ਪਨਾਇਆ ਡੀਲ : ਹੁਣ ਇੰਫੋਸਿਸ ਬੋਰਡ ਨਾਲ ਨਰਾਜ਼ ਫਾਊਂਡਰ ਨਾਰਾਇਣਮੂਰਤੀ
Wednesday, Oct 25, 2017 - 10:30 AM (IST)

ਨਵੀਂ ਦਿੱਲੀ— ਦਿੱਗਜ ਆਈ.ਟੀ.ਕੰਪਨੀ ਇੰਫੋਸਿਸ ਦੇ ਫਾਊਂਡਰ ਨੇ ਕਿਹਾ ਕਿ ਉਹ ਪਨਾਇਆ ਡੀਲ ਨੂੰ ਕਲੀਨ ਚਿੱਟ ਦਿੱਤੇ ਜਾਣ ਦੇ ਕਾਰਨ ਕੰਪਨੀ ਦੇ ਨਿਰਦੇਸ਼ਕ ਮੰਡਲ ਤੋਂ ਨਾਰਾਜ਼ ਹਨ। ਇੰਫੋਸਿਸ ਬੋਰਡ ਨੇ ਵਿਵਾਦਪੂਰਨ ਪਨਾਇਆ ਅਧਿਗ੍ਰਹਿਣ ਦੇ ਬੇਦਾਗ ਹੋਣ 'ਤੇ ਆਪਣੀ ਮੋਹਰ ਲਗਾਈ ਸੀ। ਦੱਸ ਦਈਏ ਕਿ ਪਨਾਇਆ ਡੀਲ 'ਤੇ ਨਾਰਾਇਣਮੂਰਤੀ ਨੇ ਸਵਾਲ ਉਠਾਏ ਅਤੇ ਇਨ੍ਹਾਂ ਬਿਆਨਾਂ ਦੇ ਨਾਲ ਵਿਸ਼ਾਲ ਸਿੱਕਾ ਨੂੰ ਸੀ.ਏ.ਓ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਕੰਪਨੀ ਦੇ ਚੇਅਰਮੈਨ ਨੰਦਨ ਨੀਲਕੇਨੀ ਦੀ ਅਗਵਾਈ ਵਾਲੇ ਬੋਰਡ ਨੇ ਕਿਹਾ ਸੀ ਕਿ ਸੌਦੇ 'ਚ ਗੜਬੜੀ ਨੂੰ ਲੈ ਕੇ ਕੀਤੀ ਗਈ ਸ਼ਿਕਾਇਤ 'ਚ ਕੋਈ ਦਮ ਨਹੀਂ ਹੈ।
ਨਾਰਾਇਣ ਮੂਰਤੀ ਨੇ ਈ-ਮੇਲ ਦੇ ਜ਼ਰੀਏ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ , ' ਮੈਂ ਇੰਫੋਸਿਸ ਨਿਵੇਸ਼ਕਾਂ ਨੂੰ ਦਿੱਤੀ ਸਪੀਚ ਦੇ ਦੌਰਾਨ ਉਠਾਏ ਸਾਰੇ ਸਵਾਲਾਂ ਦੇ ਨਾਲ ਖੜ੍ਹਾਂ ਹਾਂ। ਇਹ ਸਾਫ ਹੈ ਕਿ ਇੰਫੋਸਿਸ ਬੋਰਡ ਨੇ ਉਸ ਪਾਰਦਰਸ਼ਿਤਾ ਨਾਲ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਹੈ, ਜੋ ਕਿ ਦਿੱਤਾ ਜਾਣਾ ਚਾਹੀਦਾ ਸੀ। ਮੈਂ ਨਿਰਾਸ਼ ਹਾਂ।' ਮੂਰਤੀ ਨੇ ਕਿਹਾ ਕਿ ਮੈਂ ਜੋ ਸਵਾਲ ਉਠਾਏ ਸਨ ਉਨ੍ਹਾਂ ਦਾ ਜਵਾਬ ਨਹੀਂ ਦਿੱਤਾ ਗਿਆ।
ਉਨ੍ਹਾਂ ਨੇ ਕਿਹਾ,'ਵੱਡਾ ਸਵਾਲ ਇਹ ਹੈ ਕਿ ਕਿਉਂ ਇੰਫੋਸਿਸ ਬੋਰਡ ਨੇ ਸਾਬਕਾ ਸੀ.ਐੱਫ.ਓ ਨੂੰ 1000 ਪ੍ਰਤੀਸ਼ਤ ਦੇ ਸੇਵਰੈਂਸ ਪੇਮੈਂਟ ਅਗੈਰੀਮੇਂਟ ਨੂੰ ਕਿਵੇਂ ਪ੍ਰਵਾਨਗੀ ਦਿੱਤੀ ਹੈ ਅਤੇ ਕਿਉਂ ਬੋਰਡ ਨੇ ਇਹ ਜਾਣਕਾਰੀ ਪਹਿਲਾਂ ਨਹੀਂ ਦਿੱਤੀ। ਅਫਸੋਸ ਹੈ ਕਿ ਸਾਨੂੰ ਸੱਚ ਨਹੀਂ ਪਤਾ ਹੈ।' ਨਾਰਾਇਣ ਮੂਰਤੀ ਨੇ 20 ਕਰੋੜ ਡਾਲਰ ਦੇ ਪਨਾਇਆ ਸੌਦਾ ਮਾਮਲੇ ਵਿਚ ਸੁਤੰਤਰ ਜਾਂਚਕਰਤਾਵਾਂ ਗਿਬਸਨ , ਡਨ ਅਤੇ ਕੂਚਰ ਦੀ ਪੂਰੀ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕੀਤੀ ਸੀ। ਕਿਹਾ ਜਾ ਰਿਹਾ ਸੀ ਕਿ ਕੰਪਨੀ ਦੀਆਂ ਮੁਸ਼ਕਲਾਂ ਦੀ ਸ਼ੁਰੂਆਤ 2015 ਦੀ ਪਨਾਇਆ ਪ੍ਰਾਪਤੀ ਨਾਲ ਹੋਈ। 20 ਕਰੋੜ ਡਾਲਰ ( ਕਰੀਬ 1300 ਕਰੋੜ ਰੁਪਏ) ਦੀ ਇਸ ਵਸੀਲ ਬਲੌਅਰਜ਼ ਨੇ ਸਵਾਲ ਉਠਾਏ ਸਨ।