ਪੱਛਮ ਨੂੰ ਗੋਡਿਆਂ ਦੇ ਬਲ ਆਉਣ ’ਤੇ ਮਜਬੂਰ ਕਰ ਦੇਣਗੇ ਓਪੇਕ ਪਲੱਸ ਦੇਸ਼!

Tuesday, Nov 01, 2022 - 02:02 PM (IST)

ਪੱਛਮ ਨੂੰ ਗੋਡਿਆਂ ਦੇ ਬਲ ਆਉਣ ’ਤੇ ਮਜਬੂਰ ਕਰ ਦੇਣਗੇ ਓਪੇਕ ਪਲੱਸ ਦੇਸ਼!

ਅਬੂਧਾਬੀ– ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੇ ਸੋਮਵਾਰ ਨੂੰ ਓਪੇਕ ਅਤੇ ਉਸ ਦੇ ਸਹਿਯੋਗੀਆਂ ਵਲੋਂ ਤੇਲ ਉਤਪਾਦਨ ’ਚ ਕਟੌਤੀ ਦੇ ਫੈਸਲੇ ਦਾ ਬਚਾਅ ਕੀਤਾ। ਇਕ ਅਮਰੀਕੀ ਦੂਤ ਵਲੋਂ ਦੁਨੀਆ ਦੇ ਸਾਹਮਣੇ ‘ਆਰਥਿਕ ਅਨਿਸ਼ਚਿਤਤਾ’ ਦੀ ਚਿਤਾਵਨੀ ਦਿੱਤੇ ਜਾਣ ਦਰਮਿਆਨ ਇਨ੍ਹਾਂ ਦੇਸ਼ਾਂ ਨੇ ਤੇਲ ਉਤਪਾਦਨ ’ਚ ਕਟੌਤੀ ਦਾ ਸਮਰਥਨ ਕੀਤਾ। ਉਨ੍ਹਾਂ ਨੇ ਕਿਹਾ ਕਿ ਨਵੰਬਰ ’ਚ ਦੁਨੀਆ ਤੇਲ ਦੀ ਤਾਕਤ ਨੂੰ ਦੇਖੇਗੀ। ਅਬੂਧਾਬੀ ਕੌਮਾਂਤਰੀ ਪੈਟਰੋਲੀਅਮ ਪ੍ਰਦਰਸ਼ਨੀ ਅਤੇ ਸੰਮੇਲਨ ’ਚ ਕੀਤੀਆਂ ਗਈਆਂ ਇਨ੍ਹਾਂ ਟਿੱਪਣੀਆਂ ਨਾਲ ਅਮਰੀਕਾ ਅਤੇ ਖਾੜੀ ਦੇ ਅਰਬ ਦੇਸ਼ਾਂ ਦਰਮਿਆਨ ਵਿਆਪਕ ਵੰਡ ਦੇਖਣ ਨੂੰ ਮਿਲੀ। ਸਾਊੁਦੀ ਅਰਬ ਦੇ ਊਰਜਾ ਮੰਤਰੀ ਅਬਦੁਲਅਜੀਜ ਬਿਨ ਸਲਮਾਨ ਨੇ ਆਪਣੀ ਸੰਖੇਪ ਟਿੱਪਣੀ ’ਚ ਇਸ ਬਾਰੇ ਸੰਕੇਤ ਕੀਤਾ। ਜ਼ਿਕਰਯੋਗ ਹੈ ਕਿ ਆਗਾਮੀ ਸੰਯੁਕਤ ਰਾਸ਼ਟਰ ਜਲਵਾਯੂ ਬਦਲਾਅ ਸਿਖਰ ਸੰਮੇਲਨ ਮਿਸਰ ਅਤੇ ਯੂ. ਏ. ਈ. ’ਚ ਆਯੋਜਿਤ ਕੀਤਾ ਜਾਵੇਗਾ। ਸਲਮਾਨ ਨੇ ਕਿਹਾ ਕਿ ਅਸੀਂ ਅਜਿਹਾ ਕਿਸੇ ਹੋਰ ਲਈ ਨਹੀਂ ਸਗੋਂ ਆਪਣੇ ਲਈ ਕੀਤਾ।
ਯੂ. ਏ. ਈ. ਦੇ ਊਰਜਾ ਮੰਤਰੀ ਸੁਹੈਲ ਅਲ-ਮਜਰੁਈ ਨੇ ਕਿਹਾ ਕਿ ਲੋੜ ਪੈਣ ’ਤੇ ਓਪੇਕ ਅਤੇ ਉਸ ਦੇ ਸਹਿਯੋਗੀ ਦੇਸ਼ ਉਤਪਾਦਨ ਵਧਾਉਣ ਲਈ ਤਿਆਰ ਹਨ। ਹਾਲਾਂਕਿ ਉਤਪਾਦਨ ਕਦੋਂ ਤੱਕ ਵਧਾਇਆ ਜਾਵੇਗਾ, ਇਸ ਬਾਰੇ ਉਨ੍ਹਾਂ ਨੇ ਕੁੱਝ ਨਹੀਂ ਦੱਸਿਆ। ਉਨ੍ਹਾਂ ਨੇ ਕਟੌਤੀ ਦੇ ਫੈਸਲੇ ਦਾ ਬਚਾਅ ਕੀਤਾ। ਊਰਜਾ ਮਾਮਲਿਆਂ ਲਈ ਅਮਰੀਕੀ ਦੂਤ ਅਮੋਸ ਹੋਚਸਟੀਨ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਸੀਂ ਵਿਸ਼ਵ ਪੱਧਰ ’ਤੇ ਆਰਥਿਕ ਅਨਿਸ਼ਚਿਤਤਾ ਦੀ ਦਹਿਲੀਜ਼ ’ਤੇ ਖੜ੍ਹੇ ਹਾਂ। ਇਸ ਨੂੰ ਦੇਖਦੇ ਹੋਏ ਲਗਦਾ ਹੈ ਕਿ ਓਪੇਕ ਪਲੱਸ ਦੇਸ਼ ਪੱਛਮ ਨੂੰ ਗੋਡਿਆਂ ’ਤੇ ਲਿਆ ਦੇਣਗੇ।
ਓਪੇਕ ਪਲੱਸ ਦੇ ਇਕ ਫੈਸਲੇ ਨੇ ਲਗਾਈ ਕੱਚੇ ਤੇਲ ’ਚ ਅੱਗ
ਇਕ ਫੈਸਲੇ ਨੇ ਕੱਚੇ ਤੇਲ ਦੀਆਂ ਕੀਮਤਾਂ ’ਚ ਅੱਗ ਲਗਾ ਦਿੱਤੀ। ਤੇਲ ਐਕਸਪੋਰਟਿੰਗ ਦੇਸ਼ਾਂ ਦੇ ਸੰਗਠਨ ਓਪੇਕ ਪਲੱਸ ਅਤੇ ਉਸ ਦੇ ਸਹਿਯੋਗੀਆਂ ਨੇ ਨਵੰਬਰ ਤੋਂ ਉਤਪਾਦਨ ’ਚ ਰੋਜ਼ਾਨਾ 20 ਲੱਖ ਬੈਰਲ ਦੀ ਕਟੌਤੀ ਕਰ ਦਾ ਫੈਸਲਾ ਕੀਤਾ। ਹਾਲਾਂਕਿ ਕਈ ਦੇਸ਼ ਪਹਿਲਾਂ ਤੋਂ ਹੀ ਆਪਣੇ ਕੋਟੇ ਤੋਂ ਕਾਫੀ ਘੱਟ ਉਤਪਾਦਨ ਕਰ ਰਹੇ ਹਨ। ਸਿੱਧੇ ਸ਼ਬਦਾਂ ’ਚ ਕਹੀਏ ਤਾਂ ਉਹ ਉਤਪਾਦਨ ’ਚ ਕਟੌਤੀ ਕੀਤੇ ਬਿਨਾਂ ਪਹਿਲਾਂ ਤੋਂ ਹੀ ਓਪੇਕ ਪਲੱਸ ਦੀਆਂ ਨਵੀਆਂ ਸੀਮਾਵਾਂ ਦੀ ਪਾਲਣਾ ਕਰਨਗੇ। ਸਮੂਹ ਦੇ ਉਤਪਾਦਨ ਟੀਚੇ ’ਚ ਇਕ ਦਿਨ ’ਚ 20 ਲੱਖ ਬੈਰਲ ਦੀ ਕਟੌਤੀ ਨੂੰ ਪਾਉਣ ਲਈ ਸਿਰਫ 8 ਦੇਸ਼ਾਂ ਨੂੰ ਹੀ ਆਪਣੇ ਅਸਲ ਉਤਪਾਦਨ ਨੂੰ ਘਟਾਉਣ ਦੀ ਲੋੜ ਹੋਵੇਗੀ। ਹਾਲਾਂਕਿ ਇਸ ਨਾਲ ਵੀ 8,80,000 ਬੈਰਲ ਰੋਜ਼ਾਨਾ ਦੀ ਅਸਲ ਕਮੀ ਆ ਜਾਵੇਗੀ।


author

Aarti dhillon

Content Editor

Related News