2020-21 'ਚ ਟਾਪ-5 ਕਾਰਾਂ ਦੀ ਵਿਕਰੀ 'ਚ ਰਿਹਾ ਮਾਰੂਤੀ ਦਾ ਦਬਦਬਾ
Tuesday, Apr 13, 2021 - 02:40 PM (IST)
ਨਵੀਂ ਦਿੱਲੀ- ਮਾਰੂਤੀ ਸੁਜ਼ੂਕੀ ਨੇ ਮੰਗਲਵਾਰ ਨੂੰ ਕਿਹਾ ਕਿ 2020-21 ਵਿਚ ਸਵਿਫਟ, ਬਲੇਨੋ, ਵੈਗਨਰ, ਆਲਟੋ ਅਤੇ ਡਿਜ਼ਾਇਰ ਵਿਕਰੀ ਦੇ ਲਿਹਾਜ ਨਾਲ ਟਾਪ ਪੰਜ ਮਾਡਲ ਬਣ ਕੇ ਉਭਰੇ ਹਨ।
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਵਿਫਟ 1.72 ਲੱਖ ਯੂਨਿਟ ਦੇ ਨਾਲ ਪਹਿਲੇ ਨੰਬਰ 'ਤੇ ਹੈ, ਜਦੋਂ ਕਿ ਬਲੇਨੋ 1.63 ਲੱਖ ਯੂਨਿਟ ਦੇ ਨਾਲ ਦੂਜੇ ਨੰਬਰ 'ਤੇ ਹੈ।
ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਦੱਸਿਆ ਕਿ ਵੈਗਨਰ 1.60 ਲੱਖ ਇਕਾਈਆਂ ਦੇ ਨਾਲ ਤੀਜੇ ਨੰਬਰ 'ਤੇ ਹੈ। ਆਲਟੋ ਅਤੇ ਡਿਜ਼ਾਇਰ ਕ੍ਰਮਵਾਰ 1.59 ਲੱਖ ਯੂਨਿਟ ਅਤੇ 1.28 ਲੱਖ ਯੂਨਿਟ ਦੀ ਵਿਕਰੀ ਨਾਲ ਚੌਥੇ ਤੇ ਪੰਜਵੇਂ ਨੰਬਰ 'ਤੇ ਹਨ। ਐੱਮ. ਐੱਸ. ਆਈ. ਨੇ ਦੱਸਿਆ ਕਿ ਇਨ੍ਹਾਂ ਮਾਡਲਾਂ ਦਾ 2020-21 ਵਿਚ ਯਾਤਰੀ ਵਾਹਨਾਂ ਦੀ ਕੁੱਲ ਵਿਕਰੀ ਵਿਚ 30 ਫ਼ੀਸਦੀ ਯੋਗਦਾਨ ਰਿਹਾ। ਕੰਪਨੀ ਨੇ ਕਿਹਾ ਕਿ ਲਗਾਤਾਰ ਚੌਥੇ ਸਾਲ ਵਿਕਰੀ ਦੇ ਮਾਮਲੇ ਵਿਚ ਚੋਟੀ ਦੇ ਪੰਜ ਵਾਹਨ ਉਸ ਦੇ ਹਨ। (ਐੱਮ. ਐੱਸ. ਆਈ. ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਅਤੇ ਸੇਲਜ਼) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਵੱਧ ਰਹੀ ਮੁਕਾਬਲੇਬਾਜ਼ੀ ਦੇ ਬਾਵਜੂਦ, 2020-21 ਵਿਚ ਵਿਕਰੀ ਲਈ ਚੋਟੀ ਦੇ ਪੰਜ ਯਾਤਰੀ ਵਾਹਨ ਮਾਰੂਤੀ ਸੁਜ਼ੂਕੀ ਦੇ ਹਨ। ਉਨ੍ਹਾਂ ਕਿਹਾ ਕਿ 2020 ਅਰਥਚਾਰੇ ਲਈ ਨਵੀਆਂ ਚੁਣੌਤੀਆਂ ਲੈ ਕੇ ਆਇਆ ਹੈ ਪਰ ਮਾਰੂਤੀ ਸੁਜ਼ੂਕੀ ਪ੍ਰਤੀ ਗਾਹਕਾਂ ਦਾ ਵਿਸ਼ਵਾਸ ਕਾਇਮ ਰਿਹਾ।