ਵੱਡੇ ਰਕਬੇ ਅਤੇ ਉਪਜਾਊ ਧਰਤੀ ਦੇ ਬਾਵਜੂਦ ਮਹਿੰਗਾਈ ਦੀ ਮਾਰ ਝੱਲ ਰਿਹੈ ਪਾਕਿ ਪੰਜਾਬ, ਖੇਤੀ ਪੱਖੋਂ ਵੀ ਪਛੜਿਆ

08/13/2022 7:10:15 PM

ਨਵੀਂ ਦਿੱਲੀ - ਭਾਰਤ-ਪਾਕਿਸਤਾਨ ਆਜ਼ਾਦ ਹੋਏ 75 ਸਾਲ ਹੋ ਗਏ ਅਤੇ ਇਨ੍ਹਾਂ ਸਾਲਾਂ ਦਰਮਿਆਨ ਬਹੁਤ ਕੁਝ ਬਦਲ ਗਿਆ ਹੈ। ਅਫ਼ਗਾਨਿਸਤਾਨ ਤੱਕ ਫੈਲਿਆ ਪੰਜਾਬ ਹੋਲੀ-ਹੋਲੀ ਵੰਡਿਆ ਜਾ ਚੁੱਕਾ ਹੈ। ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਪੰਜਾਬ ਦਾ ਸਭ ਤੋਂ ਉਪਜਾਊ ਅਤੇ ਵਿਕਸਿਤ ਇਲਾਕਾ (ਲਹਿੰਦਾ ਪੰਜਾਬ) ਪਾਕਿਸਤਾਨ ਦੇ ਹਿੱਸੇ ਆਉਣ ਤੋਂ ਬਾਅਦ ਆਰਥਿਕ ਅਤੇ ਖੇਤੀ ਪੱਖੋਂ ਪੱਛੜ ਜਾਵੇਗਾ। ਅੱਜ ਪਾਕਿਸਤਾਨੀ ਪੰਜਾਬ ਦਾ 100 ਰੁਪਏ ਭਾਰਤ ਦੇ ਪੰਜਾਬ ਦੇ 34 ਰੁਪਏ ਦੇ ਬਰਾਬਰ ਹੈ। ਪਿਛਲੇ ਹਫ਼ਤੇ ਤੱਕ ਪਾਕਿਸਤਾਨ ਵਿੱਚ ਅਮਰੀਕੀ ਡਾਲਰ 240 ਰੁਪਏ ਤੱਕ ਪਹੁੰਚ ਗਿਆ ਸੀ। ਇਸ ਦਾ ਅਸਰ ਪਾਕਿ ਪੰਜਾਬ ਦੇ ਲੋਕਾਂ ਦੀ ਆਮਦਨ ਉੱਤੇ ਵੀ ਪੈ ਰਿਹਾ ਹੈ। ਜਿਥੇ ਲੋਕਾਂ ਦੀ ਆਮਦਨ ਲਗਾਤਾਰ ਘੱਟ ਹੋ ਰਹੀ ਹੈ ਅਤੇ ਮਹਿੰਗਾਈ ਕਾਰਨ ਚੀਜ਼ਾਂ ਦੀਆਂ ਕੀਮਤਾਂ ਆਮ ਆਦਮੀ ਦੇ ਕੰਟਰੋਲ ਤੋਂ ਬਾਹਰ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਦੇਸ਼ ’ਚ ਕਣਕ ਦਾ ਸਟਾਕ ਹੇਠਲੇ ਪੱਧਰ ’ਤੇ, ਚੌਲਾਂ ਦੇ ਭੰਡਾਰ ਘੱਟਣ ਦਾ ਵੀ ਸ਼ੱਕ

ਪਾਕਿਸਤਾਨੀ ਪੰਜਾਬ ਵਿਚ ਮਹਿੰਗਾਈ ਹੋਈ ਕੰਟਰੋਲ ਤੋਂ ਬਾਹਰ

ਪਿਛਲੇ ਮਹੀਨੇ ਜੁਲਾਈ 'ਚ ਪਾਕਿਸਤਾਨੀ ਪੰਜਾਬ 'ਚ ਖੁਰਾਕੀ ਮਹਿੰਗਾਈ 28.80 ਫੀਸਦੀ ਸੀ, ਜਦਕਿ ਭਾਰਤੀ ਪੰਜਾਬ 'ਚ ਸਿਰਫ 7.75 ਫੀਸਦੀ ਸੀ। ਪਾਕਿਸਤਾਨ ਵਿਚ ਆਟਾ 90 ਰੁਪਏ, ਦੁੱਧ 150 ਰੁਪਏ ਪ੍ਰਤੀ ਲੀਟਰ ਅਤੇ ਖੰਡ ਦੇ ਭਾਅ 90 ਤੋਂ 120 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਏ ਹਨ। ਇੱਕ ਔਸਤ ਕਾਰ ਜੋ ਪੰਜਾਬ, ਭਾਰਤ ਵਿੱਚ 4 ਤੋਂ 5 ਲੱਖ ਰੁਪਏ ਵਿੱਚ ਮਿਲਦੀ ਹੈ, ਜਦੋਂ ਕਿ ਉੱਥੇ ਕਾਰ 18 ਤੋਂ 20 ਲੱਖ ਰੁਪਏ ਵਿੱਚ ਮਿਲ ਰਹੀ ਹੈ। ਪਾਕ ਪੰਜਾਬ ਦੇ ਲੋਕ ਆਮ ਵਰਤੋਂ ਦੀਆਂ ਚੀਜ਼ਾਂ  ਜਿਵੇਂ ਆਟਾ, ਦਾਲ, ਦੁੱਧ ਤੇ ਬਿਜਲੀ ਲਈ ਭਾਰੀ ਸੰਘਰਸ਼ ਕਰ ਰਹੇ ਹਨ। 

ਪੰਜਾਬੀਆਂ ਦੇ ਸੱਤਾ 'ਤੇ ਕਾਬਜ਼ ਹੋਣ ਦੇ ਬਾਵਜੂਦ ਪਾਕਿਸਤਾਨੀ ਪੰਜਾਬ ਬਹੁਤੀ ਤਰੱਕੀ ਕਰਨ 'ਚ ਕਾਮਯਾਬ ਨਹੀਂ ਹੋਇਆ। ਲਾਹੌਰ ਆਜ਼ਾਦੀ ਤੋਂ ਪਹਿਲਾਂ ਵੀ ਪੰਜਾਬ ਦੀ ਆਰਥਿਕ, ਵਿਦਿਅਕ ਅਤੇ ਸਿਆਸੀ ਸ਼ਕਤੀ ਦਾ ਕੇਂਦਰ ਸੀ ਅਤੇ ਅੱਜ ਵੀ ਪਾਕਿਸਤਾਨ ਦਾ ਇਹੀ ਰੋਲ ਕਾਫੀ ਹੱਦ ਤੱਕ ਹੈ ਪਰ ਇਸ ਦੇ ਬਾਵਜੂਦ ਪਾਕਿਸਤਾਨੀ ਪੰਜਾਬ ਭਾਰਤੀ ਪੰਜਾਬ ਨਾਲੋਂ ਪਛੜ ਗਿਆ ਹੈ। 

ਇਹ ਵੀ ਪੜ੍ਹੋ : ਕਿਰਾਏ 'ਤੇ ਮਕਾਨ ਨੂੰ ਲੈ ਕੇ ਬਦਲੇ GST ਨਿਯਮ, ਹੁਣ ਇਨ੍ਹਾਂ ਕਿਰਾਏਦਾਰਾਂ 'ਤੇ ਲੱਗੇਗਾ 18 ਫੀਸਦੀ ਟੈਕਸ

ਖੇਤੀ ਪੱਖੋਂ ਵੀ ਪਛੜਿਆ ਪੰਜਾਬ

ਅੱਜ ਪਾਕਿਸਤਾਨੀ ਪੰਜਾਬ ਦੇ ਕਿਸਾਨ ਸਿਰਫ਼ 12 ਕੁਇੰਟਲ ਕਣਕ, 9 ਕੁਇੰਟਲ ਚਾਵਲ ਅਤੇ 250 ਕੁਇੰਟਲ ਗੰਨਾ ਪ੍ਰਤੀ ਏਕੜ ਉਗਾਉਂਦੇ ਹਨ, ਜਦੋਂ ਕਿ ਭਾਰਤ ਦੇ ਪੰਜਾਬ ਵਿੱਚ ਪ੍ਰਤੀ ਏਕੜ 19.40 ਕੁਇੰਟਲ ਕਣਕ, 30.5 ਕੁਇੰਟਲ ਚੌਲ ਅਤੇ 327 ਕੁਇੰਟਲ ਗੰਨਾ ਉਗਾਇਆ ਜਾਂਦਾ ਹੈ। । ਇਸੇ ਕਰਕੇ ਅੱਜ ਵੱਡਾ ਰਕਬਾ ਹੋਣ ਦੇ ਬਾਵਜੂਦ ਪਾਕਿਸਤਾਨ ਦੂਜੇ ਮੁਲਕਾਂ ਕੋਲੋਂ ਖਾਣ ਲਈ ਕਣਕ ਮੰਗਵਾ ਰਿਹਾ ਹੈ।

ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਨੂੰ ਇੱਕ ਹੋਰ ਝਟਕਾ, ਮਹਿੰਗਾ ਹੋਣ ਜਾ ਰਿਹਾ ਹੈ 'Tata Salt'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News