US ਸਣੇ ਪੂਰੀ ਦੁਨੀਆ 'ਚ ਬਾਂਡ ਯੀਲਡ ਵਧਣ ਨਾਲ ਬਾਜ਼ਾਰ 'ਚ ਬਣਿਆ ਦਹਿਸ਼ਤ ਦਾ ਮਾਹੌਲ

10/04/2023 11:59:10 AM

ਬਿਜ਼ਨੈੱਸ ਡੈਸਕ - ਏਸ਼ੀਆ-ਪ੍ਰਸ਼ਾਂਤ ਬਾਜ਼ਾਰ ਬੁੱਧਵਾਰ ਨੂੰ ਭਾਰੀ ਮਾਤਰਾ 'ਚ ਕਮਜ਼ੋਰ ਰਹੇ। ਅਮਰੀਕਾ ਸਮੇਤ ਪੂਰੀ ਦੁਨੀਆ 'ਚ ਬਾਂਡ ਯੀਲਡ ਵਧਣ ਕਾਰਨ ਬਾਜ਼ਾਰਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਏਸ਼ੀਆਈ ਬਾਜ਼ਾਰਾਂ 'ਚ 2 ਫ਼ੀਸਦੀ ਤੱਕ ਦੀ ਕਮਜ਼ੋਰੀ ਦੇਖਣ ਨੂੰ ਮਿਲੀ ਹੈ। ਸੂਤਰਾਂ ਅਨੁਸਾਰ ਬੀਤੇ ਦਿਨ ਵੀ ਅਮਰੀਕੀ ਬਾਜ਼ਾਰ 'ਚ ਡੇਢ ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ।  

ਇਹ ਵੀ ਪੜ੍ਹੋ : ਗਾਹਕਾਂ ਲਈ ਖ਼ੁਸ਼ਖ਼ਬਰੀ: ਸੋਨਾ-ਚਾਂਦੀ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦਾ ਭਾਅ

ਦੱਸ ਦੇਈਏ ਕਿ ਬਾਂਡ ਯੀਲਡ 'ਚ ਆਈ ਤੇਜ਼ੀ ਦੇ ਕਾਰਨ ਬਾਜ਼ਾਰ 'ਤੇ ਦਬਾਅ ਬਣਿਆ ਪਿਆ ਹੈ। 16-ਸਾਲ ਦੇ ਉੱਚੇ ਪੱਧਰ 'ਤੇ US ਦੀ 10-ਸਾਲਾਂ ਯੀਲਡ ਕਾਇਮ ਹੈ। ਇਸ ਦੇ ਨਾਲ ਹੀ ਜਾਪਾਨ ਦੀ ਬੈਂਚਮਾਰਕ ਬਾਂਡ ਯੀਲਡ 10 ਸਾਲ ਦੇ ਉੱਚੇ ਪੱਧਰ 'ਤੇ ਪਹੁੰਚ ਗਈ। 10 ਸਾਲਾਂ ਅਮਰੀਕੀ ਬਾਂਡਾਂ ਦੀ ਯੀਲਡ 4.7 ਫ਼ੀਸਦੀ ਤੱਕ ਪਹੁੰਚ ਗਈ, ਜੋ 15 ਅਗਸਤ 2007 ਤੋਂ ਬਾਅਦ ਸਭ ਤੋਂ ਵੱਧ ਹੈ। ਬਾਂਡ ਯੀਲਡ 'ਚ ਆਈ ਤੇਜ਼ੀ ਦੇ ਕਾਰਨ ਇਸ ਸਾਲ ਦਰਾਂ ਦੇ ਵਧਣ ਦਾ ਡਰ ਵੀ ਵਧ ਗਿਆ ਹੈ, ਜਿਸ ਨਾਲ ਸ਼ੇਅਰਾਂ 'ਤੇ ਦਬਾਅ ਵੱਧ ਗਿਆ ਹੈ।

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ

ਅੱਜ ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਗਿਫਟ ​​ਨਿਫਟੀ 'ਚ 0.16 ਫ਼ੀਸਦੀ ਦੀ ਗਿਰਾਵਟ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਨਿਕੇਈ 2.28 ਫ਼ੀਸਦੀ ਡਿੱਗ ਕੇ 30,526.88 ਦੇ ਆਸ-ਪਾਸ 'ਤੇ ਨਜ਼ਰ ਆ ਰਿਹਾ ਹੈ। ਤਾਈਵਾਨ ਦਾ ਬਾਜ਼ਾਰ ਨਿੱਕੇਈ 1.11 ਫ਼ੀਸਦੀ ਦੀ ਗਿਰਾਵਟ ਨਾਲ 16,273.38 'ਤੇ ਕਾਰੋਬਾਰ ਕਰ ਰਿਹਾ ਹੈ। ਉਥੇ ਹੀ ਹੈਂਗ ਸੇਂਗ 1.13 ਫ਼ੀਸਦੀ ਡਿੱਗ ਕੇ 17,136.22 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਕੋਸਪੀ 'ਚ 2.43 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ : ਘਰੇਲੂ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਵਾਧੇ ਮਗਰੋਂ ਇਕ ਹੋਰ ਝਟਕਾ ਦੇਣ ਦੀ ਤਿਆਰੀ 'ਚ ਸਰਕਾਰ

ਚੀਨ ਦੇ ਬਾਜ਼ਾਰ ਹਫ਼ਤੇ ਭਰ ਦੀ ਛੁੱਟੀ ਲਈ ਬੰਦ ਰਹੇ। ਛੁੱਟੀਆਂ ਤੋਂ ਵਾਪਸ ਪਰਤਣ ਤੋਂ ਬਾਅਦ ਦੱਖਣੀ ਕੋਰੀਆ ਦਾ ਕੋਸਪੀ 2.28 ਫ਼ੀਸਦੀ ਅਤੇ ਕੋਸਡੈਕ 3.48 ਫ਼ੀਸਦੀ ਡਿੱਗ ਗਿਆ। ਅਮਰੀਕਾ ਦੇ ਤਿੰਨ ਸੂਚਕਾਂਕ 'ਚ ਗਿਰਾਵਟ ਦਰਜ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News