ਸੇਬੀ ਚੀਫ ਮਾਧਬੀ ਪੁਰੀ ਬੁਚ ਦੀ ਵਧੀ ਮੁਸੀਬਤ, PAC ਨੇ ਭੇਜਿਆ ਸੰਮਨ

Sunday, Oct 06, 2024 - 12:54 PM (IST)

ਨਵੀਂ ਦਿੱਲੀ (ਇੰਟ.) – ਮਾਰਕੀਟ ਰੈਗੂਲੇਟਰ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ’ਤੇ ਹੁਣੇ ਜਿਹੇ ਆਈ ਹਿੰਡਨਬਰਗ ਰਿਪੋਰਟ ਵਿਚ ਕਈ ਦੋਸ਼ ਲਾਏ ਗਏ ਸਨ। ਬੁਚ ਨੇ ਇਸ ਮਾਮਲੇ ’ਤੇ ਤੁਰੰਤ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਇਹ ਸਾਰੇ ਇਲਜ਼ਾਮ ਮੰਦੀ ਭਾਵਨਾ ਨਾਲ ਲਾਏ ਗਏ ਸਨ।

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, ਦੀਵਾਲੀ-ਧਰਤੇਰਸ ਤੱਕ ਹੋਰ ਵਧਣ ਦੀ ਉਮੀਦ

ਇਸ ਤੋਂ ਬਾਅਦ ਕਈ ਦਿਨਾਂ ਤਕ ਇਹ ਮਾਮਲਾ ਠੰਡਾ ਪਿਆ ਰਿਹਾ। ਹੁਣ ਸੰਸਦ ਦੀ ਪਬਲਿਕ ਅਕਾਊਂਟਸ ਕਮੇਟੀ (ਪੀ. ਏ. ਸੀ.) ਨੇ ਸੇਬੀ ਚੀਫ ਨੂੰ ਸੰਮਨ ਭੇਜਿਆ ਹੈ। ਉਨ੍ਹਾਂ ਨੂੰ ਪੀ. ਏ. ਸੀ. ਦੇ ਸਾਹਮਣੇ 24 ਅਕਤੂਬਰ ਨੂੰ ਪੇਸ਼ ਹੋਣਾ ਪਵੇਗਾ।

ਪੀ. ਏ. ਸੀ. ਨੇ ਬੁਚ ਤੋਂ ਇਲਾਵਾ ਡਿਪਾਰਟਮੈਂਟ ਆਫ ਇਕੋਨਾਮਿਕ ਅਫੇਅਰਜ਼ ਤੇ ਡਿਪਾਰਟਮੈਂਟ ਆਫ ਰੈਵੇਨਿਊ ਦੇ ਅਧਿਕਾਰੀਆਂ ਨੂੰ ਵੀ ਸੰਮਨ ਭੇਜਿਆ ਹੈ। ਪੀ. ਏ. ਸੀ. ਵਿਚ 22 ਸੰਸਦ ਮੈਂਬਰ ਹੁੰਦੇ ਹਨ। ਇਨ੍ਹਾਂ ਵਿਚੋਂ ਕੋਈ ਵੀ ਸਰਕਾਰ ਦਾ ਮੰਤਰੀ ਨਹੀਂ ਹੋਣਾ ਚਾਹੀਦਾ। ਇਹ ਕਮੇਟੀ ਭਾਰਤ ਸਰਕਾਰ ਦੇ ਖਰਚਿਆਂ ਤੇ ਮਾਲੀਏ ਦਾ ਆਡਿਟ ਕਰਦੀ ਹੈ। ਪੀ. ਏ. ਸੀ. ਵਿਚ ਲੋਕ ਸਭਾ ਦੇ 15 ਮੈਂਬਰ ਅਤੇ ਰਾਜ ਸਭਾ ਦੇ 7 ਸੰਸਦ ਮੈਂਬਰ ਹੁੰਦੇ ਹਨ। ਇਹ ਕਮੇਟੀ ਸੀ. ਏ. ਜੀ. (ਕੈਗ) ਦੀ ਆਡਿਟ ਰਿਪੋਰਟ ਦੇ ਆਧਾਰ ’ਤੇ ਸਰਕਾਰੀ ਆਮਦਨ ਤੇ ਖਰਚੇ ਦੀ ਜਾਂਚ ਕਰਦੀ ਹੈ। ਫਿਲਹਾਲ ਪੀ. ਏ. ਸੀ. ਦੀ ਪ੍ਰਧਾਨਗੀ ਕਾਂਗਰਸ ਦੇ ਸੰਸਦ ਮੈਂਬਰ ਕੇ. ਸੀ. ਵੇਣੂਗੋਪਾਲ ਦੇ ਹੱਥਾਂ ਵਿਚ ਹੈ। ਇਸ ਵਿਚ ਸਰਕਾਰ ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਸ਼ਾਮਲ ਹਨ।

ਇਹ ਵੀ ਪੜ੍ਹੋ :    E-Scooter ਦੀਆਂ ਕੀਮਤਾਂ 'ਚ ਵੱਡੀ ਕਟੌਤੀ, ਇੰਝ 50 ਹਜ਼ਾਰ ਰੁਪਏ ਤੋਂ ਵੀ ਮਿਲੇਗਾ ਸਸਤਾ

ਅਡਾਨੀ ਗਰੁੱਪ, ਮਾਧਬੀ ਪੁਰੀ ਬੁਚ ਤੇ ਧਵਲ ਬੁਚ ਵਿਚਾਲੇ ਗੰਢ-ਤੁਪ ਦੇ ਲਾਏ ਸਨ ਦੋਸ਼

ਇਹ ਵੀ ਪੜ੍ਹੋ :      AirIndia ਦੀ ਕੈਬਿਨ ਕਰੂ ਪਾਲਿਸੀ ’ਚ ਹੋਵੇਗਾ ਬਦਲਾਅ, ਕਮਰੇ ਕਰਨੇ ਪੈਣਗੇ ਸਾਂਝੇ

ਇਕ ਰਿਪੋਰਟ ਅਨੁਸਾਰ ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਨੇ ਅਡਾਨੀ ਗਰੁੱਪ, ਮਾਧਬੀ ਪੁਰੀ ਬੁਚ ਤੇ ਉਨ੍ਹਾਂ ਦੇ ਪਤੀ ਧਵਲ ਬੁਚ ਵਿਚਾਲੇ ਗੰਢ-ਤੁਪ ਦੇ ਦੋਸ਼ ਲਾਏ ਸਨ। ਹਿੰਡਨਬਰਗ ਵੱਲੋਂ ਦੋਸ਼ ਸੀ ਕਿ ਇਨ੍ਹਾਂ ਦੋਵਾਂ ਨੇ ਅਡਾਨੀ ਗਰੁੱਪ ਨਾਲ ਸਬੰਧਤ ਆਫਸ਼ੋਰ ਫੰਡਾਂ ਵਿਚ ਨਿਵੇਸ਼ ਕੀਤਾ ਹੋਇਆ ਹੈ। ਇਹੀ ਕਾਰਨ ਹੈ ਕਿ ਸੇਬੀ ਨੇ ਅਡਾਨੀ ਗਰੁੱਪ ਖਿਲਾਫ ਬਣਦੀ ਕਾਰਵਾਈ ਨਹੀਂ ਕੀਤੀ। ਇਨ੍ਹਾਂ ਦੋਸ਼ਾਂ ਨੂੰ ਅਡਾਨੀ ਗਰੁੱਪ ਨੇ ਵੀ ਨਕਾਰ ਦਿੱਤਾ ਸੀ। ਉੱਧਰ ਪੀ. ਏ. ਸੀ. ਨੇ ਟ੍ਰਾਈ ਦੇ ਅਧਿਕਾਰੀਆਂ ਨੂੰ ਵੀ ਸੰਮਨ ਭੇਜਿਆ ਹੈ।

ਇਹ ਵੀ ਪੜ੍ਹੋ :     ਬੰਪਰ ਕਮਾਈ ਦਾ ਮੌਕਾ! ਜਲਦ ਆਉਣ ਵਾਲਾ ਹੈ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ IPO

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News