order related queries?''ਤੇ ਕਲਿੱਕ ਕਰੋ।
6. 'Queries related to updating FASTag profile' ਵਿਕਲਪ ਦੀ ਚੋਣ ਕਰੋ। 
7. 'I want to close my FASTag' ਵਿਕਲਪ ਦੀ ਚੋਣ ਕਰੋ। 

ਕਰੀਬ 2 ਕਰੋੜ ਯੂਜ਼ਰਸ ’ਤੇ ਪਵੇਗਾ ਅਸਰ

ਮੀਡੀਆ ਰਿਪੋਰਟ ਮੁਤਾਬਕ ਪੇਅ. ਟੀ. ਐੱਮ. ਪੇਮੈਂਟਸ ਬੈਂਕ ਦੇ ਫਾਸਟੈਗ ਜਾਰੀ ਕਰਨ ਵਾਲੇ ਅਧਿਕਾਰਤ ਬੈਂਕਾਂ ਦੀ ਸੂਚੀ ’ਚੋਂ ਬਾਹਰ ਹੋਣ ਕਾਰਨ ਇਸ ਦੇ ਕਰੀਬ 2 ਕਰੋੜ ਯੂਜ਼ਰਸ ’ਤੇ ਅਸਰ ਪਵੇਗਾ। ਇਨ੍ਹਾਂ ਯੂਜ਼ਰਸ ਨੂੰ ਹੁਣ ਨਵਾਂ ਫਾਸਟੈਗ ਲੈਣਾ ਹੋਵੇਗਾ। ਪੇਅ. ਟੀ. ਐੱਮ. ਦਾ ਫਾਸਟੈਗ ਹੁਣ 29 ਫਰਵਰੀ ਤੋਂ ਬਾਅਦ ਰਿਚਾਰਜ ਨਹੀਂ ਹੋ ਸਕੇਗਾ। ਅਜਿਹੇ ਵਿਚ ਇਸ ਦੇ ਯੂਜ਼ਰਸ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਆਰ. ਬੀ. ਆਈ. ਦੇ ਨਿਰਦੇਸ਼ਾਂ ਮੁਤਾਬਕ 29 ਫਰਵਰੀ ਤੋਂ ਬਾਅਦ ਪੇਅ. ਟੀ. ਐੱਮ. ਫਾਸਟੈਗ ਵਿਚ ਸਿਰਫ ਰਿਚਾਰਜ ਕਰਨਾ ਸੰਭਵ ਨਹੀਂ ਹੋਵੇਗਾ। ਜੇ ਤੁਹਾਡੇ ਵਾਲੇਟ ’ਚ ਪਹਿਲਾਂ ਤੋਂ ਪੈਸੇ ਐਡ ਹਨ ਤਾਂ 29 ਫਰਵਰੀ ਤੋਂ ਬਾਅਦ ਵੀ ਤੁਸੀਂ ਉਨ੍ਹਾਂ ਦੀ ਵਰਤੋਂ ਕਰ ਸਕਦੇ ਹੋ। ਤੁਹਾਡੇ ਕੋਲ ਇਹ ਵੀ ਆਪਸ਼ਨ ਹੈ ਕਿ ਤੁਸੀਂ ਆਪਣੇ ਪੇਅ. ਟੀ. ਐੱਮ. ਫਾਸਟੈਗ ਨੂੰ ਬੰਦ ਕਰਵਾ ਦਿਓ ਅਤੇ ਉਸ ਦੀ ਥਾਂ ’ਤੇ ਕਿਸੇ ਦੂਜੇ ਬੈਂਕ ਤੋਂ ਨਵਾਂ ਫਾਸਟੈਗ ਜਾਰੀ ਕਰਾ ਲਓ।

ਪੇਅ. ਟੀ. ਐੱਮ. ਪੇਮੈਂਟਸ ਬੈਂਕ ਦੀਆਂ ਸੇਵਾਵਾਂ 15 ਮਾਰਚ ਤੱਕ ਜਾਰੀ ਰਹਿਣਗੀਆਂ : ਆਰ. ਬੀ. ਆਈ.

ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਪੇਅ. ਟੀ. ਐੱਮ. ਪੇਮੈਂਟਸ ਬੈਂਕ ਨੂੰ ਸੇਵਾਵਾਂ ਜਾਰੀ ਰੱਖਣ ਲਈ 15 ਦਿਨ ਦਾ ਵਾਧੂ ਸਮਾਂ ਦਿੱਤਾ ਗਿਆ ਹੈ। ਇਸ ਦੇ ਤਹਿਤ ਕਿਸੇ ਵੀ ਗਾਹਕ ਖਾਤੇ, ਪ੍ਰੀਪੇਡ ਉਤਪਾਦ, ਵਾਲੇਟ ਅਤੇ ਫਾਸਟੈਗ ਵਿਚ ਜਮ੍ਹਾ ਜਾਂ ‘ਟੌਪ-ਅੱਪ’ ਸਵੀਕਾਰ ਨਾ ਕਰਨ ਦੇ ਹੁਕਮ ਦੀ ਆਖਰੀ ਮਿਤੀ 15 ਮਾਰਚ ਤੱਕ ਵਧਾ ਦਿੱਤੀ ਗਈ ਹੈ। ਆਰ. ਬੀ.. ਆਈ. ਨੇ ਕਿਹਾ ਕਿ ਵਪਾਰੀਆਂ ਸਮੇਤ ਗਾਹਕਾਂ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਕਦਮ ਉਠਾਇਆ ਗਿਆ ਹੈ। ਰਿਜ਼ਰਵ ਬੈਂਕ ਨੇ ਇਸ ਤੋਂ ਪਹਿਲਾਂ 31 ਜਨਵਰੀ ਨੂੰ ਪੇਅ. ਟੀ. ਐੱਮ. ਪੇਮੈਂਟਸ ਬੈਂਕ ਲਿਮਟਿਡ (ਪੀ. ਪੀ. ਬੀ. ਐੱਲ.) ਨੂੰ ਕਿਸੇ ਵੀ ਗਾਹਕ ਖਾਤੇ, ਪ੍ਰੀਪੇਡ ਉਤਪਾਦ, ਵਾਲੇਟ ਅਤੇ ਫਾਸਟੈਗ ਵਿਚ 29 ਫਰਵਰੀ ਤੋਂ ਬਾਅਦ ਜਮ੍ਹਾ ਜਾਂ ਟੌਪ-ਅੱਪ ਸਵੀਕਾਰ ਨਾ ਕਰਨ ਦਾ ਹੁਕਮ ਦਿੱਤਾ ਸੀ।

ਆਰ. ਬੀ. ਆਈ. ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਬੈਂਕ ‘ਸਵੀਪ-ਇਨ-ਸਵੀਪ-ਆਊਟ’ ਸਹੂਲਤ ਦੇ ਤਹਿਤ ਭਾਈਵਾਲ ਬੈਂਕਾਂ ਕੋਲ ਗਾਹਕਾਂ ਦੀ ਜਮ੍ਹਾ ਰਾਸ਼ੀ ਦੀ ਨਿਰਵਿਘਨ ਨਿਕਾਸੀ ਦੀ ਸਹੂਲਤ ਮੁਹੱਈਆ ਕਰੇਗਾ ਤਾਂ ਕਿ ਅਜਿਹੇ ਗਾਹਕਾਂ ਨੂੰ ਕੋਈ ਅਸਹੂਲਤ ਨਾ ਹੋਵੇ। ਕੇਂਦਰੀ ਬੈਂਕ ਨੇ ਨਿਯਮਾਂ ਦੀ ਲਗਾਤਾਰ ਗੈਰ-ਪਾਲਣਾ ਅਤੇ ਨਿਗਰਾਨੀ ਦੇ ਪੱਧਰ ’ਤੇ ਚਿੰਤਾ ਬਣੇ ਰਹਿਣ ’ਤੇ ਪੀ. ਪੀ. ਬੀ. ਐੱਲ. ਖਿਲਾਫ ਕਾਰਵਾਈ ਕੀਤੀ ਹੈ।

ਇਹ ਵੀ ਪੜ੍ਹੋ :     ਕਿਸਾਨ ਅੰਦੋਲਨ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ, ਹੋਟਲਾਂ ਤੇ ਰਿਜ਼ੋਰਟਾਂ ’ਚ 40 ਫੀਸਦੀ ਐਡਵਾਂਸ ਬੁਕਿੰਗ ਰੱਦ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News