ਚੀਨ ''ਚ ਵਿਸਤਾਰ ਕਰੇਗਾ OYO Hotels , ਜੁਟਾਏਗਾ 7 ਹਜ਼ਾਰ ਕਰੋੜ ਰੁਪਏ
Wednesday, Sep 26, 2018 - 09:45 AM (IST)

ਨਵੀਂ ਦਿੱਲੀ—ਭਾਰਤ ਦੀ ਸਭ ਤੋਂ ਵੱਡੀ ਹੋਟਲ ਲੜੀ ਓਯੋ ਹੋਟਲਸ ਚੀਨ ਅਤੇ ਦੁਨੀਆ ਦੇ ਦੂਜੇ ਹਿੱਸਿਆਂ 'ਚ ਪੈਰ ਜਮਾਉਣ ਲਈ 1 ਅਰਬ ਡਾਲਰ (ਲਗਭਗ 7 ਹਜ਼ਾਰ ਕਰੋੜ ਰੁਪਏ) ਜੁਟਾਉਣ ਜਾ ਰਿਹਾ ਹੈ। ਕੰਪਨੀ ਨੇ ਕਿਹਾ ਕਿ ਉਸ ਦੇ ਸਮਾਰਟ ਬੈਂਕ ਵੀਜ਼ਨ ਫੰਡ, ਸਿੱਕਵੋਯਾ ਕੈਪੀਟਲ ਲਾਈਸਪੀਡਸ ਵੈਂਚਰ ਪਾਰਟਨਰਸ ਸਮੇਤ ਉਸ ਦੇ ਮੌਜੂਦਾ ਨਿਵੇਸ਼ਕਾਂ ਨੇ 80 ਕਰੋੜ ਡਾਲਰ, ਜਦੋਂ ਕਿ ਹੋਰਾਂ ਨੇ 20 ਕਰੋੜ ਡਾਲਰ ਦੇ ਨਿਵੇਸ਼ ਦੀ ਪ੍ਰਤੀਬੱਧਤਾ ਜ਼ਾਹਿਰ ਕੀਤੀ ਹੈ।
5 ਅਰਬ ਡਾਲਰ ਹੋ ਜਾਵੇਗੀ ਕੰਪਨੀ ਵੀ ਵੈਲਿਊ
ਓਯੋ ਇਸ ਫੰਡ 'ਚੋਂ 60 ਕਰੋੜ ਡਾਲਰ ਚੀਨ 'ਚ ਨਿਵੇਸ਼ ਕਰੇਗੀ, ਜਿਥੇ ਕੰਪਨੀ ਨੇ ਸਿਰਫ 10 ਮਹੀਨੇ ਪਹਿਲਾਂ ਹੀ ਆਪਰੇਸ਼ਨ ਸ਼ੁਰੂ ਕੀਤਾ ਹੈ। ਇਕ ਸੂਤਰ ਨੇ ਕਿਹਾ ਕਿ ਇਸ ਨਿਵੇਸ਼ ਦੇ ਨਾਲ ਕੰਪਨੀ ਦੀ ਫੰਡਿੰਗ ਵੈਲਿਊ 5 ਅਰਬ ਡਾਲਰ ਤੱਕ ਪਹੁੰਚ ਜਾਵੇਗੀ। ਓਯੋ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਿਤੇਸ਼ ਅਗਰਵਾਲ ਨੇ ਕਿਹਾ ਕਿ ਪਿਛਲੇ 12 ਮਹੀਨੇ 'ਚ ਅਸੀਂ ਪੰਜ ਦੇਸ਼ਾਂ ਭਾਰਤ, ਚੀਨ, ਮਲੇਸ਼ੀਆ ਅਤੇ ਨੇਪਾਲ ਅਤੇ ਹਾਲ ਹੀ 'ਚ ਬ੍ਰਿਟੇਨ 'ਚ ਆਪਣੀ ਪਹੁੰਚ ਵਧਾਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਫਾਈਨੈਂਸ ਦੇ ਰਾਹੀਂ ਅਸੀਂ ਇਨ੍ਹਾਂ ਦੇਸ਼ਾਂ 'ਚ ਆਪਣਾ ਕਾਰੋਬਾਰ ਤੇਜ਼ੀ ਨਾਲ ਵਧਾਵਾਂਗੇ, ਜਦੋਂ ਕਿ ਤਕਨਾਲੋਜੀ ਅਤੇ ਪ੍ਰਤੀਭਾ 'ਚ ਨਿਵੇਸ਼ ਕਰਦੇ ਰਹਾਂਗੇ।
18 ਸਾਲ ਦੀ ਉਮਰ 'ਚ ਸ਼ੁਰੂ ਕੀਤੀ ਕੰਪਨੀ
18 ਸਾਲ ਦੀ ਉਮਰ 'ਚ ਅਗਰਵਾਲ ਨੇ ਓਰੇਵਲ ਸਟੇ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਸ਼ੁਰੂਆਤ ਕੀਤੀ। ਇਹ ਕੰਪਨੀ ਹੋਟਲਾਂ ਦੇ ਠਹਿਰਣ ਦੇ ਕਿਰਾਏ ਨੂੰ ਘੱਟ ਕਰਕੇ ਲੋਕਾਂ ਨੂੰ ਅੱਧੀ ਕੀਮਤ 'ਚ ਕਮਰਾ ਦਿਵਾਉਂਦੀ ਸੀ ਪਰ ਰਿਤੇਸ਼ ਨੂੰ ਇਸ ਨਾਲ ਵੀ ਸੰਤੋਸ਼ ਨਹੀਂ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਲੋਕ ਰੁੱਕ ਜਾਂਦੇ ਹਨ ਪਰ ਉਨ੍ਹਾਂ ਨੂੰ ਬਾਕੀ ਸੁਵਿਧਾਵਾਂ ਨਹੀਂ ਮਿਲਦੀਆਂ ਹਨ। ਨਾਲ ਹੀ ਗੈਸਟ ਮਸਤੀ ਵੀ ਨਹੀਂ ਕਰ ਪਾਉਂਦੇ ਹਨ। ਇਸ ਲਈ ਕੁਝ ਵੱਡਾ ਕਰਨ ਦੇ ਵਿਚਾਰ ਨਾਲ ਰਿਤੇਸ਼ ਨੇ ਸਾਲ 2013 'ਚ ਇਸ ਕੰਪਨੀ ਦਾ ਨਾਂ ਬਦਲ ਕੇ ਓਯੋ ਰੂਮ ਕਰ ਦਿੱਤਾ।