ਪਾਕਿ ’ਚ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਲੱਗੀ ਅੱਗ, ਪੈਟਰੋਲ ਮਿਲ ਰਿਹੈ 109.2 ਰੁਪਏ ਪ੍ਰਤੀ ਲਿਟਰ

Sunday, Jan 17, 2021 - 09:28 AM (IST)

ਪਾਕਿ ’ਚ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਲੱਗੀ ਅੱਗ, ਪੈਟਰੋਲ ਮਿਲ ਰਿਹੈ 109.2 ਰੁਪਏ ਪ੍ਰਤੀ ਲਿਟਰ

ਇਸਲਾਮਾਬਾਦ (ਭਾਸ਼ਾ)– ਪਹਿਲਾਂ ਤੋਂ ਕੋਰੋਨਾ ਵਾਇਰਸ ਕਾਰਣ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਲੋਕਾਂ ਲਈ ਅਗਲੇ ਦੋ ਹਫਤੇ ਹੋਰ ਮੁਸ਼ਕਲ ਹੋਣ ਵਾਲੇ ਹਨ। ਦੇਸ਼ ਦੀ ਸਰਕਾਰ ਨੇ ਪੈਟਰੋਲੀਅਮ ਉਤਾਪਾਦਾਂ ਦੀ ਕੀਮਤ ’ਚ ਵਾਧਾ ਕੀਤਾ ਹੈ। ਸ਼ੁੱਕਰਵਾਰ ਨੂੰ ਕੀਤੇ ਗਏ ਐਲਾਨ ਮੁਤਾਬਕ ਜਨਵਰੀ ਦੇ ਬਚੇ ਹੋਏ ਦਿਨਾਂ ਲਈ ਪੈਟਰੋਲ ਦੀ ਕੀਮਤ 3.20 ਰੁਪਏ ਪ੍ਰਤੀ ਲਿਟਰ ਵਧੀ ਰਹੇਗੀ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ’ਚ ਵੀ 2.95 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਵਿਰੁਸ਼ਕਾ ਨੂੰ ਮਾਤਾ-ਪਿਤਾ ਬਣਨ ਦੀ ਅਮੂਲ ਨੇ ਦਿੱਤੀ ਵਧਾਈ ਪਰ ਲੋਕਾਂ ਨੇ ਲਗਾ ਦਿੱਤੀ ਕਲਾਸ, ਜਾਣੋ ਵਜ੍ਹਾ

ਪੈਟਰੋਲ ਅਤੇ ਡੀਜ਼ਲ ਤੋਂ ਇਲਾਵਾ ਕੈਰੋਸੀਨ ਦੀ ਕੀਮਤ ’ਚ 3 ਰੁਪਏ ਪ੍ਰਤੀ ਲਿਟਰ ਅਤੇ ਲਾਈਟ ਡੀਜ਼ਲ ’ਚ 4.42 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਅਗਲੇ 15 ਦਿਨ ਦੇਸ਼ ’ਚ ਪੈਟਰੋਲ ਦੀ ਕੀਮਤ 109.20 ਰੁਪਏ ਪ੍ਰਤੀ ਲਿਟਰ, ਡੀਜ਼ਲ 113.19 ਰੁਪਏ ਪ੍ਰਤੀ ਲਿਟਰ, ਕੈਰੋਸੀਨ 76.65 ਰੁਪਏ ਪ੍ਰਤੀ ਲਿਟਰ ਅਤੇ ਲਾਈਟ ਡੀਜ਼ਲ 76.23 ਰੁਪਏ ਪ੍ਰਤੀ ਲਿਟਰ ਰਹੇਗੀ।

ਇਹ ਵੀ ਪੜ੍ਹੋ: ਨਟਰਾਜਨ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਅੰਤਰਰਾਸ਼ਟਰੀ ਕ੍ਰਿਕਟ ’ਚ ਅਜਿਹਾ ਕਰਣ ਵਾਲੇ ਬਣੇ ਪਹਿਲੇ ਭਾਰਤੀ

ਬਿਜਲੀ ਦੇ ਵੀ ਵਧਣਗੇ ਰੇਟ
ਹਾਲ ਹੀ ’ਚ ਦੇਸ਼ ਭਰ ’ਚ ਹੋਏ ਬਲੈਕਆਊਟ ਨੂੰ ਲੈ ਕੇ ਨਾਗਰਿਕਾਂ ’ਚ ਫੈਲੇ ਰੋਸ ਦੇ ਬਾਵਜੂਦ ਇਮਰਾਨ ਖਾਨ ਦੀ ਸਰਕਾਰ ਵਧਦੇ ਆਈ. ਐੱਮ. ਐੱਫ. ਦੇ ਕਰਜ਼ੇ ਦੇ ਮੱਦੇਨਜ਼ਰ ਇਕ ਵਾਰ ਮੁੜ ਬਿਜਲੀ ਦੇ ਰੇਟਾਂ ’ਚ ਵਾਧਾ ਕਰਨ ਦੀ ਯੋਜਨਾ ਬਣਾ ਰਹੀ ਹੈ। ਚੋਟੀ ਦੇ ਅਧਿਕਾਰੀਆਂ ਨੇ ਦਿ ਨਿਊਜ਼ ਇੰਟਰਨੈਸ਼ਨਲ ਨੂੰ ਦੱਸਿਆ ਕਿ ਰੁਕੇ ਹੋਏ ਆਈ. ਐੱਮ. ਐੱਫ. ਦੇ ਕਰਜ਼ਾ ਪ੍ਰੋਗਰਾਮ ਨੂੰ ਮੁੜ ਸ਼ੁਰੂ ਕਰਨ ਦੇ ਤਹਿਤ ਬਿਜਲੀ ਦੇ ਰੇਟਾਂ ’ਚ 1.90 ਪਾਕਿਸਤਾਨੀ ਰੁਪਏ ਦਾ ਵਾਧਾ ਕੀਤਾ ਜਾਣ ਵਾਲਾ ਹੈ।

ਇਹ ਵੀ ਪੜ੍ਹੋ: ਫਰਜ਼ੀ ਲੋਨ ਐਪਸ ’ਤੇ ਗੂਗਲ ਦੀ ਸਖ਼ਤ ਕਾਰਵਾਈ, ਪਲੇ ਸਟੋਰ ਤੋਂ ਹਟਾਏ ਕਈ ਐਪਸ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News