ਓਯੋ IPO ਦੇ ਲਈ 15 ਫਰਵਰੀ ਤੱਕ ਦੁਬਾਰਾ ਦਸਤਾਵੇਜ਼ ਦਾਖ਼ਲ ਕਰੇਗੀ

Thursday, Jan 19, 2023 - 03:51 PM (IST)

ਨਵੀਂ ਦਿੱਲੀ- ਹੋਟਲ ਕਾਰੋਬਾਰ ਨਾਲ ਜੁੜੇ ਸਟਾਰਟਅਪ ਓਯੋ ਦਾ ਸੰਚਾਲਨ ਕਰਨ ਵਾਲੀ ਕੰਪਨੀ ਓਰਾਵੇਲ ਸਟੇਜ਼ ਲਿਮਟਿਡ ਨੂੰ ਕਿਹਾ ਕਿ ਉਹ ਆਈ.ਪੀ.ਓ.ਲਿਆਉਣ ਲਈ ਆਪਣੀਆਂ ਮਸੌਦਾ ਅਰਜ਼ੀਆਂ ਨੂੰ ਅਗਲੇ ਮਹੀਨੇ ਦੇ ਵਿਚਕਾਰ 'ਚ ਫਿਰ ਤੋਂ ਦਾਖ਼ਲ ਕਰਨਗੇ। ਇਸ ਮਹੀਨੇ ਦੀ ਸ਼ੁਰੂਆਤ 'ਚ ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਨੇ ਕੰਪਨੀ ਤੋਂ ਕੁਝ ਨਵੀਂ ਜਾਣਕਾਰੀ ਦੇ ਨਾਲ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ.ਪੀ.ਓ.) ਦੇ ਮਸੌਦੇ ਨੂੰ ਫਿਰ ਤੋਂ ਦਾਖ਼ਲ ਕਰਨ ਲਈ ਕਿਹਾ ਸੀ। 
ਕੰਪਨੀ ਨੇ ਕਿਹਾ ਕਿ ਅਸੀਂ ਸਾਰੇ ਮੁੱਖ ਖੰਡਾਂ ਨੂੰ ਇਕੱਠੇ ਅਪਡੇਟ ਕਰਨ 'ਤੇ ਕੰਮ ਕਰ ਰਹੇ ਹਾਂ। ਇਸ ਕੰਮ ਨੂੰ ਵੱਖ-ਵੱਖ ਦਲਾਂ ਦੇ ਵਿਚਾਲੇ ਵੰਡਿਆ ਗਿਆ ਹੈ। ਕੰਪਨੀ ਦੇ ਸੀਨੀਅਰ ਅਧਿਰਾਕੀ ਬੁੱਕ ਰੰਨਿੰਗ ਲੀਡ ਮੈਨੇਜਰ, ਆਈ.ਪੀ.ਓ. ਬੈਂਕਰਾਂ, ਵਕੀਲਾਂ ਅਤੇ ਆਡੀਟਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਫਰਵਰੀ 2023 ਦੇ ਵਿਚਕਾਰ ਤੱਕ ਮਸੌਦਾ ਰੇਡ ਹੇਰਿੰਗ ਪ੍ਰਾਸਪੈਕਟਸ (ਡੀ.ਆਰ.ਐੱਚ.ਪੀ.) ਨੂੰ ਫਿਰ ਤੋਂ ਜਮ੍ਹਾ ਕਰਨ ਦੀ ਤਿਆਰੀ ਕਰ ਰਹੇ ਹਾਂ। 


Aarti dhillon

Content Editor

Related News