ਪੈਕਟ ਵਾਲੇ ਉਤਪਾਦਾਂ ''ਤੇ ਨਹੀਂ ਹੋਣਗੇ ਇਹ 2 ਸਟਿਕਰ

Thursday, Mar 15, 2018 - 11:03 PM (IST)

ਪੈਕਟ ਵਾਲੇ ਉਤਪਾਦਾਂ ''ਤੇ ਨਹੀਂ ਹੋਣਗੇ ਇਹ 2 ਸਟਿਕਰ

ਨਵੀਂ ਦਿੱਲੀ— 31 ਮਾਰਚ ਤੋਂ ਬਾਅਦ ਤੁਹਾਨੂੰ ਸਾਰੇ ਪੈਕਟ ਉਤਪਾਦਾਂ 'ਤੇ ਇਕ ਕੀਮਤ ਦਾ ਸਟਿਕਰ ਲੱਗਿਆ ਹੋਇਆ ਮਿਲਿਆ ਕਰੇਗਾ। ਕੇਂਦਰੀ ਉਪਭੋਗਤਾ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਅੱਜ ਕਿਹਾ ਕਿ ਜੀ.ਐੱਸ.ਟੀ. ਲਾਗੂ ਕੀਤੇ ਜਾਣ ਤੋਂ ਪਹਿਲਾਂ ਪੈਕ ਕੀਤੇ ਗਏ ਉਤਪਾਦਾਂ ਨੂੰ ਸੰਸ਼ੋਧਿਤ ਕੀਮਤ ਦੇ ਸਟਿਕਰ ਦੇ ਨਾਲ ਵੇਚੇ ਜਾਣ ਦੀ ਸਮੇਂ ਸੀਮਾ ਨੂੰ 31 ਮਾਰਚ ਤੋਂ ਅੱਗੇ ਨਹੀਂ ਵਧਾਵੇਗੀ।
ਸਮੇਂ ਸੀਮਾ ਨੂੰ ਪੁਨ ਵਧਾਏ ਜਾਣ ਦੇ ਬਾਰੇ 'ਚ ਪੁੱਛੇ ਜਾਣ 'ਤੇ ਪਾਸਵਾਨ ਨੇ ਕਿਹਾ ਕਿ ਅਗਲੇ ਮਹੀਨੇ ਤੋਂ ਪੈਕੇਡ ਵਾਲੇ ਉਤਪਾਦਾਂ 'ਤੇ ਇਕ ਹੀ ਐੱਮ.ਆਰ.ਪੀ. ਹੋਵੇਗੀ। ਨਹੀਂ ਵਿੱਕ ਪਾਏ ਉਤਪਾਦਾਂ ਦੇ ਲਈ ਸੰਸ਼ੋਧਿਨ ਐੱਮ.ਆਰ.ਪੀ. ਵਾਲਾ ਸਟਿਕਰ ਵੈਲਿੰਡ ਨਹੀਂ ਹੋਵੇਗਾ। ਉਨ੍ਹਾਂ ਨੇ ਵਿਸ਼ਵ ਉਪਭੋਗਤਾ ਅਧਿਕਾਰ ਦਿਵਸ 'ਤੇ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਦੱਸਿਆ ਕਿ ਸਮੇਂ ਸੀਮਾ ਨੂੰ ਹੋਰ ਵਧਾਇਆ ਜਾ ਸਕਦਾ ਹੈ ਬਸ਼ਰਤ ਕਿ ਜੀ.ਐੱਸ.ਟੀ. ਕੋਈ ਹੋਰ ਫੈਸਲਾ ਲਵੇ।
ਜੀ.ਐੱਸ.ਟੀ. ਤੋਂ ਬਾਅਦ ਦਿੱਤੀ ਗਈ ਸੀ ਰਾਹਤ
ਕੰਪਨੀਆਂ ਨੂੰ ਇਕ ਜੁਲਾਈ ਤੋਂ ਜੀ.ਐੱਸ.ਟੀ, ਲਾਗੂ ਹੋਣ ਤੋਂ ਬਾਅਦ ਕਿਹਾ ਗਿਆ ਸੀ ਕਿ ਉਹ ਨਹੀਂ ਵਿੱਕ ਸਕੇ ਉਤਪਾਦਾਂ ਨੂੰ ਸਤੰਬਰ ਤੱਕ ਸੰਸ਼ੋਧਿਤ (ਐੱਮ.ਆਰ.ਪੀ.) ਵਾਲੇ ਸਟਿਕਰ ਦੇ ਨਾਲ ਵੇਚ ਸਕਦੇ ਹਨ। ਹਾਲਾਂਕਿ ਇਸ ਸਮੇਂ ਸੀਮਾ ਨੂੰ ਬਾਅਦ 'ਚ ਮਾਰਚ ਤੱਕ ਵਧਾ ਦਿੱਤਾ ਗਿਆ ਸੀ। ਨਵੰਬਰ 'ਚ ਕਰੀਬ 200 ਉਤਪਾਦਾਂ ਲਈ ਦਰੇ ਘੱਟ ਹੋਣ ਤੋਂ ਬਾਅਦ ਮੰਤਰਾਲੇ ਨੇ ਸੰਸ਼ੋਧਿਤ ਮੁੱਲ ਵਾਲੇ ਸਟਿਕਰ ਦੀ ਅਨੁਮਤੀ ਦਿੱਤੀ ਸੀ।


Related News