ਸਰਕਾਰ ਦੀ ਇਹ ਪੈਨਸ਼ਨ ਯੋਜਨਾ ਛਾਈ, ਸਾਲ 'ਚ 40 ਲੱਖ ਨਵੇਂ ਲੋਕ ਜੁੜੇ

Tuesday, Nov 24, 2020 - 11:30 PM (IST)

ਸਰਕਾਰ ਦੀ ਇਹ ਪੈਨਸ਼ਨ ਯੋਜਨਾ ਛਾਈ, ਸਾਲ 'ਚ 40 ਲੱਖ ਨਵੇਂ ਲੋਕ ਜੁੜੇ

ਨਵੀਂ ਦਿੱਲੀ— ਇਸ ਵਿੱਤੀ ਸਾਲ 'ਚ ਹੁਣ ਤੱਕ ਸਰਕਾਰ ਦੀ ਅਟਲ ਪੈਨਸ਼ਨ ਯੋਜਨਾ (ਏ. ਪੀ. ਵਾਈ.) ਨਾਲ 40 ਲੱਖ ਤੋਂ ਵੱਧ ਨਵੇਂ ਗਾਹਕ ਜੁੜੇ ਹਨ। ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (ਪੀ. ਐੱਫ. ਆਰ. ਡੀ. ਏ.) ਨੇ ਜਾਰੀ ਕੀਤੇ ਇਕ ਬਿਆਨ 'ਚ ਕਿਹਾ ਕਿ ਨਵੇਂ ਜੁੜੇ ਗਾਹਕਾਂ ਨਾਲ ਏ. ਪੀ. ਵਾਈ. ਦੇ ਕੁੱਲ ਗਾਹਕਾਂ ਦੀ ਗਿਣਤੀ 2.63 ਕਰੋੜ ਨੂੰ ਪਾਰ ਕਰ ਗਈ ਹੈ।


ਏ. ਪੀ. ਵਾਈ. ਸਰਕਾਰ ਦੀ ਇਕ ਗਾਰੰਟੀਸ਼ੁਦਾ ਪੈਨਸ਼ਨ ਯੋਜਨਾ ਹੈ, ਜੋ ਕਿ 60 ਸਾਲ ਦੀ ਉਮਰ ਹੋਣ 'ਤੇ ਇਸ ਦੇ ਗਾਹਕਾਂ ਨੂੰ ਤਿੰਨ ਤਰ੍ਹਾਂ ਦੇ ਲਾਭ ਪ੍ਰਦਾਨ ਕਰਦੀ ਹੈ। ਇਸ ਯੋਜਨਾ 'ਚ ਗਾਹਕ ਨੂੰ ਘੱਟੋ-ਘੱਟ ਗਾਰੰਟੀਸ਼ੁਦਾ ਪੈਨਸ਼ਨ, ਗਾਹਕ ਦੀ ਮੌਤ ਤੋਂ ਬਾਅਦ ਪਤੀ ਜਾਂ ਪਤਨੀ ਨੂੰ ਵੀ ਓਨੀ ਹੀ ਪੱਕੀ ਪੈਨਸ਼ਨ ਤੇ ਗਾਹਕ ਦੀ 60 ਸਾਲ ਦੀ ਉਮਰ ਤੱਕ ਇਕੱਠੀ ਕੀਤੀ ਪੈਨਸ਼ਨ ਦੀ ਰਕਮ ਵਾਪਸ ਦੇਣ ਦੀ ਵਿਵਸਥਾ ਹੈ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਸੋਨੇ ਦੇ ਮੁੱਲ 'ਚ ਵੱਡੀ ਗਿਰਾਵਟ, ਚਾਂਦੀ 1,588 ਰੁਪਏ ਡਿੱਗੀ

ਪੀ. ਐੱਫ. ਆਰ. ਡੀ. ਏ. ਨੇ ਕਿਹਾ, ''ਵਿੱਤੀ ਸਾਲ 2020-21 'ਚ 1 ਅਪ੍ਰੈਲ, 2020 ਤੋਂ 13 ਨਵੰਬਰ 2020 ਦੌਰਾਨ 40 ਲੱਖ ਤੋਂ ਵੱਧ ਨਵੇਂ ਗਾਹਕ ਏ. ਪੀ. ਵਾਈ. ਨਾਲ ਜੁੜੇ ਹਨ।'' ਰਿਲੀਜ਼ ਅਨੁਸਾਰ ਭਾਰਤੀ ਸਟੇਟ ਬੈਂਕ  ਨੇ 10 ਲੱਖ ਤੋਂ ਵੱਧ ਨਵੇਂ ਏ. ਪੀ. ਵਾਈ. ਖਾਤੇ ਖੋਲ੍ਹੇ, ਜਦੋਂ ਕਿ ਕੇਨਰਾ ਬੈਂਕ, ਇੰਡੀਅਨ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ, ਬੈਂਕ ਆਫ਼ ਇੰਡੀਆ, ਬੈਂਕ ਆਫ਼ ਬੜੌਦਾ, ਏਅਰਟੈੱਲ ਪੇਮੈਂਟਸ ਬੈਂਕ ਲਿਮਟਿਡ, ਪੰਜਾਬ ਨੈਸ਼ਨਲ ਬੈਂਕ, ਐਕਸਿਸ ਬੈਂਕ ਅਤੇ ਇੰਡੀਅਨ ਓਵਰਸੀਜ਼ ਬੈਂਕ ਨੇ ਇਕ ਲੱਖ ਤੋਂ ਜ਼ਿਆਦਾ ਖਾਤੇ ਖੋਲ੍ਹੇ ਹਨ।

ਇਹ ਵੀ ਪੜ੍ਹੋ- ਕਿਸਾਨਾਂ ਨੂੰ ਸੌਗਾਤ, ਝੋਨੇ ਦੇ MSP 'ਤੇ 700 ਰੁਪਏ ਹੋਰ ਦੇਵੇਗਾ ਇਹ ਸੂਬਾ


author

Sanjeev

Content Editor

Related News