ਲੋਡ ਪੈਨਲਟੀ ਹਟਾਉਣ ਤੋਂ ਬਾਅਦ ਜੰਮੂ ਹਵਾਈ ਅੱਡੇ 'ਤੇ ਯਾਤਰੀਆਂ ਦੀ ਗਿਣਤੀ ਵਧੀ

Sunday, Oct 03, 2021 - 12:37 PM (IST)

ਲੋਡ ਪੈਨਲਟੀ ਹਟਾਉਣ ਤੋਂ ਬਾਅਦ ਜੰਮੂ ਹਵਾਈ ਅੱਡੇ 'ਤੇ ਯਾਤਰੀਆਂ ਦੀ ਗਿਣਤੀ ਵਧੀ

ਜੰਮੂ (ਪੀ. ਟੀ. ਆਈ.) - ਲੋਡ ਪੈਨਲਟੀ ਦੇ ਖ਼ਤਮ ਹੋਣ ਤੋਂ ਬਾਅਦ ਜੰਮੂ ਹਵਾਈ ਅੱਡੇ 'ਤੇ ਯਾਤਰੀਆਂ ਦੀ ਆਵਾਜਾਈ ਵਿਚ ਕਾਫੀ ਵਾਧਾ ਹੋਇਆ ਹੈ। ਇਸਦਾ ਅਰਥ ਇਹ ਹੈ ਕਿ ਏਅਰਲਾਈਨਾਂ ਹੁਣ ਰਣਨੀਤਕ ਤੌਰ 'ਤੇ ਮਹੱਤਵਪੂਰਨ ਹਵਾਈ ਅੱਡੇ 'ਤੇ ਆਪਣੀ ਪੂਰੀ ਸਮਰੱਥਾ ਦੀ ਵਰਤੋਂ ਕਰ ਸਕਦੀਆਂ ਹਨ। 

ਯਾਤਰੀਆਂ ਦਾ ਸੰਖਿਆ

ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ 29 ਸਤੰਬਰ ਨੂੰ ਹਵਾਈ ਅੱਡੇ ਤੋਂ ਉਡਾਣ ਵਿੱਚ ਸਵਾਰ ਯਾਤਰੀਆਂ ਦੀ ਗਿਣਤੀ 1,403 ਸੀ ਅਤੇ ਪਹੁੰਚਣ ਵਾਲਿਆਂ ਦੀ ਗਿਣਤੀ 1,679 ਸੀ। 30 ਸਤੰਬਰ ਨੂੰ ਇਹ ਅੰਕੜਾ ਕ੍ਰਮਵਾਰ 1,524 ਅਤੇ 2,140 ਤੱਕ ਪਹੁੰਚ ਗਿਆ। 1 ਅਕਤੂਬਰ ਨੂੰ ਯਾਤਰੀਆਂ ਦੀ ਆਵਾਜਾਈ ਕ੍ਰਮਵਾਰ ਵਧ ਕੇ ਕ੍ਰਮਵਾਰ 1,953 ਅਤੇ 2,748 ਹੋ ਗਈ। 

ਜ਼ਿਕਰਯੋਗ ਹੈ ਕਿ 30 ਸਤੰਬਰ ਤੋਂ ਪਹਿਲਾਂ ਲੋਡ ਪੈਨਲਟੀ 30 ਪ੍ਰਤੀਸ਼ਤ ਸੀ, ਜਿਸਦਾ ਮਤਲਬ ਹੈ ਕਿ ਏਅਰਲਾਈਨਾਂ ਸਿਰਫ ਉਡਾਣ ਵਿੱਚ ਉਪਲਬਧ ਸੀਟਾਂ ਦੇ 70 ਪ੍ਰਤੀਸ਼ਤ ਲਈ ਹੀ ਬੁੱਕਿੰਗ ਕਰ ਸਕਦੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਹਵਾਈ ਅੱਡੇ 'ਤੇ ਭਾਰਤੀ ਹਵਾਈ ਫੌਜ ਦਾ ਕੰਟਰੋਲ ਹੈ।
ਭਾਰਤੀ ਹਵਾਈ ਫੌਜ ਨੇ ਇਸ ਸਬੰਧ ਵਿੱਚ ਨੋਟਮ (ਏਅਰਮੈਨ ਨੂੰ ਨੋਟਿਸ) ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਹਵਾਈ ਅੱਡੇ 'ਤੇ 30 ਫੀਸਦੀ ਲੋਡ ਪੈਨਲਟੀ ਨੂੰ ਖ਼ਤਮ ਕਰ ਦਿੱਤਾ ਗਿਆ ਸੀ। ਇਸਦਾ ਮਤਲਬ ਇਹ ਹੈ ਕਿ ਹੁਣ ਏਅਰਲਾਈਨਾਂ ਆਪਣੀ ਸਮਰੱਥਾ ਦਾ 100% ਉਪਯੋਗ ਕਰ ਸਕਦੀਆਂ ਹਨ, ਜਿਸ ਨਾਲ ਕਿਰਾਏ ਵਿੱਚ ਕਮੀ ਆਵੇਗੀ। ਇਸ ਵੇਲੇ ਜੰਮੂ ਹਵਾਈ ਅੱਡੇ 'ਤੇ ਹਰ ਰੋਜ਼ 35 ਉਡਾਣਾਂ ਵੱਖ -ਵੱਖ ਸ਼ਹਿਰਾਂ ਤੋਂ ਆਉਂਦੀਆਂ ਅਤੇ ਰਵਾਨਾ ਹੁੰਦੀਆਂ ਹਨ। ਹਵਾਈ ਅੱਡੇ 'ਤੇ ਲੋਡ ਪੈਨਲਟੀ ਰਨਵੇਅ ਦੀ ਲੰਬਾਈ ਅਤੇ ਗੁਣਵੱਤਾ 'ਤੇ ਅਧਾਰਤ ਹੁੰਦੀ ਹੈ।

ਇਹ ਵੀ ਪੜ੍ਹੋ : Jeff Bezos 'ਤੇ ਲੱਗੇ ਗੰਭੀਰ ਦੋਸ਼, 21 ਸੀਨੀਅਰ ਅਧਿਕਾਰੀਆਂ ਨੇ ਦਿੱਤਾ ਇਹ ਬਿਆਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News