ਆਟੋ ਪਾਰਟਸ ਇੰਡਸਟਰੀ ਦਾ ਸੰਚਾਲਨ ਲਾਭ 70 ਫ਼ੀਸਦੀ ਘਟੇਗਾ : ਇਕਰਾ

06/22/2021 3:20:36 PM

ਨਵੀਂ ਦਿੱਲੀ- ਕੋਵਿਡ-19 ਦੀ ਦੂਜੀ ਲਹਿਰ ਕਾਰਨ ਆਈਆਂ ਰੁਕਾਵਟਾਂ ਕਾਰਨ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਆਟੋ ਪਾਰਟਸ ਇੰਡਸਟਰੀ ਦਾ ਸੰਚਾਲਨ ਲਾਭ 70 ਫ਼ੀਸਦੀ ਘੱਟ ਸਕਦਾ ਹੈ। ਰੇਟਿੰਗ ਏਜੰਸੀ ਇਕਰਾ ਨੇ ਇਸ ਦਾ ਅਨੁਮਾਨ ਲਗਾਇਆ ਹੈ। ਇਕਰਾ ਨੇ ਕਿਹਾ ਕਿ ਵਸਤੂਆਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਆਟੋ ਕਲਪੁਰਜ਼ੇ ਨਿਰਮਾਤਾਵਾਂ ਦੀਆਂ ਮੁਸ਼ਕਲਾਂ ਵਧਣਗੀਆਂ।

ਇਕਰਾ ਦਾ ਅਨੁਮਾਨ ਹੈ ਕਿ ਤਿਮਾਹੀ ਦਰ ਤਿਮਾਹੀ ਆਧਾਰ 'ਤੇ ਉਦਯੋਗ ਦੇ ਮਾਲੀਏ ਵਿਚ 30-40 ਫ਼ੀਸਦੀ ਦੀ ਗਿਰਾਵਟ ਆਵੇਗੀ। ਇਬਟਾ ਤੋਂ ਪਹਿਲਾਂ ਦੀ ਕਮਾਈ ਵਿਚ ਪਹਿਲੀ ਤਿਮਾਹੀ ਵਿਚ 70 ਫ਼ੀਸਦੀ ਦੀ ਕਮੀ ਆਵੇਗੀ।

ਇਕਰਾ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਤਾਲਾਬੰਦੀ ਪਾਬੰਦੀਆਂ ਦੀ ਵਜ੍ਹਾ ਨਾਲ ਘਰੇਲੂ ਮੰਗ ਹੇਠਾਂ ਆਉਣ ਵਿਚਕਾਰ ਉਦਯੋਗ ਨੂੰ ਬਰਾਮਦ  ਤੋਂ ਮਦਦ ਮਿਲੀ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਪੂਰੀ ਤਰ੍ਹਾਂ ਘਰੇਲੂ ਬਾਜ਼ਾਰ 'ਤੇ ਨਿਰਭਰ ਸਪਲਾਈਕਰਤਾ ਇਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਕਰਾ ਨੇ ਕਿਹਾ ਕਿ ਛੋਟੀ ਮਿਆਦ ਵਿਚ ਕੁਝ ਦਿੱਕਤਾਂ ਦੇ ਬਾਵਜੂਦ ਉਸ ਦਾ ਅਨੁਮਾਨ ਹੈ ਕਿ ਚਾਲੂ ਵਿੱਤੀ ਸਾਲ ਵਿਚ ਵਾਹਨ ਕਲਪੁਰਜ਼ਾ ਉਧਯੋਗ ਦਾ ਮਾਲੀਆ 20 ਤੋਂ 23 ਫ਼ੀਸਦੀ ਵਧੇਗਾ। ਇਕਰਾ ਨੇ ਕਿਹਾ ਕਿ ਕੁਲ ਮਿਲਾ ਕੇ ਉਦਯੋਗ ਦਾ ਮਾਲੀਆ ਪਿਛਲੇ ਵਿੱਤੀ ਸਾਲ ਦੀ ਅਪ੍ਰੈਲ-ਜੂਨ ਦੀ ਤਿਮਾਹੀ ਦੀ ਤੁਲਨਾ ਵਿਚ ਲਗਭਗ ਦੁੱਗਣਾ ਰਹੇਗਾ।


Sanjeev

Content Editor

Related News