ਓਰੀਐਂਟਲ ਬੈਂਕ ਆਫ ਕਾਮਰਸ ਨੇ ਵਿਆਜ ਦਰਾਂ ''ਚ ਕੀਤੀ ਕਟੌਤੀ
Saturday, Jun 10, 2017 - 08:06 AM (IST)

ਨਵੀਂ ਦਿੱਲੀ—ਜਨਤਕ ਖੇਤਰ ਦੇ ਓਰੀਐਂਟਲ ਬੈਂਕ ਆਫ ਕਾਮਰਸ ਨੇ ਫੰਡ ਦੀਆਂ ਮਾਰਜਨਲ 'ਤੇ ਆਧਾਰਿਤ ਕਰਜ਼ਾ ਵਿਆਜ ਦਰਾਂ 'ਚ 0.20 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ।
ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਬੈਂਕ ਨੇ ਦੱਸਿਆ ਕਿ ਉਸ ਦੀਆਂ ਇਹ ਵਿਆਜ ਦਰਾਂ 12 ਜੂਨ ਤੋਂ ਪ੍ਰਭਾਵੀ ਹੋਣਗੀਆਂ। ਬੈਂਕ ਨੇ ਇਕ ਦਿਨ ਦੇ ਕਰਜ਼ੇ ਦੀ ਵਿਆਜ ਦਰ ਹੁਣ 0.15 ਫੀਸਦੀ ਘੱਟ ਕਰਕੇ 8.10 ਫੀਸਦੀ ਅਤੇ ਇਕ ਮਹੀਨੇ ਦੇ ਕਰਜ਼ੇ ਦੀ ਵਿਆਜ ਦਰ 0.10 ਫੀਸਦੀ ਘੱਟ ਕਰਕੇ 8.20 ਫੀਸਦੀ ਹੋ ਗਈ ਹੈ।
ਬੈਂਕ ਨੇ ਤਿੰਨ ਮਹੀਨੇ ਅਤੇ ਛੇ ਮਹੀਨੇ ਦੇ ਸਮੇਂ ਦੇ ਕਰਜ਼ੇ 'ਤੇ ਵਿਆਜ ਦਰ 0.20 ਫੀਸਦੀ ਘਟਾ ਕੇ ਕ੍ਰਮਵਾਰ 8.25 ਅਤੇ 8.35 ਫੀਸਦੀ ਕਰ ਦਿੱਤੀ ਹੈ। ਇਸ ਤਰ੍ਹਾਂ ਇਕ ਸਾਲ ਦੇ ਸਮੇਂ ਵਾਲੇ ਕਰਜ਼ੇ 'ਤੇ8.50 ਫੀਸਦੀ ਦਾ ਵਿਆਜ ਦੇਣਾ ਹੋਵੇਗਾ ਜੋ ਪਹਿਲਾਂ ਤੋਂ 0.10 ਫੀਸਦੀ ਘੱਟ ਹੈ।