ਅਟੱਲ ਡਿਫਾਲਟ ਵੱਲ ਵਧ ਰਿਹੈ ਪਾਕਿਸਤਾਨ, ਕਰਜ਼ੇ ਦੀ ਅਦਾਇਗੀ ਇਤਿਹਾਸਕ ਉਚਾਈ ’ਤੇ

Monday, Feb 19, 2024 - 09:28 AM (IST)

ਅਟੱਲ ਡਿਫਾਲਟ ਵੱਲ ਵਧ ਰਿਹੈ ਪਾਕਿਸਤਾਨ, ਕਰਜ਼ੇ ਦੀ ਅਦਾਇਗੀ ਇਤਿਹਾਸਕ ਉਚਾਈ ’ਤੇ

ਨਵੀਂ ਦਿੱਲੀ (ਅਨਸ) - ਪਾਕਿਸਤਾਨ ਦਾ ਕਰਜ਼ਾ ਉਸ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਮੁਕਾਬਲੇ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦਾ ਮਤਲਬ ਹੈ ਕਿ ਅਰਥਵਿਵਸਥਾ ਦੀ ਉਤਪਾਦਨ ਵਧਾਉਣ ਦੀ ਸਮਰੱਥਾ ਪ੍ਰਭਾਵਿਤ ਹੋਈ ਹੈ। ਇਸਲਾਮਾਬਾਦ ਥਿੰਕ ਟੈਂਕ ਟੈਬਐਡਲੈਬ ਨੇ ਇਕ ਰਿਪੋਰਟ ’ਚ ਕਿਹਾ, ‘‘ਇਹ ਪਰਿਵਰਤਨਸ਼ੀਲ ਤਬਦੀਲੀ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ। ਜਦੋਂ ਤੱਕ ਮੌਜੂਦਾ ਸਥਿਤੀ ’ਚ ਵਿਆਪਕ ਸੁਧਾਰ ਅਤੇ ਨਾਟਕੀ ਬਦਲਾਅ ਨਹੀਂ ਹੁੰਦੇ, ਪਾਕਿਸਤਾਨ ਹੋਰ ਡੂੰਘਾ ਡੁੱਬਦਾ ਰਹੇਗਾ, ਇਕ ਅਟੱਲ ਡਿਫਾਲਟ ਵੱਲ ਵਧੇਗਾ, ਜੋ ਚੱਕਰਵਿਊ ਦੀ ਸ਼ੁਰੂਆਤ ਹੋਵੇਗੀ।’’

ਇਹ ਵੀ ਪੜ੍ਹੋ :    Luggage ਦੇਰੀ ਨਾਲ ਮਿਲਣ ਦੀ ਸ਼ਿਕਾਇਤਾਂ ਦਰਮਿਆਨ ਏਅਰਲਾਈਨ ਕੰਪਨੀਆਂ ਨੂੰ ਜਾਰੀ ਹੋਏ ਸਖ਼ਤ ਨਿਰਦੇਸ਼

ਕਰਜ਼ੇ ਦੀ ਅਦਾਇਗੀ ਇਤਿਹਾਸਕ ਉਚਾਈ ’ਤੇ

ਟੈਬਐਡਲੈਬ ਨੇ ਕਿਹਾ ਕਿ ਪਾਕਿਸਤਾਨ ਦਾ ਕਰਜ਼ਾ ‘ਇਕ ਗੰਭੀਰ, ਮੌਜੂਦਾ ਅਤੇ ਸਬੰਧਤ’ ਚੁਣੌਤੀ ਹੈ, ਜਿਸ ਲਈ ਤੁਰੰਤ ਅਤੇ ਰਣਨੀਤਕ ਦਖਲ ਦੀ ਲੋੜ ਹੈ। ਕਰਜ਼ੇ ਦੀ ਅਦਾਇਗੀ ਇਤਿਹਾਸਕ ਉਚਾਈ ’ਤੇ ਹੈ, ਜੋ ਵਧਦੀ ਆਬਾਦੀ ਦੀ ਸਮਾਜਿਕ ਸੁਰੱਖਿਆ, ਸਿੱਖਿਆ, ਸਿਹਤ ਅਤੇ ਮਹੱਤਵਪੂਰਨ ਤੌਰ ’ਤੇ ਜਲਵਾਯੂ ਤਬਦੀਲੀਆਂ ਵਰਗੀਆਂ ਜ਼ਰੂਰਤਾਂ ਨੂੰ ਤਰਜੀਹ ਤੋਂ ਵਾਂਝਾ ਕਰਦੀ ਹੈ। ਪਾਕਿਸਤਾਨ ਦਾ ਵਿਦੇਸ਼ੀ ਕਰਜ਼ਾ 2011 ਤੋਂ ਬਾਅਦ ਲਗਭਗ ਦੁੱਗਣਾ ਹੋ ਗਿਆ ਹੈ ਅਤੇ ਘਰੇਲੂ ਕਰਜ਼ਾ 6 ਗੁਣਾ ਵਧ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੂੰ ਵਿੱਤੀ ਸਾਲ 2024 ਵਿਚ ਅੰਦਾਜ਼ਨ 49.5 ਅਰਬ ਅਮਰੀਕੀ ਡਾਲਰ ਦਾ ਕਰਜ਼ਾ ਮਿਆਦ ਪੂਰੀ ਹੋਣ ’ਤੇ ਚੁਕਾਉਣਾ ਪਵੇਗਾ।

ਇਹ ਵੀ ਪੜ੍ਹੋ :    ਪੂਰੀ ਦੁਨੀਆ ਦੀਆਂ ਨਜ਼ਰਾਂ ਅੱਜ ਦੀ ਮੀਟਿੰਗ 'ਤੇ, ਕਿਸਾਨ ਆਗੂ ਪੰਧੇਰ ਨੂੰ ਵੱਡੀਆਂ ਆਸਾਂ(Video)

ਪਾਕਿ ਦੀਆਂ ਉਧਾਰ ਲੈਣ ਅਤੇ ਖਰਚ ਕਰਨ ਦੀਆਂ ਆਦਤਾਂ ਅਸਥਿਰ

ਉਤਪਾਦਕ ਖੇਤਰਾਂ ਜਾਂ ਉਦਯੋਗਾਂ ’ਚ ਨਿਵੇਸ਼ ਤੋਂ ਬਿਨਾਂ, ਖਪਤ-ਕੇਂਦਰਿਤ, ਦਰਾਮਦ ਆਦਿ ਅਰਥਚਾਰੇ ਨੂੰ ਉਤਸ਼ਾਹ ਦੇਣ ਲਈ ਕਰਜ਼ਾ ਲੈਣ ਦੀ ਭਾਰੀ ਵਰਤੋਂ ਕੀਤੀ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦਾ ਕਰਜ਼ਾ ਪ੍ਰੋਫਾਈਲ ਚਿੰਤਾਜਨਕ ਹੈ, ਅਤੇ ਉਸ ਦੀ ਉਧਾਰ ਲੈਣ ਅਤੇ ਖਰਚ ਕਰਨ ਦੀਆਂ ਆਦਤਾਂ ਅਸਥਿਰ ਹਨ। ਵਧਦੀ ਆਬਾਦੀ ਦੀਆਂ ਵਧਦੀਆਂ ਮੰਗਾਂ ਲਈ ਸਮਾਜਿਕ ਸੁਰੱਖਿਆ, ਸਿਹਤ, ਸਿੱਖਿਆ ਅਤੇ ਜਲਵਾਯੂ ਤਬਦੀਲੀ ਨਾਲ ਸਬੰਧਤ ਆਫ਼ਤਾਂ, ਅਨੁਕੂਲਨ ਰਣਨੀਤੀਆਂ ਅਤੇ ਹਰੀ ਤਬਦੀਲੀ ਲਈ ਵਧੇਰੇ ਫੰਡਿੰਗ ਦੀ ਲੋੜ ਹੁੰਦੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਜਲਵਾਯੂ ਅਤੇ ਕਰਜ਼ੇ ਦੀਆਂ ਕਮਜ਼ੋਰੀਆਂ ਇਕ-ਦੂਜੇ ਨੂੰ ਵਧਾਉਂਦੀਆਂ ਹਨ ਪਰ ਇਕ ਹੀ ਸਮੇਂ ’ਚ ਹੋਂਦ ਸਬੰਧੀ ਦੋਵਾਂ ਸੰਕਟਾਂ ’ਚ ਤਾਲਮੇਲ ਬਿਠਾਉਣ ਅਤੇ ਉਨ੍ਹਾਂ ਨੂੰ ਘੱਟ ਕਰਨ ਦਾ ਮੌਕਾ ਹੈ।

ਇਹ ਵੀ ਪੜ੍ਹੋ :    ਅੱਜ ਹੋਵੇਗੀ ਕਿਸਾਨਾਂ ਤੇ ਸਰਕਾਰ ਦਰਮਿਆਨ ਚੌਥੀ ਮੀਟਿੰਗ, ਕਿਸਾਨ- ਮੰਗਾਂ ਨਾ ਮੰਨੀਆਂ ਤਾਂ ਤੋੜਾਂਗੇ ਬੈਰੀਕੇਡ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News