Airport 'ਤੇ ਸਮਾਨ ਦੀ ਚੈਕਿੰਗ ਹੋਵੇਗੀ ਮਹਿੰਗੀ, 1 Feb ਤੋਂ ਲਾਗੂ ਹੋ ਰਿਹੈ ਨਿਯਮ

01/16/2019 3:03:19 PM

ਨਵੀਂ ਦਿੱਲੀ— 1 ਫਰਵਰੀ ਤੋਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਯਾਤਰੀਆਂ ਨੂੰ ਆਪਣੇ ਸਮਾਨ ਨੂੰ ਸਕੈਨ ਕਰਵਾਉਣ ਲਈ ਵੀ ਚਾਰਜ ਦੇਣਾ ਪਵੇਗਾ।ਰਿਪੋਰਟ ਮੁਤਾਬਕ, ਦਿੱਲੀ ਕੌਮਾਂਤਰੀ ਹਵਾਈ ਅੱਡਾ (ਡਾਇਲ) ਕੰਪਨੀਆਂ ਤੋਂ ਘਰੇਲੂ ਫਲਾਈਟ ਲਈ 110 ਤੋਂ 880 ਰੁਪਏ ਐਕਸ-ਰੇ ਬੈਗੇਜ਼ ਫੀਸ ਚਾਰਜ ਕਰੇਗਾ ਅਤੇ ਕੌਮਾਂਤਰੀ ਫਲਾਈਟਾਂ ਲਈ ਇਹ ਚਾਰਜ 149.33 ਡਾਲਰ ਤੋਂ 209.55 ਡਾਲਰ ਹੋਵੇਗਾ। ਇਹ ਚਾਰਜ ਹਵਾਈ ਜਹਾਜ਼ ਕੰਪਨੀਆਂ ਤੋਂ ਵਸੂਲਿਆ ਜਾਵੇਗਾ, ਜੋ ਇਸ ਦਾ ਭਾਰ ਗਾਹਕਾਂ 'ਤੇ ਪਾ ਸਕਦੀਆਂ ਹਨ। ਇਸ ਦਾ ਮਤਲਬ ਹੈ ਕਿ ਘਰੇਲੂ ਫਲਾਈਟ ਦੇ ਯਾਤਰੀ ਨੂੰ ਸਮਾਨ ਦੀ ਸਕੈਨਿੰਗ ਲਈ 5 ਰੁਪਏ ਤਕ ਚਾਰਜ ਦੇਣਾ ਪਵੇਗਾ, ਜਦੋਂ ਕਿ ਕੌਮਾਂਤਰੀ ਫਲਾਈਟ ਦੇ ਯਾਤਰੀ ਲਈ ਇਹ ਚਾਰਜ 50 ਰੁਪਏ ਤਕ ਹੋ ਸਕਦਾ ਹੈ।

 

ਰਿਪੋਰਟ ਮੁਤਾਬਕ 25, 50, 100 ਅਤੇ 200 ਤਕ ਸੀਟਾਂ ਵਾਲੀਆਂ ਘਰੇਲੂ ਉਡਾਣਾਂ ਨੂੰ ਕ੍ਰਮਵਾਰ 110, 220, 495 ਅਤੇ 770 ਰੁਪਏ ਚਾਰਜ ਦੇਣਾ ਪਵੇਗਾ, ਜਦੋਂ ਕਿ 200 ਤੋਂ ਵੱਧ ਸੀਟਾਂ ਵਾਲੀਆਂ ਉਡਾਣਾਂ ਲਈ ਚਾਰਜ 880 ਰੁਪਏ ਹੋਵੇਗਾ। ਨਵਾਂ ਚਾਰਜ ਡਾਇਲ ਲਈ ਫਾਇਦੇਮੰਦ ਸਾਬਤ ਹੋਵੇਗਾ ਕਿਉਂਕਿ ਆਈ. ਜੀ. ਆਈ. ਹਵਾਈ ਅੱਡਾ ਰੋਜ਼ਾਨਾ ਲਗਭਗ 1,300 ਉਡਾਣਾਂ ਦਾ ਪ੍ਰਬੰਧ ਕਰਦਾ ਹੈ। ਉੱਥੇ ਹੀ ਕੌਮਾਂਤਰੀ ਉਡਾਣਾਂ ਦੇ ਮਾਮਲੇ 'ਚ ਛੋਟੇ ਬਾਡੀ ਵਾਲੇ ਜਹਾਜ਼ਾਂ ਲਈ 149.33 ਡਾਲਰ ਅਤੇ ਵੱਡੇ ਜਹਾਜ਼ਾਂ ਲਈ 209.55 ਡਾਲਰ ਚਾਰਜ ਹਵਾਬਾਜ਼ੀ ਕੰਪਨੀਆਂ ਨੂੰ ਭਰਨਾ ਹੋਵੇਗਾ।

 

PunjabKesari
ਹਾਲਾਂਕਿ ਭਾਵੇਂ ਹੀ ਯਾਤਰੀ ਨੂੰ ਸਮਾਨ ਦੀ ਸਕੈਨਿੰਗ ਲਈ ਚਾਰਜ ਮਾਮੂਲੀ ਦੇਣਾ ਪਵੇਗਾ ਪਰ ਪਿਛਲੇ ਦੋ ਮਹੀਨਿਆਂ 'ਚ ਇਹ ਦੂਜਾ ਨਵਾਂ ਚਾਰਜ ਹੈ, ਜੋ ਕਿ ਡਾਇਲ ਵੱਲੋਂ ਲਗਾਇਆ ਗਿਆ ਹੈ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੇ ਯਾਤਰੀ 1 ਦਸੰਬਰ 2018 ਤੋਂ ਯੂਜ਼ਰ ਡਿਵੈਲਪਮੈਂਟ ਫੀਸ (ਯੂ. ਡੀ. ਐੱਫ.) ਦੀ ਜਗ੍ਹਾ 77 ਰੁਪਏ ਯਾਤਰੀ ਸਰਵਿਸ ਫੀਸ (ਪੀ. ਐੱਸ. ਐੱਫ.) ਚੁਕਾ ਰਹੇ ਹਨ। ਇਸ ਤੋਂ ਪਹਿਲਾਂ ਜੁਲਾਈ 2017 ਤੋਂ ਘਰੇਲੂ ਯਾਤਰੀ ਕੋਲੋਂ 10 ਰੁਪਏ ਯੂ. ਡੀ. ਐੱਫ. ਅਤੇ ਕੌਮਾਂਤਰੀ ਯਾਤਰੀ ਕੋਲੋਂ 45 ਰੁਪਏ ਫੀਸ ਚਾਰਜ ਕੀਤੀ ਜਾ ਰਹੀ ਸੀ।


Related News