ਪਾਕਿਸਤਾਨ :  ਵਪਾਰ ਘਾਟੇ ਨੂੰ ਰੋਕਣ ਦੀ ਕੋਸ਼ਿਸ਼ ''ਚ ਵਧਿਆ ਬੇਰੁਜ਼ਗਾਰੀ ਦਾ ਸੰਕਟ

03/19/2023 3:13:42 PM

ਇਸਲਾਮਾਬਾਦ- ਪਾਕਿਸਤਾਨ 'ਚ ਆਯਾਤ 'ਤੇ ਰੋਕ ਲਗਾ ਕੇ ਵਪਾਰ ਘਾਟਾ ਘੱਟ ਕਰਨ ਦੀ ਕੋਸ਼ਿਸ਼ ਦੇ ਕਾਰਨ ਬੇਰੁਜ਼ਗਾਰੀ ਦਾ ਸੰਕਟ ਤੇਜ਼ੀ ਨਾਲ ਵਧ ਰਿਹਾ ਹੈ। ਇਕ ਰਿਪੋਰਟ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ।  ਸਮਾਚਾਰ ਪੱਤਰ ਡਾਨ ਦੀ ਰਿਪੋਰਟ ਅਨੁਸਾਰ ਵੱਡੀ ਗਿਣਤੀ 'ਚ ਕੰਪਨੀਆਂ ਕੱਚੇ ਮਾਲ ਦੀ ਕਮੀ ਦੇ ਕਾਰਨ ਉਤਪਾਦਨ ਨੂੰ ਘੱਟ ਕਰ ਰਹੀਆਂ ਹਨ ਜਾਂ ਸੰਚਾਲਨ ਬੰਦ ਕਰ ਰਹੀਆਂ ਹਨ। ਦਰਜਨਾਂ ਕੰਪਨੀਆਂ ਨੇ ਹਾਲ ਦੇ ਮਹੀਨਿਆਂ 'ਚ ਉਤਪਾਦਨ ਬੰਦ ਕਰਨ ਦੇ ਨੋਟਿਸ ਜਾਰੀ ਕੀਤੇ ਹਨ। 

ਇਹ ਵੀ ਪੜ੍ਹੋ-ਵਿਦੇਸ਼ੀ ਮੁਦਰਾ ਭੰਡਾਰ 2.4 ਅਰਬ ਡਾਲਰ ਘੱਟ ਕੇ 560 ਅਰਬ ਡਾਲਰ 'ਤੇ
ਰਿਪੋਰਟ 'ਚ ਕਿਹਾ ਗਿਆ ਹੈ ਕਿ ਵਪਾਰ ਸੰਤੁਲਨ 'ਚ ਸੁਧਾਰ ਲਈ ਕੱਚੇ ਮਾਲ ਦੇ ਆਯਾਤ 'ਤੇ ਰੋਕ ਲਗਾਉਣਾ ਇਕ ਵੱਡੇ ਸੰਕਟ ਨੂੰ ਜਨਮ ਦੇ ਰਿਹਾ ਹੈ।  ਇਕ ਨਿੱਜੀ ਕੰਪਨੀ ਡਾਵਲੈਂਸ ਦੀਆਂ ਸਭ ਉਤਪਾਦਕ ਇਕਾਈਆਂ 2023 ਦੀ ਸ਼ੁਰੂਆਤ ਤੋਂ ਹੀ ਬੰਦ ਹਨ। ਕੰਪਨੀ ਨੂੰ ਮਈ 2022 'ਚ ਆਯਾਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। 

ਇਹ ਵੀ ਪੜ੍ਹੋ- ਗਰਮੀਆਂ 'ਚ ਜ਼ਰੂਰ ਕਰੋ 'ਤਰ' ਦੀ ਵਰਤੋਂ, ਸਰੀਰ 'ਚ ਪਾਣੀ ਦੀ ਘਾਟ ਸਣੇ ਹੋਣਗੇ ਹੋਰ ਵੀ ਲਾਭ
ਰਿਪੋਰਟ ਅਨੁਸਾਰ ਕੰਪਨੀ ਦੇ ਸੀ.ਈ.ਓ. ਨੇ ਦੱਸਿਆ ਕਿ ਅਗਸਤ 2022 'ਚ ਕੇਂਦਰੀ ਬੈਂਕ ਨੇ ਪਿਛਲੇ ਸਾਲ ਦੇ ਆਯਾਤ ਦੇ ਮੁਕਾਬਲੇ 38 ਫ਼ੀਸਦੀ ਦਾ ਕੋਟਾ ਤੈਅ ਕੀਤਾ ਸੀ ਪਰ ਲਾਲਫੀਤਾਸ਼ਾਹੀ ਦੇ ਚੱਲਦੇ ਸਥਿਤੀ ਹੋਰ ਵੀ ਖ਼ਰਾਬ ਹੋ ਗਈ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਉਪਕਰਣ ਦਾ ਇਕ ਛੋਟਾ ਜਿਹਾ ਪੁਰਜਾ ਨਹੀਂ ਹੈ ਤਾਂ ਪੂਰਾ ਨਿਰਯਾਤ ਰੁੱਕ ਜਾਂਦਾ ਹੈ। ਇਸ ਤਰ੍ਹਾਂ ਉਤਪਾਦਨ ਪੂਰੀ ਤਰ੍ਹਾਂ ਰੁੱਕ ਗਿਆ ਹੈ। 

ਇਹ ਵੀ ਪੜ੍ਹੋ- IDBI ਬੈਂਕ ਨੂੰ ਵੇਚਣ ਦੀ ਤਿਆਰੀ ’ਚ ਸਰਕਾਰ
ਮਸ਼ਹੂਰ ਅਰਥਸ਼ਾਸਤਰੀ ਹਾਫਿਜ਼ ਏ ਪਾਸ਼ਾ ਦੇ ਮੁਤਾਬਕ ਪਾਕਿਸਤਾਨ 'ਚ ਬੇਰੁਜ਼ਗਾਰੀ ਦਰ 2022-23 ਦੇ ਅੰਤ 'ਚ ਵਧ ਕੇ 10 ਫ਼ੀਸਦੀ ਹੋ ਜਾਵੇਗੀ। ਅੰਕੜਿਆਂ ਮੁਤਾਬਕ ਫਰਵਰੀ 'ਚ ਸਾਲਾਨਾ ਆਧਾਰ 'ਤੇ ਨਿਰਯਾਤ 'ਚ ਵੀ 23 ਫ਼ੀਸਦੀ ਦੀ ਗਿਰਾਵਟ ਆਈ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News