ਆ ਗਿਆ ChatGPT Search, ਗੂਗਲ ਦੀ ਵਧੀ ਟੈਨਸ਼ਨ

Tuesday, Nov 05, 2024 - 05:12 PM (IST)

ਗੈਜੇਟ ਡੈਸਕ- ਕਲਪਨਾ ਕਰੋ ਕਿ ਤੁਹਾਡਾ ਚੈਟਬਾਟ ਨਾ ਸਿਰਫ ਤੁਹਾਡੇ ਨਾਲ ਗੱਲਾਂ ਕਰੇ ਸਗੋਂ ਤੁਹਾਡੇ ਸਵਾਲਾਂ ਦੇ ਜਵਾਬ ਵੀ ਇੰਟਰਨੈੱਟ ਤੋਂ ਲੱਭ ਕੇ ਦੇਵੇ। ਜੀ ਹਾਂ, ਤੁਸੀਂ ਸਹੀ ਸੁਣਿਆ ਹੈ। OpenAI ਨੇ ਆਪਣੇ ਚੈਟਬਾਟ ChatGPT ਨੂੰ ਹੋਰ ਵੀ ਬਿਹਤਰ ਬਣਾ ਦਿੱਤਾ ਹੈ। ਤਮਾਮ ਕਿਆਸਾਂ ਅਤੇ ਇਕ ਲੰਬੇ ਇੰਤਜ਼ਾਰ ਤੋਂ ਬਾਅਦ OpenAI ਨੇ ਆਪਣੇ ਸਰਚ ਇੰਜਣ SearchGPT ਨੂੰ ਲਾਂਚ ਕਰ ਦਿੱਤਾ ਹੈ। 

ਹੁਣ ਤੁਸੀਂ ChatGPT ਨੂੰ ਸਰਚ ਇੰਜਣ ਦੀ ਤਰ੍ਹਾਂ ਵੀ ਇਸਤੇਮਾਲ ਕਰ ਸਕਦੇ ਹੋ। ਜੈਟਜੀਪੀਟੀ 'ਚ ਇਹ ਮਹੱਤਵਪੂਰਨ ਅਪਗ੍ਰੇਡ ਏ.ਆਈ. ਚੈਟਬਾਟ ਨੂੰ ਰੀਅਲ ਟਾਈਪ 'ਚ ਜਾਣਕਾਰੀ ਪ੍ਰਦਾਨ ਕਰਨ ਅਤੇ ਇਸਦੇ ਇਸਤੇਮਾਲ ਨੂੰ ਹੋਰ ਵੀ ਬਿਹਤਰ ਬਣਾ ਦੇਵੇਗਾ। 

ਇਹ ਵੀ ਪੜ੍ਹੋ- ਹਫਤੇ 'ਚ ਇਕ ਵਾਰ ਜ਼ਰੂਰ ਬੰਦ ਕਰੋ ਆਪਣਾ ਫੋਨ, ਹੋਣਗੇ ਗਜਬ ਦੇ ਫਾਇਦੇ

PunjabKesari

ਇਹ ਵੀ ਪੜ੍ਹੋ- ਮੁਫ਼ਤ ਰਿਪੇਅਰ ਹੋਵੇਗਾ iPhone, ਐਪਲ ਨੇ ਲਾਂਚ ਕੀਤਾ ਨਵਾਂ ਪ੍ਰੋਗਰਾਮ, ਜਾਣੋ ਸ਼ਰਤਾਂ

ਕੀ ਹੈ ਨਵਾਂ ਫੀਚਰ

ਸਵਾਲ ਪੁੱਛੋ, ਜਵਾਬ ਪਾਓ- ਪਹਿਲਾਂ ਤੁਹਾਨੂੰ ਗੂਗਲ 'ਤੇ ਜਾ ਕੇ ਸਵਾਲ ਸਰਚ ਕਰਨਾ ਪੈਂਦਾ ਸੀ। ਹੁਣ ਤੁਸੀਂ ਸਿੱਧਾ ChatGPT 'ਤੇ ਸਵਾਲ ਪੁੱਛ ਸਕਦੇ ਹੋ ਅਤੇ ਤੁਹਾਨੂੰ ਵੈੱਬਸਾਈਟਾਂ ਨਾਲ ਜੁੜੇ ਹੋਏ ਜਵਾਬ ਮਿਲ ਜਾਣਗੇ। ਜਿਵੇਂ ਤੁਸੀਂ ਕਿਸੇ ਰੈਸਟੋਰੈਂਟ ਬਾਰੇ ਜਾਣਕਾਰੀ ਚਾਹੁੰਦੇ ਹੋ ਜਾਂ ਕਿਸੇ ਖਾਸ ਟਾਪਿਕ 'ਤੇ ਆਰਟਿਕਲ ਪੜ੍ਹਨਾ ਚਾਹੁੰਦੇ ਹੋ ਤਾਂ ChatGPT ਤੁਹਾਨੂੰ ਸਾਰੀ ਜਾਣਕਾਰੀ ਦੇ ਦੇਵੇਗਾ। 

ਤੁਰੰਤ ਅਪਡੇਟ- ChatGPT ਹੁਣ ਤੁਹਾਨੂੰ ਰੀਅਲ ਟਾਈਮ 'ਚ ਜਾਣਕਾਰੀ ਦੇ ਸਕਦਾ ਹੈ। ਜਿਵੇਂ ਅੱਜ ਦਾ ਮੌਸਮ ਕਿਹੋ ਜਿਹਾ ਹੈ ਜਾਂ ਕਿਸੇ ਕੰਪਨੀ ਦੇ ਸ਼ੇਅਰ ਦੀ ਕੀਮਤ ਕਿੰਨੀ ਹੈ, ਇਹ ਸਭ ਤੁਸੀਂ ChatGPT ਤੋਂ ਪੁੱਛ ਸਕਦੇ ਹੋ। 

ਸਾਫ-ਸੁਥਰੇ ਜਵਾਬ- ChatGPT ਤੁਹਾਨੂੰ ਵਿਗਿਆਪਨ ਮੁਕਤ ਸਾਫ-ਸੁਥਰੇ ਜਵਾਬ ਦਿੰਦਾ ਹੈ। ਤੁਹਾਨੂੰ ਢੇਰ ਸਾਰੀਆਂ ਵੈੱਬਸਾਈਟਾਂ ਦੀ ਲੋੜ ਨਹੀਂ ਪਵੇਗੀ। 

ਇਹ ਵੀ ਪੜ੍ਹੋ- iPhone 16  ਤੋਂ ਬਾਅਦ ਇੰਡੋਨੇਸ਼ੀਆ ਨੇ Google Pixel 'ਤੇ ਲਗਾਇਆ ਬੈਨ, ਇਹ ਹੈ ਵਜ੍ਹਾ


Rakesh

Content Editor

Related News