ਬਾਬਾ ਰਾਮਦੇਵ ਦੀ ਪਤੰਜਲੀ ਆਯੁਰਵੇਦ ਨੂੰ 400 ਕਰੋੜ ਰੁਪਏ ਤੋਂ ਵੱਧ ਦਾ ਮੁਨਾਫ਼ਾ

11/13/2020 8:58:23 PM

ਨਵੀਂ ਦਿੱਲੀ— ਪਤੰਜਲੀ ਅਯੁਰਵੇਦ ਲਿਮਟਿਡ ਦਾ ਸ਼ੁੱਧ ਮੁਨਾਫ਼ਾ ਵਿੱਤੀ ਸਾਲ 2019-20 'ਚ 21.56 ਫ਼ੀਸਦੀ ਵੱਧ ਕੇ 424.72 ਕਰੋੜ ਰੁਪਏ ਰਿਹਾ। ਕਾਰੋਬਾਰੀ ਜਾਣਕਾਰੀ ਦੇਣ ਵਾਲੇ ਮੰਚ ਟੌਫਲਰ ਨੇ ਇਹ ਜਾਣਕਾਰੀ ਦਿੱਤੀ। ਟੌਫਲਰ ਮੁਤਾਬਕ, ਕੰਪਨੀ ਨੇ ਇਸ ਤੋਂ ਪਿਛਲੇ ਵਿੱਤੀ ਸਾਲ 2018-19 'ਚ 349.37 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਸੀ।

ਟੌਫਲਰ ਨੇ ਅੱਗੇ ਦੱਸਿਆ ਕਿ 31 ਮਾਰਚ 2020 ਨੂੰ ਖ਼ਤਮ ਵਿੱਤੀ ਸਾਲ 'ਚ ਪਤੰਜਲੀ ਅਯੁਰਵੇਦ ਦੀ ਸੰਚਾਲਨ ਆਮਦਨ 9,022.71 ਕਰੋੜ ਰੁਪਏ ਰਹੀ,ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੇ 8,522.68 ਕਰੋੜ ਰੁਪਏ ਦੇ ਮੁਕਾਬਲੇ 5.86 ਫ਼ੀਸਦੀ ਜ਼ਿਆਦਾ ਹੈ।

ਵਿੱਤੀ ਸਾਲ 2019-20 'ਚ ਕੰਪਨੀ ਦੀ ਕੁੱਲ ਆਮਦਨ 9,0871.91 ਕਰੋੜ ਰੁਪਏ ਸੀ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੌਰਾਨ 8,541.57 ਕਰੋੜ ਰੁਪਏ ਸੀ। ਇਸ ਮਿਆਦ 'ਚ ਪਤੰਜਲੀ ਆਯੁਰਵੇਦ ਦਾ ਕੁੱਲ ਖ਼ਰਚ 5.34 ਫ਼ੀਸਦੀ ਵੱਧ ਕੇ 8,521.44 ਕਰੋੜ ਰੁਪਏ ਰਿਹਾ। ਇਨ੍ਹਾਂ ਨਤੀਜਿਆਂ 'ਤੇ ਟਿਪਣੀ ਕਰਦੇ ਹੋਏ ਸਵਾਮੀ ਰਾਮਦੇਵ ਨੇ ਕਿਹਾ, ''ਬੀਤੇ ਵਿੱਤੀ ਸਾਲ ਸਾਡੇ ਲਈ ਬੇਹੱਦ ਚੁਣੌਤੀਪੂਰਨ ਸੀ, ਜਿਸ 'ਚ ਅਸੀਂ ਰੁਚੀ ਸੋਇਆ ਨੂੰ ਖ਼ਰੀਦਿਆ। ਇਸ ਦੇ ਬਾਵਜੂਦ ਅਸੀਂ ਨਿਰਵਿਘਨ ਰੂਪ ਨਾਲ ਕੰਮ ਕੀਤਾ।''


Sanjeev

Content Editor

Related News