ਸਾਲ 2020-21 ’ਚ 810934 ਮੀਟ੍ਰਿਕ ਟਨ ਜੈਵਿਕ ਕਪਾਹ ਦਾ ਉਤਪਾਦਨ : ਕੱਪੜਾ ਮੰਤਰਾਲਾ
Sunday, Feb 13, 2022 - 03:22 PM (IST)
ਜੈਤੋ (ਪਰਾਸ਼ਰ) – ਕੱਪੜਾ ਮੰਤਰਾਲਾ ਨੇ ਕਿਹਾ ਕਿ ਕਪਾਹ ਸੀਜ਼ਨ ਲ 2020-21 ’ਚ 810934 ਮੀਟ੍ਰਿਕ ਟਨ ਜੈਵਿਕ ਕਪਾਹ ਦਾ ਉਤਪਾਦਨ ਹੋਇਆ ਹੈ ਜਦ ਕਿ ਇਸ ਦੀ ਤੁਲਨਾ ’ਚ 2019-20 ਦੌਰਾਨ 335712 ਮੀਟ੍ਰਿਕ ਟਨ ਅਤੇ 2018-19 ’ਚ 312876 ਮੀਟ੍ਰਿਕ ਟਨ ਜੈਵਿਕ ਕਪਾਹ ਦੀ ਪੈਦਾਵਾਰ ਹੋਈ ਸੀ। ਇਸ ਤੋਂ ਪਤਾ ਲਗਦਾ ਹੈ ਕਿ ਜੈਵਿਕ ਕਪਾਹ ਦੀ ਉਪਜ ਘੱਟ ਨਹੀਂ ਹੋ ਰਹੀ ਹੈ। ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਜੈਵਿਕ ਕਪਾਹ ਦੀ ਉਪਜ ਅਤੇ ਉਤਪਾਦਕਤਾ ਵਧਾਉਣ ਦੇ ਟੀਚੇ ਨਾਲ 15 ਪ੍ਰਮੁੱਖ ਕਪਾਹ ਉਤਪਾਦਕ ਸੂਬਿਆਂ ’ਚ ਰਾਸ਼ਟਰੀ ਖੁਰਾਕ ਸੁਰੱਖਿਆ ਮਿਸ਼ਨ (ਐੱਨ. ਐੱਫ. ਐੱਸ. ਐੱਮ.) ਦੇ ਤਹਿਤ ਕਪਾਹ ਵਿਕਾਸ ਪ੍ਰੋਗਰਾਮ ਲਾਗੂ ਕਰ ਰਿਹਾ ਹੈ। ਆਈ.ਸੀ. ਏ. ਆਰ.-ਕੇਂਦਰੀ ਕਪਾਹ ਖੋਜ ਸੰਸਥਾਨ (ਸੀ. ਆਈ. ਸੀ. ਆਰ.) ਦੇਸ਼ ’ਚ ਜੈਵਿਕ ਕਪਾਹ ਦੇ ਉਤਪਾਦਨ ਵਾਧੇ ਲਈ ਤਕਨਾਲੋਜੀ ਦੇ ਵਿਕਾਸ ਅਤੇ ਖੋਜ ਲਈ ਖੋਜ ਸਬੰਧੀ ਮ ਕਰ ਰਿਹਾ ਹੈ। ਸਰਕਾਰ ਰਵਾਇਤੀ ਖੇਤੀਬਾੜੀ ਵਿਕਾਸ ਯੋਜਨਾ (ਪੀ. ਕੇ. ਵੀ. ਵਾਈ.) ਨਾਂ ਦੀ ਇਕ ਸਮਰਪਿਤ ਯੋਜਨਾ ਦੇ ਮਾਧਿਅਮ ਰਾਹੀਂ ਵੀ ਜੈਵਿਕ ਖੇਤੀ ਨੂੰ ਬੜ੍ਹਾਵਾ ਦੇ ਰਹੀ ਹੈ।