ਪਾਕਿਸਤਾਨ ਨੇ 91.8 ਕਰੋੜ ਡਾਲਰ ਦੇ ਕਰਜ਼ੇ ਲਈ ਵਿਸ਼ਵ ਬੈਂਕ ਨਾਲ ਕੀਤੇ 3 ਸਮਝੌਤੇ

Wednesday, Jun 19, 2019 - 02:03 AM (IST)

ਪਾਕਿਸਤਾਨ ਨੇ 91.8 ਕਰੋੜ ਡਾਲਰ ਦੇ ਕਰਜ਼ੇ ਲਈ ਵਿਸ਼ਵ ਬੈਂਕ ਨਾਲ ਕੀਤੇ 3 ਸਮਝੌਤੇ

ਇਸਲਾਮਾਬਾਦ-ਵਿਦੇਸ਼ੀ ਕਰੰਸੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਕੁਲ 91.8 ਕਰੋੜ ਡਾਲਰ ਦੇ ਕਰਜ਼ੇ ਲਈ ਵਿਸ਼ਵ ਬੈਂਕ ਨਾਲ 3 ਸਮਝੌਤਿਆਂ 'ਤੇ ਹਸਤਾਖਰ ਕੀਤੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿੱਤੀ ਸਲਾਹਕਾਰ ਅਬਦੁਲ ਹਫੀਜ਼ ਸ਼ੇਖ ਨੇ ਕਿਹਾ ਕਿ ਦੇਸ਼ ਭੁਗਤਾਨ ਸੰਤੁਲਨ ਸੰਕਟ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੇਸ਼ ਦੀ ਅਰਥਵਿਵਸਥਾ ਨਾਜ਼ੁਕ ਦੌਰ 'ਚ ਹੈ।

ਡਾਨ ਅਖਬਾਰ ਦੀ ਖਬਰ ਅਨੁਸਾਰ ਵਿਸ਼ਵ ਬੈਂਕ ਤੋਂ ਮਿਲਣ ਵਾਲੇ ਇਸ ਕਰਜ਼ੇ ਦੀ ਵਰਤੋਂ ਮੁੱਖ ਤੌਰ 'ਤੇ ਤਿੰਨ ਪ੍ਰਾਜੈਕਟਾਂ 'ਚ ਕੀਤੀ ਜਾਵੇਗੀ। ਇਸ 'ਚ 40 ਕਰੋੜ ਡਾਲਰ ਪਾਕਿਸਤਾਨ 'ਚ ਰੈਵੇਨਿਊ ਗ੍ਰੋਥ ਪ੍ਰੋਗਰਾਮ ਅਤੇ 40 ਕਰੋੜ ਡਾਲਰ ਉੱਚ ਸਿੱਖਿਆ ਵਿਕਾਸ 'ਤੇ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ 11.8 ਕਰੋੜ ਡਾਲਰ ਦੀ ਰਾਸ਼ੀ ਖੈਬਰ ਪਖਤੂਨਖਵਾ ਰੈਵੇਨਿਊ ਕੁਲੈਕਸ਼ਨ ਅਤੇ ਸ੍ਰੋਤ ਪ੍ਰਬੰਧਨ ਪ੍ਰੋਗਰਾਮ 'ਤੇ ਖਰਚ ਹੋਣਗੇ। ਇਨ੍ਹਾਂ ਸਮਝੌਤਿਆਂ 'ਤੇ ਹਸਤਾਖਰ ਵਿਸ਼ਵ ਬੈਂਕ ਦੇ ਕੰਟਰੀ ਨਿਰਦੇਸ਼ਕ ਪੈਚਮੁਥੁ ਇਲੰਗੋਵਨ ਅਤੇ ਪਾਕਿਸਤਾਨ ਦੇ ਆਰਥਿਕ ਮਾਮਲਿਆਂ ਦੀ ਸਕੱਤਰ ਨੂਰ ਮਹਿਮੂਦ ਨੇ ਕੀਤੇ।


author

Karan Kumar

Content Editor

Related News