ਚੀਨ ਦੇ ਕਈ ਐਪ ''ਤੇ ਸੰਸਦੀ ਕਮੇਟੀ ਦੀ ਨਜ਼ਰ

12/07/2019 4:52:46 PM

ਬੈਂਗਲੁਰੂ — ਟਿਕਟਾਕ, ਹੇਲੋ, ਬਿਗੋ ਲਾਈਵ ਸਮੇਤ ਚੀਨ ਦੇ ਦੂਜੇ ਸੋਸ਼ਲ ਮੀਡੀਆ ਐਪਲੀਕੇਸ਼ਨ(ਐਪ) ਔਰਤਾਂ ਦੇ ਸਸ਼ਕਤੀਕਰਨ ਨੂੰ ਲੈ ਕੇ ਸੰਸਦੀ ਸਥਾਈ ਕਮੇਟੀ ਦੇ ਰਾਡਾਰ 'ਤੇ ਆ ਗਏ ਹਨ। ਇਸ ਕਮੇਟੀ ਨੇ ਆਨਲਾਈਨ ਮਾਧਿਅਮ 'ਚ ਔਰਤਾਂ ਅਤੇ ਨਾਬਾਲਗ ਨਾਲ ਛੇੜ-ਛਾੜ ਰੋਕਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਇਸ ਪੂਰੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਨੇ ਕਿਹਾ ਕਿ ਕਮੇਟੀ ਇਨ੍ਹਾਂ ਸਾਰੀਆਂ ਮੀਡੀਆਂ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਬੁਲਾਉਣਾ ਚਾਹੁੰਦੀ ਹੈ। ਕਮੇਟੀ ਇਨ੍ਹਾਂ ਕੰਪਨੀਆਂ ਕੋਲੋਂ ਇਹ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਆਨਲਾਈਨ ਅਪਰਾਧ ਅਤੇ ਛੇੜਛਾੜ ਰੋਕਣ ਲਈ ਉਨ੍ਹਾਂ ਨੇ ਕੀ ਉਪਾਅ ਕੀਤੇ ਹਨ। ਚੀਨ ਦੇ ਇਨ੍ਹਾਂ ਐਪਲੀਕੇਸ਼ਨਸ 'ਤੇ ਨੌਜਵਾਨਾਂ ਦੀ ਸੁਰੱਖਿਆ ਨਾਲ ਜੁੜੇ ਮਾਮਲੇ ਕਈ ਵਾਰ ਸਰਕਾਰੀ ਏਜੰਸੀਆਂ ਦੇ ਸਾਹਮਣੇ ਉੱਠੇ ਹਨ ਅਤੇ ਅਦਾਲਤ ਤੱਕ ਇਸ ਦੀ ਗੂੰਝ ਸੁਣਾਈ ਦਿੱਤੀ ਹੈ। ਸੰਸਦ ਦੀ ਸਥਾਈ ਕਮੇਟੀ ਇਹ ਸਮਝਣਾ ਅਤੇ ਉਸਦੀ ਸਮੀਖਿਆ ਕਰਨਾ ਚਾਹੁੰਦੀ ਹੈ ਕਿ ਇਨ੍ਹਾਂ ਕੰਪਨੀਆਂ ਨੇ ਸੁਰੱਖਿਆ ਦੇ ਸਾਰੇ ਮੁੱਦਿਆਂ 'ਤੇ ਕੀ ਕਦਮ ਚੁੱਕੇ ਹਨ। 

ਕਮੇਟੀ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ਅਤੇ ਵਾਟਸਐਪ ਸਮੇਤ ਸੋਸ਼ਲ ਮੀਡੀਆ ਖੇਤਰ ਦਿੱਗਜ ਕੰਪਨੀਆਂ ਦੇ ਅਜਿਹੇ ਮਾਮਲੇ ਰੋਕਣ ਲਈ ਕਦਮ ਚੁੱਕਣ ਨੂੰ ਕਹਿ ਰਹੀ ਹੈ। ਵੀਰਵਾਰ ਨੂੰ ਕਮੇਟੀ ਦੇ ਮੈਂਬਰਾਂ ਨੇ ਫੇਸਬੁੱਕ ਦੇ ਨੁਮਾਇੰਦਿਆਂ ਨੂੰ ਪੁੱਛਿਆ ਕਿ ਮਹਿਲਾਵਾਂ ਦੇ ਖਿਲਾਫ ਅਪਰਾਧ ਅਤੇ ਛੇੜ-ਛਾੜ ਅਤੇ ਉਨ੍ਹਾਂ ਦੀ ਗਰਿਮਾ ਨਾਲ ਖਿਲਵਾੜ ਰੋਕਣ ਲਈ ਉਨ੍ਹਾਂ ਨੇ ਕੀ ਕਦਮ ਚੁੱਕੇ ਹਨ। ਕਮੇਟੀ ਨੇ ਅਜਿਹੀਆਂ ਅਪਮਾਨਜਨਕ ਸਮੱਗਰੀ ਗਤੀਵਿਧੀ ਦਿਖਾਉਂਦੇ ਹੋਏ ਹਟਾਉਣ ਲਈ ਕਿਹਾ ਹੈ, ਜਿਨ੍ਹਾਂ ਪਾਸੇ ਕਿਸੇ ਨੇ ਧਿਆਨ ਨਹੀਂ ਦਿੱਤਾ ਹੈ। ਸੂਤਰਾਂ ਅਨੁਸਾਰ ਕਮੇਟੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਇਤਰਾਜ਼ਯੋਗ ਸਮੱਗਰੀ ਹਟਾਉਣ 'ਚ ਸੋਸ਼ਲ ਮੀਡੀਆ ਕੰਪਨੀਆਂ ਕਾਫੀ ਸਮਾਂ ਲੈਂਦੀਆਂ ਹਨ ਇਸ ਲਈ ਥੋੜ੍ਹੀ ਕਾਹਲ ਦਿਖਾਉਣ ਦੀ ਜ਼ਰੂਰਤ ਹੈ। ਮੰਨਿਆ ਜਾ ਰਿਹਾ ਹੈ ਕਿ ਫੇਸਬੁੱਕ ਨੇ ਸੰਸਦੀ ਮੈਂਬਰਾਂ ਨੂੰ ਸਿਖਲਾਈ ਅਤੇ ਉਨ੍ਹਾਂ ਨੂੰ ਸੰਵੇਦਨਸ਼ੀਲ ਬਣਾਉਣ ਦੀ ਪੇਸ਼ਕਸ਼ ਕੀਤੀ ਹੈ। ਸੋਸ਼ਲ ਮੀਡੀਆ 'ਤੇ ਅਕਾਊਂਟ ਬਣਾਉਣ ਲਈ ਘੱਟੋ-ਘੱਟ ਉਮਰ 13 ਸਾਲ ਤੋਂ ਵਧਾ ਕੇ 15 ਸਾਲ ਕਰਨ ਦੀ ਜ਼ਰੂਰਤ ਹੈ। 
 


Related News