ਓਯੋ ਹੁਣ ਵਿਆਹ ਨਾਲ ਜੁੜੇ ਕਾਰੋਬਾਰ ''ਚ ਵੀ ਉਤਰੀ

Sunday, Oct 20, 2019 - 09:49 AM (IST)

ਓਯੋ ਹੁਣ ਵਿਆਹ ਨਾਲ ਜੁੜੇ ਕਾਰੋਬਾਰ ''ਚ ਵੀ ਉਤਰੀ

ਨਵੀਂ ਦਿੱਲੀ—ਓਯੋ ਹੋਟਲਸ ਐਂਡ ਹੋਮਸ ਗਰੁੱਪ ਨੇ ਉਪਭੋਕਤਾਵਾਂ ਨੂੰ ਵਿਆਹ ਪ੍ਰੋਗਰਾਮ ਦੇ ਲਈ ਜ਼ਰੂਰੀ ਸਾਮਾਨ ਅਤੇ ਸੇਵਾਵਾਂ ਦੀ ਇਕ ਹੀ ਥਾਂ ਪੇਸ਼ਕਸ਼ ਕਰਨ ਵਾਲੇ ਖੁਦਰਾ ਸਟੋਰ ਸ਼ੁਰੂ ਕੀਤੇ ਹਨ। ਕੰਪਨੀ ਨੇ ਇਸ ਦੀ ਸ਼ੁਰੂਆਤ ਦਿੱਲੀ-ਐੱਨ.ਸੀ.ਆਰ. ਖੇਤਰ ਤੋਂ ਕੀਤੀ ਹੈ। ਓਯੋ ਹੋਟਲਸ ਐਂਡ ਹੋਮਸ ਗਰੁੱਪ ਦੀ ਵੈਡਿੰਗ ਕੰਪਨੀ ਐਂਡ ਹੋਟਲਸ ਗਰੁੱਪ ਦੀ ਵੈਡਿੰਗ ਕੰਪਨੀ ਵੈਡਿੰਗਜ਼ ਡਾਟ ਇਨ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਵੈਡਿੰਗ ਰਿਟੇਲ ਸਟੋਰ ਇਕ ਹੀ ਥਾਂ ਉਪਭੋਕਤਾਵਾਂ ਨੂੰ ਵਿਆਹ ਨਾਲ ਸੰਬੋਧਿਤ ਸਾਰੀਆਂ ਜ਼ਰੂਰਤਾਂ ਦੀ ਪੂਰਤੀ ਦੀ ਪੇਸ਼ਕਸ਼ ਕਰਦਾ ਹੈ।
ਇਸ 'ਚ ਸਟੋਰ 'ਤੇ ਅਤੇ ਸਟੋਰ ਤੋਂ ਬਾਹਰ ਫੋਟੋਗ੍ਰਾਫੀ, ਮਹਿੰਦੀ, ਟਰਾਂਸਪੋਰਟ, ਮੇਕਅੱਪ ਆਦਿ ਸੁਵਿਧਾਵਾਂ ਸ਼ਾਮਲ ਹੈ। ਇਨ੍ਹਾਂ ਦੁਕਾਨਾਂ 'ਤੇ ਗਾਹਕਾਂ ਲਈ ਸਲਾਹਕਾਰ ਰੱੱਖੇ ਗਏ ਹਨ। ਬਿਆਨ ਮੁਤਾਬਕ ਪਹਿਲੇ ਪੜ੍ਹਾਅ 'ਚ ਵੈਡਿੰਗ ਰਿਟੇਲ ਸਟੋਰ ਕਰੋਲ ਬਾਗ (ਦਿੱਲੀ) ਅਤੇ ਇੰਦਰਾਪੁਰਮ 'ਚ ਸ਼ੁਰੂ ਕੀਤੇ ਗਏ ਹਨ।
ਵੈਡਿੰਗਜ਼ ਡਾਟ ਇਨ ਦੇ ਸੀ.ਈ.ਓ. ਸੰਦੀਪ ਲੋਢਾ ਨੇ ਕਿਹਾ ਕਿ ਸਾਡਾ ਟੀਚਾ ਅਗਲੇ ਸਾਲ 30 ਸ਼ਹਿਰਾਂ 'ਚ 100-200 ਸਟੋਰ ਦੇ ਨਾਲ ਦੇਸ਼ ਭਰ 'ਚ ਆਪਣੀ ਹਾਜ਼ਰੀ ਦਰਜ ਕਰਵਾਉਣ ਦਾ ਹੈ। ਵਿਆਹ ਦਾ ਮੌਸਮ ਆਉਣ ਵਾਲਾ ਹੈ ਅਤੇ ਅਸੀਂ ਸ਼ਹਿਰ 'ਚ ਆਪਣੇ ਪਹਿਲੇ ਸਟੋਰ ਲਾਂਚ 'ਤੇ ਸ਼ਾਨਦਾਰ ਪ੍ਰਤੀਕਿਰਿਆ ਪ੍ਰਾਪਤ ਕਰਨ ਦੀ ਉਮੀਦ ਕਰਦੇ ਹਨ।
ਓਯੋ ਹੋਟਲਸ ਲੀਜ਼ ਅਤੇ ਫ੍ਰੈਂਚਾਇਜੀ ਦੇ ਆਧਾਰ 'ਤੇ ਹੋਟਲ, ਘਰ ਅਤੇ ਰੁਕਣ ਦੀਆਂ ਸੁਵਿਧਾਵਾਂ ਦੀ ਲੜੀ ਦਾ ਸੰਚਾਲਨ ਕਰਨ ਵਾਲੀ ਭਾਰਤ ਦੀ ਇਕ ਪ੍ਰਮੁੱਖ ਕੰਪਨੀ ਹੈ।


author

Aarti dhillon

Content Editor

Related News